(Source: ECI/ABP News/ABP Majha)
Google-Facebook ਨੂੰ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ 'ਚ ਭਾਰਤ ਨੂੰ ਚਾਹੀਦਾ ਆਪਣਾ ਹਿੱਸਾ
ਮੋਦੀ ਨੇ ਕਿਹਾ, "ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਆਸਟ੍ਰੇਲੀਆ ਵਾਂਗ ਭਾਰਤ ਵਿੱਚ ਵੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਗੂਗਲ ਆਦਿ ਨੂੰ ਮਿਲਣ ਵਾਲੇ ਮਾਲੀਆ ਦਾ ਹਿੱਸਾ ਦੇਣ ਲਈ ਪਾਬੰਦ ਕੀਤਾ ਜਾ ਸਕੇ ਅਤੇ ਭਾਰਤੀ ਪ੍ਰਿੰਟ ਤੇ ਟੀਵੀ ਚੈਨਲਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਜਾ ਸਕੇ।"
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੀ ਤਰਜ਼ 'ਤੇ ਭਾਰਤ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਹੈ ਕਿ ਇੰਟਰਨੈੱਟ ਤੋਂ ਹੋਣ ਵਾਲੀ ਕਮਾਈ ਵਿੱਚ ਦੇਸ਼ ਨੂੰ ਵੀ ਹਿੱਸਾ ਮਿਲਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਜਿਵੇਂ ਕਿ ਫੇਸਬੁੱਕ ਤੇ ਗੂਗਲ, ਨੂੰ ਹੋਣ ਵਾਲੀ ਕਮਾਈ ਦਾ ਹਿੱਸਾ ਭਾਰਤੀ ਮੀਡੀਆ ਨੂੰ ਵੀ ਮਿਲਣਾ ਚਾਹੀਦਾ ਹੈ।
ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀ ਆਰਥਿਕ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਇਹ ਖੇਤਰ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਮੋਦੀ ਨੇ ਕਿਹਾ, "ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਆਸਟ੍ਰੇਲੀਆ ਵਾਂਗ ਭਾਰਤ ਵਿੱਚ ਵੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਗੂਗਲ ਆਦਿ ਨੂੰ ਮਿਲਣ ਵਾਲੇ ਮਾਲੀਆ ਦਾ ਹਿੱਸਾ ਦੇਣ ਲਈ ਪਾਬੰਦ ਕੀਤਾ ਜਾ ਸਕੇ ਅਤੇ ਭਾਰਤੀ ਪ੍ਰਿੰਟ ਤੇ ਟੀਵੀ ਚੈਨਲਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਜਾ ਸਕੇ।"
ਸੁਸ਼ੀਲ ਮੋਦੀ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਵਿੱਚ ਜਦ ਮੀਡੀਆ ਅਦਾਰਿਆਂ ਨਾਲ ਮਾਲੀਆ ਸਾਂਝਾ ਕਰਨ 'ਤੇ ਕਾਨੂੰਨ ਬਣਾਉਣ ਦੀ ਗੱਲ ਬਾਹਰ ਆਈ ਤਾਂ ਗੂਗਲ ਨੇ ਸੱਤ ਦਿਨਾਂ ਲਈ ਆਪਣਾ ਕੰਟੈਂਟ ਬੰਦ ਕਰ ਦਿੱਤਾ। ਪਰ ਫਿਰ ਆਸਟ੍ਰੇਲੀਆ ਸਰਕਾਰ ਨੇ ਨਿਊਜ਼ ਮੀਡੀਆ ਸੌਦਾ ਕਾਨੂੰਨ ਬਣਾ ਲਿਆ ਅਤੇ ਗੂਗਲ ਨੂੰ ਕਮਾਈ ਸਾਂਝੀ ਕਰਨ ਲਈ ਪਾਬੰਦ ਕਰ ਦਿੱਤਾ।
ਭਾਜਪਾ ਨੇਤਾ ਨੇ ਕਿਹਾ ਕਿ ਇਸ਼ਤਿਹਾਰ ਹੀ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੀ ਆਮਦਨੀ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ, ਪਰ ਫੇਸਬੁੱਕ ਤੇ ਗੂਗਲ ਦੇ ਆਉਣ ਮਗਰੋਂ ਕਮਾਈ ਦਾ ਵੱਡਾ ਹਿੱਸਾ ਇੰਨ੍ਹਾਂ ਕੰਪਨੀਆਂ ਕੋਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੂਗਲ, ਫੇਸਬੁੱਕ ਤੇ ਯੂਟਿਊਬ ਨੂੰ ਆਪਣੀ 80 ਫ਼ੀਸਦ ਕਮਾਈ ਸਿਰਫ ਇਸ਼ਤਿਹਾਰਾਂ ਨਾਲ ਹੀ ਹੁੰਦੀ ਹੈ। ਜਦਕਿ ਗੂਗਲ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਖ਼ਬਰਾਂ ਦੀ ਵਰਤੋਂ ਬਿਨਾ ਕੋਈ ਪੈਸਾ ਦਿੱਤੇ ਕਰਦਾ ਹੈ। ਅਜਿਹੇ ਵਿੱਚ ਕਾਨੂੰਨ ਜ਼ਰੂਰੀ ਹੈ।