Afghanistan Crisis News: ਤਾਲਿਬਾਨ ਨੇ ਕਸ਼ਮੀਰ ਤੇ ਆਪਣੀ ਸਥਿਤੀ ਕੀਤੀ ਸਪੱਸ਼ਟ
ਤਾਲਿਬਾਨ ਨੇ ਕਸ਼ਮੀਰ 'ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਤਾਲਿਬਾਨ ਇਸਨੂੰ ਦੁਵੱਲਾ, ਅੰਦਰੂਨੀ ਮੁੱਦਾ ਸਮਝਦਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਕਸ਼ਮੀਰ 'ਤੇ ਹੋਣ ਦੀ ਸੰਭਾਵਨਾ ਨਹੀਂ ਹੈ।
ਨਵੀਂ ਦਿੱਲੀ: ਤਾਲਿਬਾਨ ਨੇ ਕਸ਼ਮੀਰ 'ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਤਾਲਿਬਾਨ ਇਸਨੂੰ ਦੁਵੱਲਾ, ਅੰਦਰੂਨੀ ਮੁੱਦਾ ਸਮਝਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਕਸ਼ਮੀਰ 'ਤੇ ਹੋਣ ਦੀ ਸੰਭਾਵਨਾ ਨਹੀਂ ਹੈ।
ਕਸ਼ਮੀਰ ਵਿੱਚ ਸੁਰੱਖਿਆ ਚੌਕਸੀ ਵਧਾਈ ਜਾਵੇਗੀ ਪਰ ਚੀਜ਼ਾਂ ਕੰਟਰੋਲ ਵਿੱਚ ਹਨ ਅਤੇ ਅਫਗਾਨਿਸਤਾਨ ਵਿੱਚ ਪਾਕਿਸਤਾਨ ਅਧਾਰਤ ਸਮੂਹਾਂ ਕੋਲ ਸਥਿਤੀ ਨੂੰ ਵਰਤਣ ਦੀ ਸਮਰੱਥਾ ਘੱਟ ਹੈ।
ਓਧਰ ਤਾਲਿਬਾਨ ਨੇ ਅਫਗਾਨਿਸਤਾਨ 'ਚ ਕਬਜ਼ਾ ਕਰਨ ਤੋਂ ਬਾਅਦ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਕਿਸ ਤਰ੍ਹਾਂ ਦੀ ਸਰਕਾਰ ਬਣਾਉਣ ਜਾ ਰਹੇ ਹਨ।
Zabihullah Mujahid PC Highlights: ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਪਹਿਲੀ ਵਾਰ ਦੁਨੀਆਂ ਸਾਹਮਣੇ ਆਇਆ ਹੈ। ਬਕਾਇਦਾ ਇਕ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਤੇ ਦੇਸ਼ ਦੇ ਭਵਿੱਖ ਤੇ ਆਪਣੀਆਂ ਨੀਤੀਆਂ ਦਾ ਜ਼ਿਕਰ ਕੀਤਾ। ਤਾਲਿਬਾਨ ਨੇ ਕਿਹਾ ਕਿ ਉਹ ਅਫਗਾਨਿਸਤਾਨ 'ਚ ਅਜਿਹੀ ਸਰਕਾਰ ਚਾਹੁੰਦਾ ਹੈ ਕਿ ਜਿਸ 'ਚ ਸਾਰੇ ਪੱਖ ਸ਼ਾਮਿਲ ਹੋਣ। ਇਸ ਦੇ ਨਾਲ ਉਸ ਨੇ ਆਪਣੇ ਗੁਆਂਡੀਆਂ ਤੇ ਕੌਮਾਂਤਰੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਮੀਨ ਤੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਗੇ।
ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਖਿਲਾਫ ਨਹੀਂ ਹੋਣ ਦੇਣਗੇ
ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਅਸੀਂ ਆਪਣੇ ਗਵਾਂਢੀਆਂ ਤੇ ਖੇਤਰੀ ਦੇਸ਼ਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਮੀਨ ਦਾ ਇਸਤੇਮਾਲ ਦੁਨੀਆਂ ਦੇ ਕਿਸੇ ਵੀ ਦੇਸ਼ ਖਿਲਾਫ ਨਹੀਂ ਹੋਣ ਦਿਆਂਗੇ। ਕਮਾਂਤਰੀ ਭਾਈਚਾਰੇ ਨੂੰ ਨਿਸ਼ਚਿੰਤ ਹੋਣਾ ਚਾਹੀਦਾ ਹੈ ਕਿ ਵਚਨਬੱਧ ਹਾਂ ਕਿ ਸਾਡੀ ਧਰਤੀ ਤੋਂ ਤਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।
ਅਸੀਂ ਅਜਿਹੀ ਸਰਕਾਰ ਚਾਹੁੰਦੇ ਜਿਸ 'ਚ ਸਾਰੇ ਪੱਖ ਹੋਣ
ਜੱਬੀਹੁਲਾਹ ਨੇ ਕਿਹਾ ਕਿ ਅਸੀਂ ਅਜਿਹੀ ਸਰਕਾਰ ਚਾਹੁੰਦੇ ਹਾਂ ਜਿਸ 'ਚ ਸਾਰੇ ਪੱਖ ਸ਼ਾਮਲ ਹੋਣ। ਉਸ ਨੇ ਕਿਹਾ ਕਿ ਕਾਬੁਲ 'ਚ ਦੂਤਾਵਾਸਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਸਾਰੇ ਵਿਦੇਸ਼ੀ ਦੇਸ਼ਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਫੋਰਸ ਉੱਥੇ ਮੌਜੀਦ ਦੂਤਾਵਾਸਾਂ, ਮਿਸ਼ਨ, ਅੰਤਰ ਰਾਸ਼ਟਰੀ ਸੰਗਠਨਾਂ ਤੇ ਸਹਾਇਤਾ ਏਜੰਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।
ਮਹਿਲਾਵਾਂ ਨਾਲ ਭੇਦਭਾਵ ਨਹੀਂ ਹੋਵੇਗਾ
ਟੋਲੋ ਨਿਊਜ਼ ਦੇ ਮੁਤਾਬਕ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਮਹਿਲਾਵਾਂ ਨੂੰ ਇਸਲਾਮ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਦੇਣ ਲਈ ਵਚਨਬੱਧ ਹੈ। ਮਹਿਲਾਵਾਂ ਸਿਹਤ ਖੇਤਰ ਤੇ ਦੂਜੇ ਖੇਤਰਾਂ 'ਚ ਕੰਮ ਕਰ ਸਕਦੀਆਂ ਹਨ। ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।
ਪਹਿਲਾਂ ਤੋਂ ਕਿੰਨਾ ਬਦਲ ਗਿਆ ਤਾਲਿਬਾਨ
ਇਸ ਸਵਾਲ ਦੇ ਜਾਵਬ 'ਚ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਵਿਚਾਰਧਾਰਾ ਤੇ ਵਿਸ਼ਵਾਸ ਪਹਿਲਾਂ ਦੀ ਤਰ੍ਹਾਂ ਹੈ ਕਿਉਂਕਿ ਮੁਸਲਮਾਨ ਹੈ। ਪਰ ਅਨੁਭਵ ਦੇ ਸੰਦਰਭ 'ਚ ਇਕ ਬਦਲਾਅ ਹੈ- ਉਹ ਜ਼ਿਆਦਾ ਤਜ਼ਰਬੇਕਾਰ ਹੈ ਤੇ ਵੱਖਦਾ ਦ੍ਰਿਸ਼ਟੀਕੋਣ ਰੱਖਦੇ ਹਨ।