ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ: ਮੋਦੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਸਿਰਫ ਮਾਸੂਮਾਂ ਦੀ ਜਾਨ ਹੀ ਨਹੀਂ ਲੈਂਦਾ ਸਗੋਂ, ਆਰਥਿਕ ਤੇ ਸਮਾਜਿਕ ਵਿਕਾਸ, ਸ਼ਾਂਤੀ ‘ਤੇ ਵੀ ਨਕਾਰਾਤਮਕ ਪ੍ਰਭਾਅ ਪਾਉਂਦਾ ਹੈ। ਸਾਨੂੰ ਅੱਤਵਾਦ ਦੀ ਮਦਦ ਕਰਨ ਵਾਲਿਆਂ ਨੂੰ ਰੋਕਣਾ ਚਾਹੀਦਾ ਹੈ।
ਓਸਾਕਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਸਿਰਫ ਮਾਸੂਮਾਂ ਦੀ ਜਾਨ ਹੀ ਨਹੀਂ ਲੈਂਦਾ ਸਗੋਂ, ਆਰਥਿਕ ਤੇ ਸਮਾਜਿਕ ਵਿਕਾਸ, ਸ਼ਾਂਤੀ ‘ਤੇ ਵੀ ਨਕਾਰਾਤਮਕ ਪ੍ਰਭਾਅ ਪਾਉਂਦਾ ਹੈ। ਸਾਨੂੰ ਅੱਤਵਾਦ ਦੀ ਮਦਦ ਕਰਨ ਵਾਲਿਆਂ ਨੂੰ ਰੋਕਣਾ ਚਾਹੀਦਾ ਹੈ।
ਮੋਦੀ ਜੀ-20 ‘ਚ ਹਿੱਸਾ ਲੈਣ ਓਸਾਕਾ ਗਏ ਹੋਏ ਹਨ ਜਿਸ ਲਈ ਉਨ੍ਹਾਂ ਨੇ ‘ਬ੍ਰਿਕਸ’ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੋਦੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਸਿਰਿਲ ਰਾਮਾਮਫੋਸਾ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਬਰਾਜੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਰੋ ਨੂੰ ਵੀ ਵਧਾਈ ਦਿੱਤੀ।
ਬੈਠਕ ‘ਚ ਮੋਦੀ ਨੇ ਕਿਹਾ ਕਿ ਗਲੋਬਲ ਵਪਾਰ ਸੰਗਠਨ ਨੂੰ ਮਜਬੂਤ ਕਰਨ, ਊਰਜਾ ਸੁਰੱਖਿਆ ਤੈਅ ਕਰਨ ਤੇ ਅੱਤਵਾਦ ਨਾਲ ਲੜਣ ਲਈ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੁਨਿਆਦੀ ਢਾਚੇ ‘ਚ ਕਰੀਬ 1.3 ਟ੍ਰਿਲੀਅਨ ਡਾਲਰ ਨਿਵੇਸ਼ ਦੀ ਕਮੀ ਆਈ ਹੈ।
ਮੋਦੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਤਕਨੀਕ ਜਿਵੇਂ ਡਿਜੀਟਲਾਇਜੇਸ਼ਨ ਤੇ ਜਲਵਾਯੂ ਬਦਲਾਅ ਮੌਜੂਦਾ ਤੇ ਆਉਣ ਵਾਲੀ ਪੀੜੀਆਂ ਲਈ ਚੁਣੌਤੀ ਹੈ। ਵਿਕਾਸ ਤਾਂ ਹੀ ਸੰਭਵ ਹੈ ਜਦੋਂ ਇਹ ਅਸਮਾਨਤਾ ਨੂੰ ਘੱਟ ਕਰੇ ਤੇ ਸਸ਼ਕਤੀਕਰਨ ‘ਚ ਯੋਗਦਾਨ ਕਰੇ।