Spicejet Ransomware Attack: ਸਪਾਈਸਜੈੱਟ 'ਤੇ ਹੋਇਆ ਸਾਈਬਰ ਅਟੈਕ, ਕਈ ਉਡਾਣਾਂ ਪ੍ਰਭਾਵਿਤ
ਏਅਰਲਾਈਨ ਕੰਪਨੀ ਨੇ ਕਿਹਾ ਹੈ ਕਿ ਮੰਗਲਵਾਰ ਰਾਤ ਏਅਰਲਾਈਨ ਦੇ ਸਿਸਟਮ 'ਤੇ ਰੈਨਸਮਵੇਅਰ ਅਟੈਕ ਹੋਇਆ ਹੈ, ਜਿਸ ਕਾਰਨ ਸਵੇਰੇ ਉਡਾਣ ਭਰਨ ਵਾਲੀਆਂ ਉਡਾਣਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
Spicejet Ransomware Attack: ਏਅਰਲਾਈਨ ਕੰਪਨੀ ਸਪਾਈਸਜੈੱਟ ਦੇ ਸਿਸਟਮ 'ਤੇ ਸਾਈਬਰ ਹਮਲਾ (Cyber Attack) ਹੋਇਆ ਹੈ। ਸਪਾਈਸਜੈੱਟ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਏਅਰਲਾਈਨ ਕੰਪਨੀ ਨੇ ਕਿਹਾ ਹੈ ਕਿ ਮੰਗਲਵਾਰ ਰਾਤ ਏਅਰਲਾਈਨ ਦੇ ਸਿਸਟਮ 'ਤੇ ਰੈਨਸਮਵੇਅਰ ਅਟੈਕ ਹੋਇਆ ਹੈ, ਜਿਸ ਕਾਰਨ ਸਵੇਰੇ ਉਡਾਣ ਭਰਨ ਵਾਲੀਆਂ ਉਡਾਣਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
#ImportantUpdate: Certain SpiceJet systems faced an attempted ransomware attack last night that impacted and slowed down morning flight departures today. Our IT team has contained and rectified the situation and flights are operating normally now.
ਸਪਾਈਸਜੈੱਟ 'ਤੇ ਸਾਈਬਰ ਹਮਲਾ
ਬੁੱਧਵਾਰ ਸਵੇਰੇ, ਸਪਾਈਸਜੈੱਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਤੇ ਜਾਣਕਾਰੀ ਦਿੱਤੀ ਕਿ ਸਪਾਈਸਜੈੱਟ ਦੇ ਕੁਝ ਸਿਸਟਮਾਂ 'ਤੇ ਬੀਤੀ ਰਾਤ ਰੈਨਸਮਵੇਅਰ ਹਮਲਾ ਹੋਇਆ ਹੈ। ਇਸ ਕਾਰਨ ਸਵੇਰੇ ਉਡਾਣ ਭਰਨ ਵਾਲੇ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਏਅਰਲਾਈਨਜ਼ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ। ਹੁਣ ਫਲਾਈਟ ਆਪਰੇਸ਼ਨ ਆਮ ਵਾਂਗ ਚੱਲ ਰਹੇ ਹਨ।
ਰੈਨਸਮਵੇਅਰ ਕੀ ਹੈ?
ਰੈਨਸਮਵੇਅਰ ਅਟੈਕ ਇੱਕ ਕਿਸਮ ਦਾ ਸਾਈਬਰ ਅਟੈਕ ਹੈ। ਇਹ ਵਾਇਰਸ ਉਪਭੋਗਤਾ ਦੇ ਕੰਪਿਊਟਰ ਨੂੰ ਕੰਟਰੋਲ ਕਰਦਾ ਹੈ ਤੇ ਭੁਗਤਾਨ ਦੀ ਮੰਗ ਕਰਦਾ ਹੈ। ਇਹ ਵਾਇਰਸ ਨਾ ਸਿਰਫ਼ ਕੰਪਿਊਟਰ ਨੂੰ ਸਗੋਂ ਸਮਾਰਟਫੋਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। Ransomware ਸੌਫਟਵੇਅਰ ਡਾਊਨਲੋਡ ਕਰਦਾ ਹੈ ਜੋ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੰਪਿਊਟਰ ਜਾਂ ਸਮਾਰਟਫੋਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਰਾਹੀਂ ਇਹ ਉਪਭੋਗਤਾ ਦੀ ਜਾਣਕਾਰੀ ਨੂੰ ਐਨਕ੍ਰਿਪਟ ਕਰਦਾ ਹੈ।
ਹੈਕਰ ਯੂਜ਼ਰ ਦੇ ਸਾਰੇ ਡੇਟਾ ਤੱਕ ਪਹੁੰਚ ਕਰ ਸਕਦਾ ਹੈ। ਹੈਕਰ ਯੂਜ਼ਰ ਨੂੰ ਉਸ ਦਾ ਡਾਟਾ ਬਲਾਕ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦਾ ਹੈ। ਉਪਭੋਗਤਾ ਤੋਂ ਬਿਟਕੋਇਨ ਤੋਂ ਡਾਲਰ ਤੱਕ ਫੀਸ ਦੇ ਰੂਪ ਵਿੱਚ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ। ਖਾਸ ਤੌਰ 'ਤੇ 2020 ਤੋਂ ਕੋਰੋਨਾ ਮਹਾਮਾਰੀ (ਕੋਵਿਡ 19 ਮਹਾਮਾਰੀ) ਤੋਂ ਬਾਅਦ ਰੈਨਸਮਵੇਅਰ ਹਮਲੇ ਵਧੇ ਹਨ।
ਅੱਜਕੱਲ੍ਹ, ਖੋਜ ਲੈਬਾਂ, ਮੈਡੀਕਲ ਜਾਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਜਾਂ ਕਾਰਪੋਰੇਟ ਘਰਾਣਿਆਂ ਨੇ ਰੈਨਸਮਵੇਅਰ ਹਮਲੇ ਵਧਾ ਦਿੱਤੇ ਹਨ। ਇਹ ਹਮਲੇ ਚੀਨ ਦੇ ਐਡਵਾਸ ਗਰੁੱਪ ਵੱਲੋਂ ਕੀਤੇ ਜਾਂਦੇ ਹਨ। ਰੈਨਸਮਵੇਅਰ ਹਮਲੇ ਚੀਨ, ਈਰਾਨ ਅਤੇ ਉੱਤਰੀ ਕੋਰੀਆ ਤੋਂ ਕੀਤੇ ਜਾਂਦੇ ਹਨ।