ਤੇਜਸਵੀ ਨੇ ਕੀਤਾ ਵੱਡਾ ਦਾਅਵਾ, ਨੀਤੀਸ਼ ਕੁਮਾਰ ਲਈ RJD ਦੇ ਦਰਵਾਜ਼ੇ ਖੁੱਲ੍ਹੇ?
ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਤੋਂ ਬਾਅਦ ਕੀ ਨੀਤੀਸ਼ ਕੁਮਾਰ ਲਈ ਰਾਸ਼ਟਰੀ ਜਨਤਾ ਦਲ (RJD) ਦੇ ਦਰਵਾਜ਼ੇ ਖੁੱਲ੍ਹੇ ਹਨ? ਇਸ ਸਵਾਲ ਦਾ ਜਵਾਬ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਦਿੱਤਾ ਹੈ।

Tejashwi Claims: ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਤੋਂ ਬਾਅਦ ਕੀ ਨੀਤੀਸ਼ ਕੁਮਾਰ ਲਈ ਰਾਸ਼ਟਰੀ ਜਨਤਾ ਦਲ (RJD) ਦੇ ਦਰਵਾਜ਼ੇ ਖੁੱਲ੍ਹੇ ਹਨ? ਇਸ ਸਵਾਲ ਦਾ ਜਵਾਬ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਦਿੱਤਾ ਹੈ। ਏ.ਬੀ.ਪੀ. ਨਿਊਜ਼ ਨਾਲ ਖ਼ਾਸ ਗੱਲਬਾਤ ਦੌਰਾਨ ਤੇਜਸਵੀ ਨੇ ਕਿਹਾ, “ਨੀਤੀਸ਼ ਕੁਮਾਰ ਜੀ ਅਚੇਤ ਅਵਸਥਾ ਵਿੱਚ ਹਨ। ਉਨ੍ਹਾਂ ਦੇ ਚਿਹਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬੀ.ਜੇ.ਪੀ. ਨੇ ਉਨ੍ਹਾਂ ਨੂੰ ਪੁਤਲਾ ਬਣਾ ਦਿੱਤਾ ਹੈ।”
ਜਦੋਂ ਇਹ ਪੁੱਛਿਆ ਗਿਆ ਕਿ ਕੀ ਆਰ.ਜੇ.ਡੀ. ਦੀ ਜੇ.ਡੀ.ਯੂ. ਨਾਲ ਕੋਈ ਗੱਲਬਾਤ ਚੱਲ ਰਹੀ ਹੈ, ਤਾਂ ਤੇਜਸਵੀ ਯਾਦਵ ਹੱਸਦੇ ਹੋਏ ਕਿਹਾ ਕਿ ਕੋਈ ਗੱਲਬਾਤ ਨਹੀਂ ਚੱਲ ਰਹੀ। ਉਹ (ਸੀ.ਐਮ. ਨੀਤੀਸ਼ ਕੁਮਾਰ) ਜਿਸ ਦੌਰ ਤੋਂ ਗੁਜ਼ਰ ਰਹੇ ਹਨ, ਉਨ੍ਹਾਂ ਪ੍ਰਤੀ ਸਾਡੀ ਪੂਰੀ ਸਹਾਨਭੂਤੀ ਹੈ। ਹੁਣ ਨਾ ਉਹ ਮੁੱਖ ਮੰਤਰੀ ਬਣ ਰਹੇ ਹਨ ਅਤੇ ਨਾ ਹੀ ਜੇ.ਡੀ.ਯੂ. ਬਚੇਗੀ। ਕੁਝ ਲੋਕ ਬੀ.ਜੇ.ਪੀ. ਵਿੱਚ ਚਲੇ ਜਾਣਗੇ ਤੇ ਕੁਝ ਆਰ.ਜੇ.ਡੀ. ਵਿੱਚ ਆ ਜਾਣਗੇ।
ਤੇਜਸਵੀ ਯਾਦਵ ਨੇ ਪ੍ਰਸ਼ਾਂਤ ਕਿਸ਼ੋਰ ਨੂੰ 2029 ਦੀ ਜਿੱਤ ਲਈ ਵਧਾਈ ਦਿੱਤੀ
ਜਨ ਸੁਰਾਜ ਪਾਰਟੀ ਦੇ ਮੁੱਖੀ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਜਾਂ ਤਾਂ ਉਹ 10 ਤੋਂ ਘੱਟ ਸੀਟਾਂ ਜਿੱਤਣਗੇ ਜਾਂ ਫਿਰ 150 ਤੋਂ ਵੱਧ। ਕੀ ਉਹ ਐਨ.ਡੀ.ਏ. ਅਤੇ ਮਹਾਗਠਬੰਧਨ ਦਾ ਖੇਡ ਵਿਗਾੜ ਸਕਦੇ ਹਨ? ਇਸ ਸਵਾਲ ਦੇ ਜਵਾਬ ਵਿੱਚ ਤੇਜਸਵੀ ਯਾਦਵ ਨੇ ਕਿਹਾ, “ਪ੍ਰਸ਼ਾਂਤ ਕਿਸ਼ੋਰ ਨੂੰ ਸਾਲ 2029 ਦੀ ਚੋਣ ਲਈ ਬਹੁਤ-ਬਹੁਤ ਵਧਾਈਆਂ। ਉਹ ਜਿੱਤਣ ਅਤੇ ਪ੍ਰਧਾਨ ਮੰਤਰੀ ਬਣ ਜਾਣ। ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਣ।”
ਜਦੋਂ ਪੁੱਛਿਆ ਗਿਆ ਕਿ ਕੀ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਅਸਲ ਮੁੱਦੇ ਉਠਾ ਰਹੇ ਹਨ, ਤਾਂ ਤੇਜਸਵੀ ਯਾਦਵ ਨੇ ਕਿਹਾ ਕਿ ਅਸਲ ਮੁੱਦਿਆਂ ਦੀ ਗੱਲ ਸਭ ਤੋਂ ਪਹਿਲਾਂ ਮਹਾਗਠਬੰਧਨ ਨੇ ਕੀਤੀ ਸੀ - ਚਾਹੇ ਉਹ ਪਲਾਇਨ ਹੋਵੇ, ਰੋਜ਼ਗਾਰ ਹੋਵੇ ਜਾਂ ਸਰਕਾਰੀ ਨੌਕਰੀਆਂ ਦੀ ਕਮੀ। ਪੜ੍ਹਾਈ-ਦਵਾਈ, ਕਮਾਈ-ਸਿੰਚਾਈ, ਸੁਣਵਾਈ ਅਤੇ ਕਾਰਵਾਈ ਵਰਗੇ ਸਾਰੇ ਜ਼ਰੂਰੀ ਮੁੱਦੇ ਅਸੀਂ ਉਠਾਏ ਸਨ। ਚੰਗਾ ਲੱਗਦਾ ਹੈ ਜਦੋਂ ਹੋਰ ਲੋਕ ਵੀ ਇਨ੍ਹਾਂ ਬਾਰੇ ਗੱਲ ਕਰਦੇ ਹਨ।
ਤੇਜਸਵੀ ਯਾਦਵ ਨੇ ਜਤਾਈ 170 ਸੀਟਾਂ 'ਤੇ ਜਿੱਤ ਦੀ ਉਮੀਦ
ਬਿਹਾਰ ਚੋਣਾਂ 'ਚ ਵੋਟਿੰਗ ਤੋਂ ਪਹਿਲਾਂ ਹੀ ਤੇਜਸਵੀ ਯਾਦਵ ਨੇ ਜਿੱਤ ਦਾ ਦਾਅਵਾ ਕਰ ਦਿੱਤਾ ਅਤੇ ਆਪਣੀ ਸੰਭਾਵਿਤ ਸਰਕਾਰ ਦੇ ਗਠਨ ਲਈ ਸਹੁੰ ਚੁੱਕ ਦੀ ਤਾਰੀਖ ਵੀ ਐਲਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਉਹ ਸਹੁੰ ਚੁੱਕ ਲੈਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮਹਾਗਠਬੰਧਨ ਦੇ ਖਾਤੇ 'ਚ ਕਿੰਨੀਆਂ ਸੀਟਾਂ ਆਉਣ ਵਾਲੀਆਂ ਹਨ, ਤਾਂ ਤੇਜਸਵੀ ਯਾਦਵ ਨੇ ਕਿਹਾ, “ਸਾਨੂੰ 170 ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ। ਅਸੀਂ ਪੂਰਨ ਬਹੁਮਤ ਨਾਲ ਸਰਕਾਰ ਬਣਾਵਾਂਗੇ, ਕਿਤੇ ਕੋਈ ਦਿੱਕਤ ਨਹੀਂ ਆਵੇਗੀ।”
#WATCH | बिहार चुनाव में जनसुराज पार्टी खेल बिगाड़ सकती है क्या?
— ABP News (@ABPNews) November 4, 2025
देखिए RJD नेता @yadavtejashwi के साथ संदीप चौधरी की खास बातचीतhttps://t.co/smwhXUROiK#SeedhaSawaal #SandeepChaudhary #TejashwiYadav #BiharPolitics #BiharChunav #BiharElections2025 pic.twitter.com/I1XymilWD6






















