ਪੜਚੋਲ ਕਰੋ

Tamil Nadu Election Results: ਤਾਮਿਲਨਾਡੂ 'ਚ ਵੀ ਸੱਤਾ ਤਬਦੀਲੀ? ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਦੀ ਬੜ੍ਹਤ

Tamil Nadu Election Results: ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਅਹਿਮ ਰਾਜ ਹੈ। ਇਸ ਵਾਰ ਸੂਬੇ ਵਿੱਚ ਸੱਤਾ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਡੀਐਮਕੇ ਗੱਠਜੋੜ ਦੀ 114 ਸੀਟਾਂ ਉੱਪਰ ਬੜ੍ਹਤ ਹੈ। ਸੱਤਾ 'ਤੇ ਕਾਬਜ਼ ਅੰਨਾ ਡੀਐਮਕੇ ਪਿੱਛੇ ਚੱਲ ਰਹੀ ਹੈ। ਅੰਨਾ ਡੀਐਮਕੇ 83 ਸੀਟਾਂ ਉੱਪਰ ਲੀਡਰ ਲੈ ਰਹੀ ਹੈ।

ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆਲ ਇੰਡੀਆ ਅੰਨਾ ਡੀਐਮਕੇ, ਡੀਐਮਕੇ ਤੇ ਭਾਜਪਾ ਮੁੱਖ ਤੌਰ ’ਤੇ ਚੋਣ ਮੈਦਾਨ ’ਚ ਹਨ।

2016 ਦੀਆਂ ਚੋਣਾਂ ’ਚ ਸੀ ਇਹ ਹਾਲ

ਸਾਲ 2016 ਦੀਆਂ ਚੋਣਾਂ ਦੌਰਾਨ ਆਲ ਇੰਡੀਆ ਅੰਨਾ ਡੀਐਮਕੇ ਨੇ ਜੈਲਲਿਤਾ ਦੀ ਅਗਵਾਈ ਹੇਠ ਜਿੱਤ ਹਾਸਲ ਕੀਤੀ ਸੀ ਪਰ 5 ਦਸੰਬਰ, 2016 ਨੂੰ ਜੈਲਲਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਓ. ਪਨੀਰਸੇਲਵਮ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਸਨ ਪਰ 73 ਦਿਨਾਂ ਪਿੱਛੋਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਗਏ। 16 ਦਸੰਬਰ, 2017 ਨੂੰ ਈ. ਪਲਾਨੀਸਵਾਮੀ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ 2021 ਦੀਆਂ ਮੌਜਦਾ ਚੋਣਾਂ ਲੜੀਆਂ ਗਈਆਂ ਹਨ।

ਸਿਆਸੀ ਸਮੀਕਰਨ

ਤਾਮਿਲਨਾਡੂ ’ਚ AIADMK ਤੇ ਭਾਜਪਾ ਦਾ ਸੱਤਾਧਾਰੀ ਗੱਠਜੋੜ ਸਰਕਾਰ ’ਚ ਬਣੇ ਰਹਿਣ ਲਈ ਪੂਰੀ ਲੜਾਈ ਲੜਿਆ ਹੈ ਤੇ ਉੱਧਰ ਡੀਐਮਕੇ-ਕਾਂਗਰਸ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸਥਾਨਕ ਆਗੂਆਂ ਨੇ ਚੋਣ ਦੰਗਲ ਲਈ ਰੈਲੀਆਂ ਕੀਤੀਆਂ। ਕਮਲ ਹਾਸਨ ਦੀ ਸਿਆਸੀ ਪਾਰਟੀ ਨੇ ਪਹਿਲੀ ਵਾਰ ਰਾਜ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਮੱਕਲ ਨਿਧੀ ਮੱਯਮ ਨੇ ਇਸ ਚੁਣਾਵੀ ਜੰਗ ਵਿੱਚ ਭਾਗ ਲਿਆ। ਇਸ ਵਾਰ ਦੇ ਚੋਣ ਨਤੀਜੇ ਦਿਲਚਸਪ ਰਹਿਣ ਦੀ ਆਸ ਕੀਤੀ ਜਾ ਰਹੀ ਹੈ।

ਤਾਮਿਲਨਾਡੂ ਕੁੱਲ ਸੀਟਾਂ - 234, ਬਹੁਮਤ - 118

234 ਸੀਟਾਂ ਦੇ ਨਾਲ ਤਾਮਿਲਨਾਡੂ 'ਚ ਏਆਈਏਡੀਐਮਕੇ ਦਾ ਰਾਜ ਹੈ। ਭਾਜਪਾ ਸੂਬੇ ਵਿਚ ਸਰਕਾਰ ਦੀ ਸਹਿਯੋਗੀ ਹੈ। ਇਸ ਵਾਰ ਵੀ ਦੋਵੇਂ ਇਕੱਠੇ ਚੋਣ ਲੜਿਆ ਹਨ। ਦੂਜੇ ਪਾਸੇ, ਕਾਂਗਰਸ ਅਤੇ ਡੀਐਮਕੇ ਨੇ 2019 ਦੀਆਂ ਚੋਣਾਂ ਦਾ ਆਪਣਾ ਗੱਠਜੋੜ ਅੱਗੇ ਰੱਖਿਆ ਹੈ। 2016 ਵਿਚ ਦੋਵਾਂ ਪਾਰਟੀਆਂ ਨੇ ਵੱਖਰੀਆਂ ਚੋਣਾਂ ਲੜੀਆਂ ਸੀ। ਇਸ ਵਾਰ ਡੀਐਮਕੇ ਦੇ ਨਾਲ ਸੀਪੀਆਈ, ਸੀਪੀਆਈ ਐਮ, ਵਿਦੁਟਾਲੇ ਚੈਰੂਤਗਲ ਕਛੀ, ਆਈਯੂਐਮਐਲ ਅਤੇ ਕੌਂਗੁਨਾਡੂ ਮੁੰਨੇਤਰਾ ਕਾਦੂਗਮ ਵੀ ਹਨ। ਜਦਕਿ ਕਮਲ ਹਸਨ ਦੀ ਪਾਰਟੀ ਮੱਕਲ ਨਿਧੀ ਮਾਇਆਅਮ ਵੀ ਚੋਣ ਮੈਦਾਨ ਵਿਚ ਹੈ।

ਤਾਮਿਲਨਾਡੂ ਵਿੱਚ ਪਿਛਲੇ ਪੰਜ ਦਹਾਕਿਆਂ ਦੀ ਰਾਜਨੀਤੀ ਵਿੱਚ ਦੋ ਪਾਰਟੀਆਂ ਡੀਐਮਕੇ ਤੇ ਏਆਈਡੀਐਮਕੇ ਦਾ ਦਬਦਬਾ ਰਿਹਾ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਪਾਰਟੀਆਂ ਆਪਣੇ ਪ੍ਰਮੁੱਖ ਨੇਤਾਵਾਂ ਜੈਲਲਿਤਾ ਅਤੇ ਕਰੁਣਾਨਿਧੀ ਤੋਂ ਬਗੈਰ ਚੋਣ ਮੁਹਿੰਮ ਵਿਚ ਹਿੱਸਾ ਲੈ ਰਹੀਆਂ ਹਨ। ਜੈਲਲਿਤਾ ਦੀ ਮੌਤ 2016 ਵਿੱਚ ਹੋਈ ਸੀ, ਜਦੋਂਕਿ ਕਰੁਣਾਨਿਧੀ ਦੀ ਮੌਤ 2018 ਵਿੱਚ ਹੋਈ ਸੀ।

ਇਹ ਵੀ ਪੜ੍ਹੋ: Assam Election Results: ਆਸਾਮ 'ਚ ਮੁੜ ਬੀਜੇਪੀ ਦੀ ਚੜ੍ਹਾਈ, ਸ਼ੁਰੂਆਤੀ ਰੁਝਾਨਾਂ 'ਚ ਬੜ੍ਹਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
ਸਿਆਸੀ ਜਗਤ 'ਚ ਪਸਰਿਆ ਮਾਤਮ! ਸਾਬਕਾ ਵਿਧਾਇਕ ਨੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਪਿੰਡ 'ਚ ਸੋਗ ਦੀ ਲਹਿਰ...
Aam Aadmi Party Leader: ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget