ਅਰੋਗਿਆ ਸੇਤੂ ਐਪ 'ਚ ਤਕਨੀਕੀ ਖ਼ਰਾਬੀ, ਪਿਛਲੇ 9 ਮਹੀਨਿਆਂ ਤੋਂ ਕੋਰੋਨਾ ਪੌਜ਼ਿਟੀਵ ਸਖ਼ਸ਼, ਜਾਣੋ ਪੂਰਾ ਮਾਮਲਾ
ਕੋਰੋਨਾ ਹੋਣ ਮਗਰੋਂ ਜਿਤੇਂਦਰ ਹਸਪਤਾਲ 'ਚ ਦਾਖ਼ਲ ਹੋਣ ਤੇ ਸਾਰੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਡਿਸਚਾਰਜ ਹੋਏ। ਇਸ ਘਟਨਾ ਤੋਂ ਨੌਂ ਮਹੀਨਿਆਂ ਬਾਅਦ ਵੀ ਅਰੋਗਿਆ ਸੇਤੂ ਐਪ ਉਨ੍ਹਾਂ ਨੂੰ ਕੋਰੋਨਾ ਪੌਜ਼ੇਟਿਵ ਹੀ ਦੱਸ ਰਹੀ ਹੈ। ਜਾਣੋ ਕੀ ਹੈ ਪੂਰਾ ਮਾਮਲਾ।
ਮੁੰਬਈ: ਕੋਰੋਨਾ ਦੀ ਤਬਾਹੀ ਕਰਕੇ ਇਸ ਦੀ ਲਾਗ ਦੀ ਸ਼ੁਰੂਆਤ 'ਚ ਹੀ ਇਸ ਨੂੰ ਕੰਟਰੋਲ ਕਰਨ ਦੇ ਤਮਾਮ ਤਰੀਕੇ ਵਰਤੇ ਗਏ ਜਿਨ੍ਹਾਂ ਵਿੱਚੋਂ ਇੱਕ ਸੀ ਅਰੋਗਿਆ ਸੇਤੂ ਐਪ। ਇਸ ਨਾਲ ਮਰੀਜ਼ਾਂ ਨੂੰ ਟ੍ਰੇਸ ਤੇ ਟ੍ਰੈਕ ਕਰਨ 'ਚ ਮਦਦ ਮਿਲੀ ਪਰ ਇਸ ਤੋਂ ਬਾਅਦ ਅਰੋਗਿਆ ਸੇਤੂ ਐਪ 'ਚ ਤਕਨੀਕੀ ਖ਼ਰਾਬੀ ਸਾਹਮਣੇ ਆਈ। ਇਸ ਨੇ ਜਿਤੇਂਦਰ ਨਾਂ ਦੇ ਸਖ਼ਸ਼ ਨੂੰ ਪਿਛਲੇ ਨੌਂ ਮਹੀਨਿਆਂ ਤੋਂ ਕੋਰੋਨਾ ਪੌਜ਼ੇਟਿਵ ਸ਼ੋਅ ਕਰਕੇ ਕਾਫ਼ੀ ਪ੍ਰੇਸ਼ਾਨ ਕੀਤਾ ਹੋਇਆ ਹੈ।
ਜੀ ਹਾਂ, ਇਸ ਐਪ 'ਤੇ ਜਿਤੇਂਦਰ ਦੇ ਕੋਰੋਨਾ ਪੌਜ਼ੇਟਿਵ ਆਉਣ ਕਰਕੇ ਉਸ ਦੀ ਆਰਥਿਕ ਤੇ ਨਿੱਜੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋਈ ਹੈ। ਦੱਸ ਦਈਏ ਕਿ ਜਿਤੇਂਦਰ ਨੂੰ ਮਈ ਮਹੀਨੇ 'ਚ ਕੋਰੋਨਾ ਪੌਜ਼ੇਟਿਵ ਹੋਇਆ ਸੀ। ਇਸ ਤੋਂ ਬਾਅਦ ਹਸਪਤਾਲ ਦਾਖ਼ਲ ਹੋ ਸਹੀ ਢੰਗ ਨਾਲ ਇਲਾਜ ਮੰਗਰੋਂ ਉਹ ਡਿਸਚਾਰਜ ਵੀ ਹੋ ਗਏ ਪਰ ਅਰੋਗਿਆ ਸੇਤੂ ਐਪ ਜਿਤੇਂਦਰ ਨੂੰ ਅਜੇ ਵੀ ਕੋਰੋਨਾ ਪੌਜ਼ੇਟਿਵ ਹੀ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ: ਜਲਦ ਲਾਗੂ ਹੋਏਗੀ 4 ਦਿਨ ਕੰਮ ਤੇ ਹਫ਼ਤੇ 'ਚ 3 ਛੁੱਟੀਆਂ ਦੀ ਸਕੀਮ? ਜਾਣੋ ਕੀ ਹੈ ਸਰਕਾਰ ਦੀ ਤਿਆਰੀ
ਜਿਤੇਂਦਰ ਨੇ ਐਪ ਨੂੰ ਕਈ ਵਾਰ ਇੰਸਟਾਲ ਤੇ ਅਣਇੰਸਟਾਲ ਕੀਤਾ, ਇਮਰਜੈਂਸੀ ਨੰਬਰ 'ਤੇ ਵੀ ਫੋਨ ਕੀਤਾ, ਇਸ ਸਬੰਧੀ ਮੇਲ ਵੀ ਕੀਤਾ ਪਰ ਕੋਈ ਸੁਧਾਰ ਨਹੀਂ ਹੋਇਆ। ਹੁਣ ਇਹ ਤਕਨੀਕੀ ਗੜਬੜੀ ਜਿਤੇਂਦਰ ਦੀ ਜ਼ਿੰਦਗੀ ਦੀ ਸਮੱਸਿਆ ਬਣ ਗਈ ਹੈ।
ਜਤਿੰਦਰ ਇੰਟੀਰੀਅਰ ਡਿਜ਼ਾਈਨਰ ਦਾ ਕੰਮ ਕਰਦਾ ਹੈ। ਸਾਰੇ ਕਾਰਪੋਰੇਟ ਦਫਤਰਾਂ ਵਿਚ ਆਉਣਾ ਜਾਣਾ ਹੈ ਪਰ ਜਦੋਂ ਕਿਸੇ ਕੰਮ ਲਈ ਕਾਰਪੋਰੇਟ ਦਫ਼ਤਰ ਦੇ ਦਰਵਾਜ਼ੇ 'ਤੇ ਜਾਂਦਾ ਹੈ ਤੇ ਸਕ੍ਰੀਨਿੰਗ ਦੌਰਾਨ ਉਸਦਾ ਅਰੋਗਿਆ ਸੇਤੂ ਐਪ ਉਸ ਨੂੰ ਪੌਜ਼ੇਟਿਵ ਦੱਸਦਾ ਹੈ, ਜਿਸ ਦੇ ਬਾਅਦ ਉਸ ਨੂੰ ਐਂਟਰੀ ਨਹੀਂ ਮਿਲਦੀ। ਜਨਤਕ ਥਾਂਵਾਂ 'ਤੇ ਜਿੱਥੇ ਵੀ ਐਪ ਦੀ ਜਾਂਚ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕਿਤੇ ਵੀ ਐਂਟਰੀ ਨਹੀਂ ਮਿਲਦੀ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਨਵਾਂ ਐਲਾਨ, ਸੰਸਦ 'ਚ ਲਿਆਉਣਗੇ ਖੇਤੀ ਕਾਨੂੰਨਾਂ ਵਿਰੁੱਧ ਨਿੱਜੀ ਬਿੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904