ਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ 'ਚ ਤਿੰਨ ਅੱਤਵਾਦੀ ਢੇਰ, ਮੁਕਾਬਲਾ ਖਤਮ
ਏਐਸਆਈ ਬਾਬੂ ਰਾਮ ਇਸ ਮੁਕਾਬਲੇ 'ਚ ਸ਼ਹੀਦੀ ਜਾਮ ਪੀ ਗਏ। ਸ੍ਰੀਨਗਰ ਦੇ ਬਾਹਰੀ ਖੇਤਰ 'ਚ ਸ਼ਨੀਵਾਰ ਸੁਰੱਖਿਆ ਬਲਾਂ ਦੇ 'ਨਾਕਾ' ਦਲ 'ਤੇ ਅੱਤਵਾਦੀਆਂ ਵੱਲੋਂ ਗੋਲ਼ੀਬਾਰੀ ਕਰਨ ਤੋਂ ਬਾਅਦ ਦੋਵੇਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ ਸੀ।
ਜੰਮੂ: ਸ੍ਰੀਨਗਰ 'ਚ ਪੰਥਾ ਚੌਕ ਇਲਾਕੇ 'ਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਦੋ ਹੋਰ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇੱਕ ਅੱਤਵਾਦੀ ਸ਼ਨੀਵਾਰ ਢੇਰ ਕਰ ਦਿੱਤਾ ਗਿਆ ਸੀ। ਇਸ ਮੁਕਾਬਲੇ 'ਚ ਕੁੱਲ ਤਿੰਨ ਅੱਤਵਾਦੀ ਮਾਰੇ ਗਏ। ਹਾਲਾਂਕਿ ਅੱਤਵਾਦੀਆਂ ਨਾਲ ਟੱਕਰ ਲੈਂਦਿਆਂ ਇੱਕ ਭਾਰਤੀ ਜਵਾਨ ਵੀ ਸ਼ਹੀਦ ਹੋ ਗਿਆ।
Jammu and Kashmir: Three terrorists gunned down by security forces in an encounter that began at Pantha Chowk in Srinagar last night. One police personnel lost his life. Operation is still underway. (Visuals deferred by unspecified time) pic.twitter.com/NcEdHr7YnB
— ANI (@ANI) August 30, 2020
ਏਐਸਆਈ ਬਾਬੂ ਰਾਮ ਇਸ ਮੁਕਾਬਲੇ 'ਚ ਸ਼ਹੀਦੀ ਜਾਮ ਪੀ ਗਏ। ਸ੍ਰੀਨਗਰ ਦੇ ਬਾਹਰੀ ਖੇਤਰ 'ਚ ਸ਼ਨੀਵਾਰ ਸੁਰੱਖਿਆ ਬਲਾਂ ਦੇ 'ਨਾਕਾ' ਦਲ 'ਤੇ ਅੱਤਵਾਦੀਆਂ ਵੱਲੋਂ ਗੋਲ਼ੀਬਾਰੀ ਕਰਨ ਤੋਂ ਬਾਅਦ ਦੋਵੇਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ ਸੀ।
ਅੱਤਵਾਦੀਆਂ ਨੇ ਸ਼ਨੀਵਾਰ ਰਾਤ ਪਾਂਥਾ ਚੌਕ ਖੇਤਰ 'ਚ ਪੁਲਿਸ ਤੇ ਕੇਂਦਰੀ ਰਿਜ਼ਰਵ ਬਲ ਦੇ 'ਨਾਕਾ' 'ਤੇ ਗੋਲ਼ੀਬਾਰੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।
ਅਨਲੌਕ-4: ਵਿਆਹਾਂ 'ਤੇ 100 ਲੋਕਾਂ ਦੇ ਇਕੱਠ ਦੀ ਇਜਾਜ਼ਤ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ