ਪੜਚੋਲ ਕਰੋ
Advertisement
'ਜੈ ਸ਼੍ਰੀਰਾਮ’ ਦਾ ਨਾਅਰਾ ਨਾ ਲਾਉਣਾ ਮੁਸਲਿਮ ਟੈਕਸੀ ਡਰਾਈਵਰ ਨੂੰ ਪਿਆ ਮਹਿੰਗਾ
ਮਹਾਰਾਸ਼ਟਰ ਦੇ ਠਾਣੇ ‘ਚ ‘ਜੈ ਸ਼੍ਰੀਰਾਮ’ ਨਾ ਬੋਲਣ ‘ਤੇ ਮੁਸਲਿਮ ਟੈਕਸੀ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਠਾਣੇ: ਮਹਾਰਾਸ਼ਟਰ ਦੇ ਠਾਣੇ ‘ਚ ‘ਜੈ ਸ਼੍ਰੀਰਾਮ’ ਨਾ ਬੋਲਣ ‘ਤੇ ਮੁਸਲਿਮ ਟੈਕਸੀ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਐਸਐਸ ਬੁਰਸੇ ਦਾ ਕਹਿਣਾ ਹੈ ਕਿ ਪੁਲਿਸ ਨੇ ਆਈਪੀਸੀ ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤੇ 392 (ਲੁੱਟ-ਖੋਹ) ਦਾ ਮਾਮਲਾ ਦਰਜ ਕੀਤਾ ਹੈ।
ਇੱਕ ਆਨਲਾਈਨ ਕੰਪਨੀ ਦੀ ਕੈਬ ਚਲਾਉਣ ਵਾਲੇ ਸ਼ਿਕਾਇਤਕਰਤਾ ਫੈਜ਼ਲ ਮੁਤਾਬਕ, ਉਹ ਸ਼ਨੀਵਾਰ ਦੀ ਰਾਤ ਕੁਝ ਸਵਾਰੀਆਂ ਨੂੰ ਲੈ ਕੇ ਜ਼ਿਲ੍ਹਾ ਦੇ ਦੀਵਾ ਕਸਬੇ ‘ਚ ਗਿਆ। ਜਿੱਥੋਂ ਵਾਪਸੀ ਸਮੇਂ ਉਸ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਜੋ ਨਸ਼ੇ ਦੀ ਹਾਲਤ ‘ਚ ਸੀ। ਇਸ ਤੋਂ ਬਾਅਦ ਲੋਕਾਂ ਨੇ ਕੈਬ ਚਾਲਕ ਨਾਲ ਕੁੱਟਮਾਰ ਕੀਤੀ।
ਇੰਨਾ ਹੀ ਨਹੀਂ ਜਦੋਂ ਮੁਲਜ਼ਮਾਂ ਨੂੰ ਪਤਾ ਲੱਗਿਆ ਕਿ ਉਹ ਮੁਸਲਿਮ ਹੈ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ‘ਜੈ ਸ਼੍ਰੀਰਾਮ’ ਬੋਲਣ ਨੂੰ ਕਿਹਾ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹੋਰਾਂ ਦੀ ਭਾਲ ਜਾਰੀ ਹੈ।
ਠਾਣੇ ਜਿਹਾ ਮਾਮਲਾ ਝਾਰਖੰਡ ਤੇ ਪੱਛਮੀ ਬੰਗਾਲ ‘ਚ ਵੀ ਦੇਖਣ ਨੂੰ ਮਿਲਿਆ। ਝਾਰਖੰਡ ‘ਚ ਜੈ ਸ਼੍ਰੀਰਾਮ ਨਾ ਬੋਲਣ ਕਾਰਨ ਨੌਜਵਾਨ ਨੂੰ ਇੰਨਾ ਕੁੱਟਿਆ ਗਿਆ ਕਿ ਉਸ ਦੀ ਮੌਤ ਹੀ ਹੋ ਗਈ। ਜਦਕਿ ਬੰਗਾਲ ‘ਚ ਨੌਜਵਾਨ ਨੂੰ ਰੇਲ ਅੱਗੇ ਧੱਕਾ ਦੇ ਦਿੱਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement