ਅਧਿਆਪਕ ਦਿਵਸ ਵਾਲੇ ਦਿਨ ਵੀ ਅਧਿਆਪਕ ਧਰਨੇ ਪ੍ਰਦਰਸ਼ਨ ਲਈ ਮਜ਼ਬੂਰ, ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ
ਪੀਟੀਆਈ ਅਧਿਆਪਕਾਂ ਨੇ ਸੜਕਾਂ 'ਤੇ ਉੱਤਰ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਹਰਿਆਣਾ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਤੇ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਨੌਕਰੀ ਦੀ ਬਹਾਲੀ ਦੀ ਮੰਗ ਕੀਤੀ।
ਅਧਿਆਪਕ ਦਿਵਸ ਦੇ ਦਿਨ ਵੀ ਅੱਜ ਹਰਆਣਾ 'ਚ ਨੌਕਰੀ ਤੋਂ ਬਰਖਾਸਤ 1983 ਪੀਟੀਆਈ ਅਧਿਆਪਕਾਂ ਨੇ ਨੌਕਰੀ ਦੀ ਬਹਾਲੀ ਲਈ ਲਗਾਤਾਰ 80 ਵੇਂ ਦਿਨ ਧਰਨਾ ਪ੍ਰਰਸ਼ਨ ਕੀਤਾ। ਕਰਨਾਲ ਜ਼ਿਲ੍ਹੇ ਦੇ 67 ਅਧਿਆਪਕ ਰੋਜ਼ਾਨਾ ਜ਼ਿਲ੍ਹਾ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਅੱਜ ਇਸ ਤਹਿਤ ਪੀਟੀਆਈ ਅਧਿਆਪਕਾਂ ਨੇ ਸੜਕਾਂ 'ਤੇ ਉੱਤਰ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਹਰਿਆਣਾ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਤੇ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਨੌਕਰੀ ਦੀ ਬਹਾਲੀ ਦੀ ਮੰਗ ਕੀਤੀ।
ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਪੀਟੀਆਈ ਭਰਤੀ 'ਚ ਬੇਨਿਯਮੀ ਪਾਏ ਜਾਣ ਮਗਰੋਂ ਇਨ੍ਹਾਂ ਨੂੰ ਬਰਖਾਸਤ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਇਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਫਿਲਹਾਲ ਪੀਟੀਆਈ ਅਧਿਆਪਕ ਕਈ ਵਾਰ ਸੰਸਦ ਮੈਂਬਰਾਂ ਤੇ ਮੰਤਰੀਆਂ ਕੋਲ ਆਪਣੀ ਬਹਾਲੀ ਦੀ ਮੰਗ ਕਰ ਚੁੱਕੇ ਹਨ। ਪਰ ਇਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ।
ਪੰਜਾਬ ਦੇ ਅੰਗ-ਸੰਗ: ਸਾਂਝੇ ਪੰਜਾਬ ਦਾ ਲੋਕ-ਨਾਚ ਲੁੱਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ