Mysore-Darbhanga Train Accident:  ਬੀਤੀ ਦੇਰ ਰਾਤ ਤਾਮਿਲਨਾਡੂ ਤੋਂ ਦੁਖਦਾਇਕ ਖਬਰ ਸਾਹਮਣੇ ਆਈ। ਜਿੱਥੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਮੈਸੂਰ-ਦਰਭੰਗਾ ਐਕਸਪ੍ਰੈਸ ਤਿਰੂਵੱਲੁਰ ਵਿੱਚ ਇੱਕ ਮਾਲ ਗੱਡੀ ਨਾਲ ਟਕਰਾ ਗਈ, ਜਿਸ ਵਿੱਚ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਕਸਪ੍ਰੈੱਸ ਟਰੇਨ ਦੇ ਦੋ ਡੱਬਿਆਂ ਨੂੰ ਅੱਗ ਲੱਗ ਗਈ, ਜਦਕਿ 12 ਤੋਂ 13 ਡੱਬੇ ਪਟੜੀ ਤੋਂ ਉਤਰ ਗਏ।


ਹੋਰ ਪੜ੍ਹੋ : 275 ਪੰਚਾਇਤਾਂ ਦੀਆਂ ਚੋਣਾਂ ਇੱਕੋ ਵੇਲੇ ਕਰਾਉਣ 'ਤੇ ਰੋਕ ਲਗਾਉਣ ਦੇ ਫੈਸਲੇ ਨੂੰ ਲੈ ਕੇ ਆਖੀ ਇਹ ਗੱਲ



ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਿੱਲੀ ਦੇ ਰੇਲਵੇ ਵਾਰ ਰੂਮ ਤੋਂ ਤਾਮਿਲਨਾਡੂ ਰੇਲ ਹਾਦਸੇ ਤੋਂ ਬਾਅਦ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।


ਕੀ ਕਿਹਾ ਦੱਖਣੀ ਪੱਛਮੀ ਰੇਲਵੇ ਦੇ ਮੁੱਖ ਅਧਿਕਾਰੀ ਨੇ?


ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਦੱਖਣ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ, "ਟ੍ਰੇਨ ਨੰਬਰ 12578 ਮੈਸੂਰ-ਦਰਭੰਗਾ ਐਕਸਪ੍ਰੈਸ ਚੇਨਈ ਡਿਵੀਜ਼ਨ (ਚੇਨਈ ਤੋਂ 46 ਕਿਲੋਮੀਟਰ) ਦੇ ਪੋਨੇਰੀ-ਕਵਾਰੱਪੇਟਈ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਚੇਨਈ-ਗੁੱਡੂਰ ਸੈਕਸ਼ਨ ਵਿੱਚ ਲਗਭਗ 20.30 ਵਜੇ ਪਟੜੀ ਤੋਂ ਉਤਰ ਗਈ। ਸਟੇਸ਼ਨ 'ਤੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਇੰਜਣ ਦੇ ਕੋਲ ਖੜੀ ਪਾਰਸਲ ਵੈਨ ਨੂੰ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਨੇ ਬੁਝਾਇਆ।


ਕੁੱਲ 12-13 ਡੱਬੇ ਪਟੜੀ ਤੋਂ ਉਤਰ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਾਰੇ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਟਰੇਨ ਦੀ ਆਵਾਜਾਈ ਦੋਵੇਂ ਦਿਸ਼ਾਵਾਂ ਵਿੱਚ ਬੰਦ ਹੈ।"



ਇਨ੍ਹਾਂ ਟਰੇਨਾਂ ਦੇ ਰੂਟ ਬਦਲੇ ਗਏ ਹਨ


ਤਾਮਿਲਨਾਡੂ ਵਿੱਚ ਟਰੇਨ ਦੀ ਟੱਕਰ ਕਾਰਨ 12621 ਚੇਨਈ ਨਵੀਂ ਦਿੱਲੀ ਐਕਸਪ੍ਰੈਸ, 13352 ਅਲੇਪੀ ਧਨਬਾਦ ਐਕਸਪ੍ਰੈਸ, 18190 ਏਰਨਾਕੁਲਮ ਟਾਟਾ ਐਕਸਪ੍ਰੈਸ, 12664 ਤਿਰੂਚਿਰਾਪੱਲੀ ਹਾਵੜਾ ਐਕਸਪ੍ਰੈਸ, 
07696 ਰਾਮਗੁੰਡਮ ਸਿਕੰਦਰਾਬਾਦ ਸਪੈਸ਼ਲ, 06063 ਕੋਇੰਬਟੂਰ ਧਨਬਾਦ ਐਕਸਪ੍ਰੈਸ ਸਪੈਸ਼ਲ ਟਰੇਨ, 13351 ਧਨਬਾਦ ਅਲਾਪੁਜ਼ਾ ਐਕਸਪ੍ਰੈਸ ਅਤੇ 02122 ਜਬਲਪੁਰ ਮਦੁਰਾਈ ਐਕਸਪ੍ਰੈਸ ਟਰੇਨ ਦੇ ਰੂਟ ਬਦਲੇ ਗਏ ਹਨ।


ਹਾਦਸਾ ਕਦੋਂ ਅਤੇ ਕਿਵੇਂ ਹੋਇਆ?


ਇਹ ਹਾਦਸਾ ਰਾਤ ਕਰੀਬ 8:27 ਵਜੇ ਵਾਪਰਿਆ ਜਦੋਂ ਐਕਸਪ੍ਰੈਸ ਟਰੇਨ ਪੋਨੇਰੀ ਸਟੇਸ਼ਨ ਤੋਂ ਲੰਘ ਰਹੀ ਸੀ। ਜਿਵੇਂ ਹੀ ਟਰੇਨ ਲੂਪ ਲਾਈਨ 'ਚ ਦਾਖਲ ਹੋਈ ਤਾਂ ਚਾਲਕ ਦਲ ਨੂੰ ਜ਼ਬਰਦਸਤ ਝਟਕਾ ਲੱਗਾ। ਇਸ ਤੋਂ ਬਾਅਦ ਉਸੇ ਲਾਈਨ 'ਤੇ ਖੜ੍ਹੀ ਇਕ ਮਾਲ ਗੱਡੀ ਨਾਲ ਟੱਕਰ ਹੋ ਗਈ।


ਹਾਦਸੇ ਕਾਰਨ ਚੇਨਈ-ਵਿਜੇਵਾੜਾ ਰੂਟ 'ਤੇ ਰੇਲ ਆਵਾਜਾਈ ਵਿੱਚ ਵਿਘਨ ਪਿਆ ਹੈ ਅਤੇ ਅਧਿਕਾਰੀ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਚੇਨਈ ਸੈਂਟਰਲ ਤੋਂ ਇਕ ਮੈਡੀਕਲ ਰਾਹਤ ਵੈਨ ਅਤੇ ਬਚਾਅ ਟੀਮ ਨੂੰ ਮੌਕੇ 'ਤੇ ਮਦਦ ਲਈ ਭੇਜਿਆ ਗਿਆ ਹੈ। ਦੱਖਣੀ ਰੇਲਵੇ ਦੇ ਜਨਰਲ ਮੈਨੇਜਰ, ਚੇਨਈ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਅਤੇ ਹੋਰ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਹਨ।


ਸਹਾਇਤਾ ਲਈ, ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੇਨਈ ਡਿਵੀਜ਼ਨ ਦੇ ਹੈਲਪਲਾਈਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ, ਜੋ ਹੇਠਾਂ ਦਿੱਤੇ ਅਨੁਸਾਰ ਹਨ-


ਹੈਲਪ ਲਾਈਨ ਨੰਬਰ 1: 04425354151


ਹੈਲਪ ਲਾਈਨ ਨੰ: 04424354995


ਹੈਲਪਲਾਈਨ ਨੰ: 04425330952
ਹੈਲਪਲਾਈਨ ਨੰਬਰ 4: 044-25330953


ਹੋਰ ਪੜ੍ਹੋ : ਡਿੱਗਿਆ ਪਾਰਾ! ਆਉਣ ਵਾਲੀ ਠੰਡ, ਮੌਸਮ ਵਿਭਾਗ ਨੇ ਦੱਸਿਆ ਯੂਪੀ-ਬਿਹਾਰ ਤੋਂ ਲੈ ਕੇ ਦਿੱਲੀ-NCR, ਪੰਜਾਬ ਤੱਕ ਕਦੋਂ ਤੱਕ ਦਸਤਕ ਦੇਏਗੀ ਸਰਦੀ