ਪੜਚੋਲ ਕਰੋ
Advertisement
ਨਸ਼ੇ 'ਚ ਚੂਰ ਵਿਅਕਤੀ ਨੇ ਕਮਲ ਹਾਸਨ ਦੀ ਕਾਰ ਨੂੰ ਮਾਰੀ ਟੱਕਰ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਮਲ ਹਾਸਨ ਆਪਣੀ ਚੋਣ ਮੁਹਿੰਮ ਖ਼ਤਮ ਕਰਨ ਤੋਂ ਬਾਅਦ ਕਾਂਚੀਪੁਰਮ ਤੋਂ ਵਾਪਸ ਆ ਰਹੇ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਹਾਸਨ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਚੇਨਈ: ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ (Tamil Nadu Assembly elections 2021) ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ, ਪਰ ਇਸ ਦੌਰਾਨ ਕਾਂਚੀਪੁਰਮ 'ਚ ਇੱਕ ਵਿਅਕਤੀ ਨੇ ਫਿਲਮ ਐਕਟਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ (Kamal Haasan)) ਦੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਟੱਕਰ ਮਾਰਨ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਇਸ ਨੂੰ ਪਾਰਟੀ ਵਰਕਰਾਂ ਵੱਲੋਂ ਕੀਤਾ ਗਿਆ ਹਮਲਾ ਕਰਾਰ (Attack on Kamal) ਦਿੱਤਾ ਗਿਆ।
ਮੱਕਲ ਨੀਧੀ ਮਾਈਮ (ਐਮਐਨਐਮ) ਨੇ ਦਾਅਵਾ ਕੀਤਾ ਕਿ ਕਾਂਚੀਪੁਰਮ ਵਿੱਚ ਇੱਕ ਵਿਅਕਤੀ ਨੇ ਤਾਮਿਲ ਸਿਨੇਮਾ ਦੇ ਸੁਪਰਸਟਾਰ ਕਮਲ ਹਾਸਨ ਦੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਆਦਮੀ ਸ਼ਰਾਬੀ ਸੀ ਤੇ ਫਿਲਮ ਅਦਾਕਾਰ ਨੂੰ ਨੇੜਿਓਂ ਦੇਖਣਾ ਚਾਹੁੰਦਾ ਸੀ।
ਇਸ ਲਈ ਉਸ ਨੇ ਕਾਰ ਦੀ ਖਿੜਕੀ 'ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹਾਸਨ ਨੂੰ ਕੋਈ ਸੱਟ ਨਹੀਂ ਲੱਗੀ ਪਰ ਵਰਕਰਾਂ ਨੇ ਦਾਅਵਾ ਕੀਤਾ ਕਿ ਕਾਰ ਦੀ ਵਿੰਡ ਸਕ੍ਰੀਨ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਮਗਰੋਂ ਮੌਕੇ 'ਤੇ ਹਫੜਾ-ਦਫੜੀ ਮੱਚ ਗਈ।
ਇਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ ਤੇ ਮੌਜੂਦ ਪ੍ਰਸ਼ੰਸਕਾਂ ਨੇ ਉਸ ਦੀ ਕੁੱਟਮਾਰ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਸ਼ਰਾਬੀ ਸੀ ਤੇ ਕਮਲ ਹਾਸਨ ਨੂੰ ਨੇੜੇ ਵੇਖਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਬਾਦਲ ਪਰਿਵਾਰ ਦੇ ਕਰੀਬੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement