ਪੜਚੋਲ ਕਰੋ
ਭਿਆਨਕ ਸੜਕ ਹਾਦਸਾ, 18 ਲੋਕਾਂ ਨੂੰ ਟਿੱਪਰ ਨੇ ਕੁਚਲਿਆ, 15 ਦੀ ਹੋ ਚੁੱਕੀ ਮੌਤ
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਸੂਰਤ ਦੇ ਪਿਪਲੋਡ ਪਿੰਡ ਵਿੱਚ ਇੱਕ ਟਿੱਪਰ ਨੇ ਸੜਕ ਕਿਨਾਰੇ ਸੁੱਤੇ 18 ਲੋਕਾਂ ਨੂੰ ਕੁਚਲ ਦਿੱਤਾ।

ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਸੂਰਤ ਦੇ ਪਿਪਲੋਡ ਪਿੰਡ ਵਿੱਚ ਇੱਕ ਟਿੱਪਰ ਨੇ ਸੜਕ ਕਿਨਾਰੇ ਸੁੱਤੇ 18 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 14 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਖ਼ਬਰ ਹੈ। ਜਦਕਿ ਇੱਕ ਮਜ਼ਦੂਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਬਾਕੀ 6 ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ 8 ਆਦਮੀ, 5 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਇਹ ਹਾਦਸਾ ਦੇਰ ਰਾਤ 12 ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗੰਨੇ ਨਾਲ ਭਰਿਆ ਟਿੱਪਰ ਬਹੁਤ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਿਆ ਅਤੇ ਫੇਰ ਇਹ ਸੜਕ ਕਿਨਾਰੇ 'ਤੇ ਸੌਂ ਰਹੇ ਲੋਕਾਂ ਲਈ ਕਾਲ ਬਣ ਗਿਆ। ਪੁਲਿਸ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਸੀ ਅਤੇ ਸਾਰੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਕੁਸ਼ਲਗੜ ਦੇ ਵਸਨੀਕ ਸਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਵਿਚ ਤਕਰੀਬਨ ਛੇ ਮਹੀਨਿਆਂ ਦੀ ਇਕ ਲੜਕੀ ਬਚ ਗਈ, ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਦਾ ਪਿਤਾ, ਮਾਂ ਅਤੇ ਭਰਾ ਬੱਚ ਨਹੀਂ ਸਕੇ।ਲੜਕੀ ਦੇ ਪਰਿਵਾਰ ਵਿਚ ਹੁਣ ਸਿਰਫ ਇਕ ਭੈਣ ਬਚੀ ਹੈ ਜੋ ਰਾਜਸਥਾਨ ਦੇ ਪਿੰਡ ਵਿਚ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।Gujarat: 13 people died after they were run over by a truck in Kosamba, Surat. Police says, "All the deceased are labourers and they hail from Rajasthan." pic.twitter.com/E9uwZnrgeO
— ANI (@ANI) January 19, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















