ਪੜਚੋਲ ਕਰੋ

ਨਸ਼ੇ ‘ਚ ਗੱਡੀ ਚਲਾਉਣ ਵਾਲਿਆਂ ‘ਤੇ ਡਿੱਗੇਗੀ ਗਾਜ਼, ਹਮੇਸ਼ਾ ਲਈ ਰੱਦ ਹੋਵੇਗਾ ਲਾਇਸੈਂਸ

ਬਹੁਤ ਸਾਰੇ ਲੋਕ ਅਕਸਰ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਜੋ ਕਿ ਅਕਸਰ ਹੀ ਐਕਸੀਡੈਂਟ ਦੀ ਵਜ੍ਹਾ ਬਣਦੇ ਹਾਂ। ਹੁਣ ਇਸ ਸ਼ਹਿਰ 'ਚ ਪੁਲਿਸ ਪ੍ਰਸ਼ਾਸ਼ਨ ਨੇ ਸਖਤ ਕਦਮ ਚੁੱਕਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੋਈ...

ਬਹੁਤ ਸਾਰੇ ਲੋਕ ਅਕਸਰ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਜੋ ਕਿ ਅਕਸਰ ਹੀ ਐਕਸੀਡੈਂਟ ਦੀ ਵਜ੍ਹਾ ਬਣਦੇ ਹਾਂ। ਹੁਣ ਇਸ ਸ਼ਹਿਰ 'ਚ ਪੁਲਿਸ ਪ੍ਰਸ਼ਾਸ਼ਨ ਨੇ ਸਖਤ ਕਦਮ ਚੁੱਕਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੋਇਆ ਫੜ੍ਹਿਆ ਗਿਆ ਤਾਂ ਉਸ ਦਾ ਲਾਇਸੈਂਸ ਸਦਾ ਲਈ ਰੱਦ ਹੋ ਜਾਏਗਾ।

ਗੁਰੂਗ੍ਰਾਮ ਪ੍ਰਸ਼ਾਸਨ ਹੁਣ ਨਸ਼ੇ ਵਿੱਚ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਕਰ ਰਿਹਾ ਹੈ। ਜੇ ਤੁਸੀਂ ਸ਼ਰਾਬ ਜਾਂ ਨਸ਼ੀਲੀ ਦਵਾਈਆਂ ਦੇ ਅਸਰ ਹੇਠ ਗੱਡੀ ਚਲਾਉਂਦੇ ਫੜੇ ਗਏ, ਤਾਂ ਤੁਹਾਡਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਾਰ-ਵਾਰ ਉਲੰਘਣਾ ਕਰਨ ‘ਤੇ ਲਾਇਸੈਂਸ ਹਮੇਸ਼ਾ ਲਈ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਮੋਟਰ ਵਾਹਨ ਐਕਟ, 1988 ਵਿੱਚ ਇਸ ਤਰ੍ਹਾਂ ਦੇ ਪ੍ਰਾਵਧਾਨ ਪਹਿਲਾਂ ਤੋਂ ਹੀ ਮੌਜੂਦ ਹਨ।

 

ਨਸ਼ੇ 'ਚ ਗੱਡੀ ਚਲਾਉਣ ਮਤਲਬ ਹਾਦਸਿਆਂ ਨੂੰ ਸੱਦਾ ਦੇਣਾ

ਨਸ਼ੇ ਵਿੱਚ ਡਰਾਈਵਿੰਗ ਕਰਨ ਕਾਰਨ ਸੈਂਕੜਿਆਂ ਜ਼ਿੰਦਗੀਆਂ ਗਈਆਂ ਹਨ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ, ਇਹ ਕਦਮ ਸੜਕ ਹਾਦਸਿਆਂ ਅਤੇ ਮੌਤਾਂ ਨੂੰ ਰੋਕਣ ਦੀ ਇੱਕ ਕੋਸ਼ਿਸ਼ ਦਾ ਹਿੱਸਾ ਹੈ। 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਸ਼ਹਿਰ ਵਿੱਚ 541 ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 223 ਲੋਕਾਂ ਦੀ ਜਾਨ ਗਈ। ਨਸ਼ੇ ਵਿੱਚ ਗੱਡੀ ਚਲਾਉਣਾ ਇਨ੍ਹਾਂ ਹਾਦਸਿਆਂ ਦਾ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਸਤੰਬਰ ਤੱਕ ਸ਼ਰਾਬ ਨਾਲ ਜੁੜੇ ਅਪਰਾਧਾਂ ਲਈ 5,000 ਤੋਂ ਵੱਧ ਚਾਲਾਨ ਜਾਰੀ ਕੀਤੇ ਗਏ, ਜਦਕਿ 2024 ਵਿੱਚ 25,968 ਅਤੇ 2023 ਵਿੱਚ 5,181 ਚਾਲਾਨ ਜਾਰੀ ਕੀਤੇ ਗਏ ਸਨ।

 

ਇਸ ਇਲਾਕੇ ਵਿੱਚ ਹੁੰਦੇ ਹਨ ਸਭ ਤੋਂ ਵੱਧ ਹਾਦਸੇ

ਪੁਲਿਸ ਦੇ ਮੁਤਾਬਕ, ਜ਼ਿਆਦਾਤਰ ਨਸ਼ੇ ਵਿੱਚ ਗੱਡੀ ਚਲਾਉਣ ਦੇ ਮਾਮਲੇ ਸੈਕਟਰ-29, ਸਾਈਬਰ ਪਾਰਕ, ਐਮ.ਜੀ. ਰੋਡ, ਗੋਲਫ ਕੋਰਸ ਰੋਡ ਅਤੇ 32ਵੇਂ ਐਵਿਨਿਊ ਵਰਗੇ ਵੀਕਐਂਡ ਪਾਰਟੀ ਹੱਬ ਦੇ ਨੇੜੇ ਦਰਜ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਇਲਾਕਿਆਂ ਵਿੱਚ ਨਿਯਮਿਤ ਤੌਰ ‘ਤੇ ਪੁਲਿਸ ਤਾਇਨਾਤ ਰਹਿੰਦੀ ਹੈ, ਜਿਸ ਵਿੱਚ ਮਾਲ ਮਾਈਲ, ਐਮਬੀਅੰਸ ਮਾਲ, ਗੈਲੇਰੀਆ ਮਾਰਕੀਟ ਅਤੇ ਸੈਕਟਰ-29 ਹੁਡਾ ਮਾਰਕੀਟ ਸ਼ਾਮਲ ਹਨ। ਪਰ ਹੁਣ ਉਮੀਦ ਹੈ ਕਿ ਜੁਰਮਾਨਾ ਅਤੇ ਲਾਇਸੈਂਸ ਮੁਅੱਤਲੀ ਇੱਕ ਮਜ਼ਬੂਤ ਨਿਵਾਰਕ ਵਜੋਂ ਕੰਮ ਕਰੇਗੀ।

ਨਸ਼ੇ ਵਿੱਚ ਗੱਡੀ ਚਲਾਉਣ ‘ਤੇ ਰੋਕ ਲਈ ਸਖ਼ਤੀ ਜ਼ਰੂਰੀ
ਹਾਲ ਹੀ ਵਿੱਚ ਹੋਈ ਇੱਕ ਸੜਕ ਸੁਰੱਖਿਆ ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਅਜੈ ਕੁਮਾਰ ਨੇ ਸਖ਼ਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਲਾਇਸੈਂਸ ਮੁਅੱਤਲੀ ਦੇ ਨਿਯਮ ਪਹਿਲਾਂ ਤੋਂ ਹੀ ਮੌਜੂਦ ਹਨ। ਨਸ਼ੇ ਵਿੱਚ ਗੱਡੀ ਚਲਾਉਣ ‘ਤੇ ਰੋਕ ਲਗਾਉਣ ਲਈ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।

ਮੋਟਰ ਵਾਹਨ ਐਕਟ (ਐੱਮ.ਵੀ. ਐਕਟ) ਦੀ ਧਾਰਾ 185 ਮੁਤਾਬਕ, ਨਸ਼ੇ ਵਿੱਚ ਗੱਡੀ ਚਲਾਉਣ ਦੇ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ‘ਤੇ ₹10,000 ਤੱਕ ਦਾ ਜੁਰਮਾਨਾ, ਛੇ ਮਹੀਨੇ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਤਿੰਨ ਸਾਲਾਂ ਦੇ ਅੰਦਰ ਅਪਰਾਧ ਦੁਹਰਾਉਣ ‘ਤੇ ₹15,000 ਦਾ ਜੁਰਮਾਨਾ ਅਤੇ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਨਾਲ ਹੀ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਹਮੇਸ਼ਾਂ ਲਈ ਰੱਦ ਵੀ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰਨ ਜਾ ਰਿਹਾ ਹੈ। DC  ਕੁਮਾਰ ਨੇ ਕਿਹਾ ਕਿ ਸਾਰੇ ਐਸ.ਡੀ.ਐਮ. ਆਪਣੇ ਖੇਤਰਾਂ ਵਿੱਚ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਤਾਂ ਜੋ ਸੁਰੱਖਿਆ ਨਿਯਮਾਂ ਦਾ ਪੂਰਾ ਪਾਲਣ ਯਕੀਨੀ ਬਣਾਇਆ ਜਾ ਸਕੇ।

 

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
Aam Aadmi Party Leader: ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
Embed widget