Surya Grahan 2024: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਕਦੋਂ, ਕਿੱਥੇ ਅਤੇ ਕਿੰਨੇ ਵਜ਼ੇ ਨਜ਼ਰ ਆਵੇਗਾ ਗ੍ਰਹਿਣ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Solar Eclipse 2024: ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੌਸ਼ਨੀ ਗਾਇਬ ਹੋ ਜਾਂਦੀ ਹੈ ਅਤੇ ਲਗਭਗ ਤੁਰੰਤ ਲੈਂਡਸਕੇਪ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਦੁਬਾਰਾ ਨਜ਼ਰ ਆਉਂਦੀ ਹੈ। ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕੁੱਲ ਸੂਰਜ ਗ੍ਰਹਿਣ ਹੋਵੇਗਾ।
Surya Grahan 2024: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਸੋਮਵਾਰ (8 ਅਪ੍ਰੈਲ, 2024) ਨੂੰ ਲੱਗਣ ਜਾ ਰਿਹਾ ਹੈ। ਪਹਿਲਾ ਸੂਰਜ ਗ੍ਰਹਿਣ (ਸੂਰਿਆ ਗ੍ਰਹਿਣ 2024) ਬਹੁਤ ਮਹੱਤਵਪੂਰਨ ਹੋਵੇਗਾ, ਕਿਉਂਕਿ ਇਹ ਪੂਰਣ ਸੂਰਜ ਗ੍ਰਹਿਣ ਹੈ। ਇਹ ਕਾਫ਼ੀ ਲੰਬਾ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਨੂੰ ਲੈਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ, ਜਿਵੇਂ ਕਿ ਇਹ ਕਿੱਥੇ ਨਜ਼ਰ ਆਵੇਗਾ ਜਾਂ ਕਿੰਨੇ ਵਜੇ ਨਜ਼ਰ ਆਵੇਗਾ। ਆਓ ਤੁਹਾਨੂੰ ਦਿੰਦੇ ਹਾਂ ਹਰ ਸਵਾਲ ਦਾ ਜਵਾਬ
ਕਿੰਨੇ ਵਜੇ ਲੱਗੇਗਾ ਸੂਰਜ ਗ੍ਰਹਿਣ?
ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਹਿਣ ਸੋਮਵਾਰ ਰਾਤ 9.12 ਵਜੇ ਸ਼ੁਰੂ ਹੋਵੇਗਾ ਅਤੇ ਮੰਗਲਵਾਰ (9 ਅਪ੍ਰੈਲ, 2024) ਦੀ ਰਾਤ 2.22 ਵਜੇ ਤੱਕ ਰਹੇਗਾ।
ਕਿੱਥੇ-ਕਿੱਥੇ ਨਜ਼ਰ ਆਵੇਗਾ ਸੂਰਜ ਗ੍ਰਹਿਣ?
ਸੂਰਜ ਗ੍ਰਹਿਣ ਅਮਰੀਕਾ, ਮੈਕਸੀਕੋ, ਕੈਨੇਡਾ ਅਤੇ ਉੱਤਰੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਨਜ਼ਰ ਆਵੇਗਾ। ਇਸ ਤੋਂ ਇਲਾਵਾ ਕੋਸਟਾ ਡੋਮਿਨਿਕਾ ਅਤੇ ਫ੍ਰੈਂਚ ਪੋਲੀਨੇਸ਼ੀਆ 'ਚ ਵੀ ਸੂਰਜ ਗ੍ਰਹਿਣ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ: Surya Grahan 2024: ਅੱਜ 54 ਸਾਲਾਂ ਬਾਅਦ ਲੱਗੇਗਾ ਪੂਰਣ ਸੂਰਜ ਗ੍ਰਹਿਣ, ਜਾਣੋ ਦੇਸ਼-ਦੁਨੀਆ 'ਤੇ ਹੋਵੇਗਾ ਕੀ ਅਸਰ, ਜਾਣੋ ਹਰੇਕ ਗੱਲ
ਕੀ ਭਾਰਤ 'ਚ ਨਜ਼ਰ ਆਵੇਗਾ ਸੂਰਜ ਗ੍ਰਹਿਣ?
ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਨਜ਼ਰ ਦੇਵੇਗਾ। ਅਜਿਹੇ 'ਚ ਭਾਰਤੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਇਸ ਨੂੰ ਨਾਸਾ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਦੇਖ ਸਕਦੇ ਹੋ।
ਸੂਰਜ ਗ੍ਰਹਿਣ ਦੇ ਦੌਰਾਨ ਕੀ ਹੁੰਦਾ ਹੈ?
ਸੂਰਜ ਗ੍ਰਹਿਣ ਦੇ ਦੌਰਾਨ, ਸੂਰਜ ਦੀ ਰੌਸ਼ਨੀ ਅਲੋਪ ਹੋ ਜਾਂਦੀ ਹੈ ਅਤੇ ਲਗਭਗ ਤੁਰੰਤ ਲੈਂਡਸਕੇਪ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਮੁੜ ਪ੍ਰਗਟ ਹੁੰਦੀ ਹੈ। ਇੱਕ ਫਲੈਸ਼ ਵਿੱਚ, ਆਇਨੋਸਫੀਅਰ ਦਾ ਤਾਪਮਾਨ ਅਤੇ ਘਣਤਾ ਘਟਦੀ ਹੈ, ਫਿਰ ਵਧਦੀ ਹੈ, ਜਿਸ ਨਾਲ ਆਇਨੋਸਫੀਅਰ ਵਿੱਚ ਤਰੰਗਾਂ ਵਧਦੀਆਂ ਹਨ।
ਕਿਸ ਦੇਸ਼ ਵਿੱਚ ਕੀਤੀ ਗਈ ਖਾਸ ਤਿਆਰੀ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਨਿਆਗਰਾ ਖੇਤਰ ਨੇ ਸੂਰਜ ਗ੍ਰਹਿਣ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਇੱਥੇ 10 ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਓਨਟਾਰੀਓ ਸੂਬੇ ਵਿੱਚ 1979 ਤੋਂ ਬਾਅਦ ਇਹ ਪਹਿਲਾ ਸੂਰਜ ਗ੍ਰਹਿਣ ਹੋਵੇਗਾ।
ਸੂਰਜ ਗ੍ਰਹਿਣ ਦੇਖਣ ਲਈ ਕਿਹੜੀ ਥਾਂ ਸਭ ਤੋਂ ਵਧੀਆ ਮੰਨੀ ਜਾਂਦੀ ਹੈ?
ਨਿਆਗਰਾ ਫਾਲਜ਼ ਨੂੰ ਸੂਰਜ ਗ੍ਰਹਿਣ ਦੇਖਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ, ਨੈਸ਼ਨਲ ਜੀਓਗ੍ਰਾਫਿਕ ਚੈਨਲ ਨੇ ਘੋਸ਼ਣਾ ਕੀਤੀ ਸੀ ਕਿ ਸੂਰਜ ਗ੍ਰਹਿਣ ਦੇਖਣ ਲਈ ਸਭ ਤੋਂ ਵਧੀਆ ਸਥਾਨ ਨਿਆਗਰਾ ਫਾਲਜ਼ ਹੈ।
ਇਹ ਵੀ ਪੜ੍ਹੋ: Rashifal 8 April 2024: ਸੂਰਜ ਗ੍ਰਹਿਣ ਵਾਲੇ ਦਿਨ ਕਿਵੇਂ ਦਾ ਰਹੇਗਾ ਤੁਹਾਡਾ ਦਿਨ, ਕਿਹੜੀ ਰਾਸ਼ੀਆਂ 'ਤੇ ਪਵੇਗਾ ਅਸਰ, ਜਾਣੋ ਅੱਜ ਦਾ ਰਾਸ਼ੀਫਲ