Omicron in Tamil Nadu: ਤਾਮਿਲਨਾਡੂ 'ਚ 'ਓਮੀਕਰੋਨ ਧਮਾਕਾ', 33 ਨਵੇਂ ਕੇਸਾਂ ਨੇ ਮਚਾਈ ਦਹਿਸ਼ਤ
Corona New Variant: ਤਾਮਿਲਨਾਡੂ ਵਿੱਚ 33 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਸੂਬੇ ਵਿੱਚ ਓਮੀਕ੍ਰੋਨ ਦੇ ਕੁੱਲ ਕੇਸ ਹੁਣ ਵੱਧ ਕੇ 34 ਹੋ ਗਏ ਹਨ।
Covid-19 New Variant: ਦਿੱਲੀ ਤੇ ਮੁੰਬਈ ਦੇ ਨਾਲ-ਨਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਓਮੀਕਰੋਨ (Omicron) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਤਾਮਿਲਨਾਡੂ (Tamil Nadu) ਵਿੱਚ ਵੀਰਵਾਰ ਨੂੰ ਓਮੀਕ੍ਰੋਨ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਪੌਜ਼ੇਟਿਵ ਸਾਰੇ ਲੋਕਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ। ਇਸ ਤੋਂ ਬਾਅਦ ਸਾਰੇ ਓਮੀਕਰੋਨ ਦੇ ਕੇਸ ਪਾਏ ਗਏ ਹਨ।
Total cases of #Omicron variant in Tamil Nadu rises to
— ANI (@ANI) December 23, 2021
34: State Health Minister Ma Subramanian
(File photo) pic.twitter.com/015HnA0bvq
ਤਾਮਿਲਨਾਡੂ ਵਿੱਚ 33 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ, ਰਾਜ ਵਿੱਚ ਓਮੀਕਰੋਨ ਦੇ ਕੁੱਲ ਕੇਸ ਹੁਣ ਵੱਧ ਕੇ 34 ਹੋ ਗਏ ਹਨ। ਰਾਜ ਦੇ ਸਿਹਤ ਮੰਤਰੀ ਮਾ ਸੁਬਰਾਮਨੀਅਨ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਓਮੀਕਰੋਨ ਦੇ ਮਾਮਲੇ ਹੁਣ ਵੱਧ ਕੇ 34 ਹੋ ਗਏ ਹਨ।
Omicron 16 ਸੂਬਿਆਂ ਵਿੱਚ ਫੈਲ ਗਿਆ ਹੈ। 23 ਦਸੰਬਰ ਤੱਕ 269 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਤਿੰਨ ਗੁਣਾ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਲਈ ਸਾਵਧਾਨ ਰਹਿਣ ਦਾ ਸਮਾਂ ਆ ਗਿਆ ਹੈ। ਪਰ ਇਸ ਖਤਰੇ ਤੋਂ ਬਾਅਦ ਵੀ ਦੇਸ਼ ਵਿਚ ਸਾਵਧਾਨੀ ਨਜ਼ਰ ਨਹੀਂ ਆ ਰਹੀ ਹੈ।
ਇਹੀ ਕਾਰਨ ਹੈ ਕਿ ਕੇਂਦਰ ਨੇ ਵੀ ਤੀਸਰੀ ਲਹਿਰ ਨੂੰ ਰੋਕਣ ਲਈ ਸੂਬਿਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਜ਼ਿਲ੍ਹੇ ਵਿੱਚ ਕੰਟੇਨਮੈਂਟ ਜ਼ੋਨ ਬਣਾਏ ਜਾਣ ਜਿੱਥੇ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਵੱਧ ਹੋਵੇ। ਰਾਤ ਨੂੰ ਕਰਫਿਊ ਲਗਾਇਆ ਜਾਵੇ। ਵਿਆਹਾਂ ਅਤੇ ਅੰਤਿਮ ਸੰਸਕਾਰ ਵਿੱਚ ਲੋਕਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ਵੱਡੇ ਇਕੱਠਾਂ ਵਿੱਚ ਸਖ਼ਤ ਨਿਯਮ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Omicron in Punjab and Haryana: ਓਮੀਕ੍ਰੋਨ ਦੇ ਖ਼ਤਰੇ ਨੂੰ ਵੇਖਦਿਆਂ ਪੰਜਾਬ ਤੇ ਹਰਿਆਣਾ 'ਚ ਸਖਤੀ, ਨਵੇਂ ਆਦੇਸ਼ ਜਾਰੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: