ਸਵਾਮੀ ਚਿਨਮਯਾਨੰਦ ਨੂੰ ਵੱਡੀ ਰਾਹਤ, ਵਿਦਿਆਰਥਣ ਦੇ ਰੇਪ ਮਾਮਲੇ 'ਚ ਕੋਰਟ ਨੇ ਕੀਤਾ ਬਰੀ
ਦੋ ਸਾਲ ਪਹਿਲਾਂ ਸ਼ਾਹਜਹਾਂਪੁਰ 'ਚ ਚਿਨਮਯਾਨੰਦ ਦੇ ਟ੍ਰਸਟ ਵੱਲੋਂ ਚਲਾਏ ਜਾਣ ਵਾਲੇ ਕਾਲਜ 'ਚ ਲਾਅ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨੇ ਉਨ੍ਹਾਂ 'ਤੇ ਯੌਨ ਸੋਸ਼ਨ ਦਾ ਇਲਜ਼ਾਮ ਲਾਇਆ ਸੀ
ਲਖਨਊ: ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੂੰ ਰੇਪ ਕੇਸ 'ਚ ਵੱਡੀ ਰਾਹਤ ਮਿਲੀ ਹੈ। ਐਮਪੀ ਐਮਐਲਏ ਕੋਰਟ ਨੇ ਚਿਨਮਯਾਨੰਦ ਨੂੰ ਰੇਪ ਮਾਮਲੇ 'ਚ ਬਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਲੈਕਮੇਲ ਕਰਨ ਦੇ ਮਾਮਲੇ 'ਚ ਪੀੜਤਾ ਤੇ ਉਸ ਦੇ ਸਾਥੀ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਬਲੈਕਮੇਲ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ ਹੈ। ਦਰਅਅਸਲ ਰੇਪ ਦਾ ਇਲਜ਼ਾਮ ਲਾਉਣ ਵਾਲੀ ਲੜਕੀ ਤੇ ਉਸ ਦੇ ਸਾਥੀਆਂ 'ਤੇ ਚਿਨਮਯਾਨੰਦ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ ਲੱਗਾ ਸੀ।
ਕੀ ਹੈ ਮਾਮਲਾ?
ਦੋ ਸਾਲ ਪਹਿਲਾਂ ਸ਼ਾਹਜਹਾਂਪੁਰ 'ਚ ਚਿਨਮਯਾਨੰਦ ਦੇ ਟ੍ਰਸਟ ਵੱਲੋਂ ਚਲਾਏ ਜਾਣ ਵਾਲੇ ਕਾਲਜ 'ਚ ਲਾਅ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨੇ ਉਨ੍ਹਾਂ 'ਤੇ ਯੌਨ ਸੋਸ਼ਨ ਦਾ ਇਲਜ਼ਾਮ ਲਾਇਆ ਸੀ। ਇਸ ਤੋਂ ਬਾਅਦ ਸਤੰਬਰ 'ਚ ਚਿਨਮਯਾਨੰਦ ਦੀ ਗ੍ਰਿਫਤਾਰੀ ਹੋਈ ਸੀ। ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥਣ ਤੇ ਉਸਦਾ ਇਕ ਦੋਸਤ ਚਿਨਮਯਾਨੰਦ ਨੂੰ ਕਾਫੀ ਸਮੇਂ ਤੋਂ ਬਲੈਕਮੇਲ ਕਰ ਰਹੇ ਸਨ।
ਵਿਦਿਆਰਥਣ 'ਤੇ ਦਰਜ ਹੋਈ ਸੀ ਐਫਆਈਆਰ
ਚਿਨਮਯਾਨੰਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਵਿਦਿਆਰਥਣ 'ਤੇ 5 ਕਰੋੜ ਰੁਪਏ ਲਈ ਬਲੈਕਮੇਲ ਕਰਨ ਦੀ ਐਫਆਈਆਰ ਦਰਜ ਕੀਤੀ ਸੀ। ਇਹ ਮੁਕੱਮਦਾ ਵੱਖਰੇ ਤੌਰ 'ਤੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ: Shehnaaz Gill ਨੇ ਕੈਨੇਡਾ ਦੀਆਂ ਸੜਕਾਂ 'ਤੇ ਇਸ ਗਾਣੇ 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵੀਡੀਓ ਵਾਈਰਲ
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਬੋਲਿਆ ਵੱਡਾ ਹਮਲਾ, ਬੋਲੇ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ, ਜਿੱਥੇ ਸਾਡੇ ਨਾਂ ਨਾਲ ਅੱਗ ਲੱਗਦੀ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904