ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਪਹੁੰਚੀ ਸਵ੍ਰਾ ਭਾਸਕਰ, ਦੱਸਿਆ ਕਿਸਾਨਾਂ ਨਾਲ ਕੀ ਰਿਸ਼ਤਾ
ਸਵ੍ਰਾ ਨੇ ਸਿੰਗੂ ਬਾਰਡਰ 'ਤੇ ਕਿਹਾ ਮੈਂ ਭਾਰਤ ਦੀ ਚਿੰਤਤ ਨਾਗਰਿਕ ਹਾਂ। ਮੈਂ ਕਿਸਾਨ ਨਹੀਂ, ਪਰ ਮੈਂ ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਆਈਹਾਂ।
ਅਦਾਕਾਰਾ ਸਵ੍ਰਾ ਭਾਸਕਰ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਦਿੱਲੀ ਦੇ ਸਿੰਗੂ ਬਾਰਡਰ ਪਹੁੰਚੀ। ਸਵ੍ਰਾ ਨੇ ਵੀਰਵਾਰ ਸੋਸ਼ਲ ਮੀਡੀਆ 'ਤੇ ਸਿੰਘੂ ਬਾਰਡਰ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸਵ੍ਰਾ ਤੋਂ ਪਹਿਲਾਂ ਕਈ ਬਾਲੀਵੁੱਡ ਤੇ ਪੰਜਾਬੀ ਸਟਾਰ ਵੀ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਸਿੰਗੂ ਬਾਰਡਰ ਪਹੁੰਚੇ ਸਨ।
A humbling day, to see the grit, resolve and determination of protesting farmers and the elderly at #SinghuBorder #FarmersProtests pic.twitter.com/WIGg6bdqkF
— Swara Bhasker (@ReallySwara) December 17, 2020
ਸਵ੍ਰਾ ਨੇ ਸਿੰਗੂ ਬਾਰਡਰ 'ਤੇ ਕਿਹਾ ਮੈਂ ਭਾਰਤ ਦੀ ਚਿੰਤਤ ਨਾਗਰਿਕ ਹਾਂ। ਮੈਂ ਕਿਸਾਨ ਨਹੀਂ, ਪਰ ਮੈਂ ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਆਈਹਾਂ। ਮੈਂ ਇੱਥੇ ਕਿਸਾਨਾਂ ਤੋਂ ਕੁਝ ਸਿੱਖਣ ਆਈ ਹਾਂ। ਮੈਂ ਕਿਸਾਨ ਨਹੀਂ ਪਰ ਮੇਰਾ ਰੋਟੀ ਨਾਲ ਰਿਸ਼ਤਾ ਹੈ। ਇਸ ਲਈ ਮੇਰਾ ਕਿਸਾਨਾਂ ਨਾਲ ਵੀ ਰਿਸ਼ਤਾ ਹੈ।
Snapshots of resilience. #SinghuBorder #farmersprotest pic.twitter.com/hACANYZ0Ka
— Swara Bhasker (@ReallySwara) December 17, 2020
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ