ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖੇਜ ਸਮੱਗਰੀ ਰੱਖਣ ਵਾਲਾ ਗਰੁੱਪ ਆਇਆ ਸਾਹਮਣੇ
ਬੀਤੇ ਮਹੀਨੇ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਬਾਹਰ ਹੋਏ ਕਾਰ ਬੰਬ ਧਮਾਕੇ ਦੀ ਜ਼ਿੰਮੇਵਾਰੀ ਵੀ ਇਸ ਅੱਤਵਾਦੀ ਸੰਗਠਨ ਨੇ ਲਈ ਸੀ, ਹਾਲਾਂਕਿ ਜਾਂਚ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਸੀ ਆਇਆ। ਹੁਣ ਮੁਕੇਸ਼ ਅੰਬਾਨੀ ਦੇ ਮਾਮਲੇ ਵਿੱਚ ਵੀ ਇਹ ਸੰਗਠਨ ਸਾਹਮਣੇ ਆਇਆ ਹੈ।
ਮੁੰਬਈ: ਰਿਲਾਇੰਸ ਇੰਡਰਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਘਰ ਨੇੜੇ ਧਮਾਕਾਖੇਜ ਸਮੱਗਰੀ ਰੱਖਣ ਦੀ ਜ਼ਿੰਮੇਵਾਰੀ ਇੱਕ ਅੱਤਵਾਦੀ ਸੰਗਠਨ ਨੇ ਲਈ ਹੈ। ਸੰਗਠਨ ਨੇ ਸੋਸ਼ਲ ਮੀਡੀਆ ਉੱਪਰ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਜਾਂਚ ਵਿੱਚ ਉਕਤ ਸੰਗਠਨ ਦੀ ਸ਼ਮੂਲੀਅਤ ਬਾਰੇ ਕੁਝ ਠੋਸ ਜਾਣਕਾਰੀ ਨਹੀਂ ਮਿਲੀ ਹੈ, ਜੋ ਸਕਦਾ ਹੈ ਇਸ ਸੰਗਠਨ ਨੇ ਸੁਰਖੀਆਂ ਵਿੱਚ ਆਉਣ ਲਈ ਅਜਿਹਾ ਕੀਤਾ ਹੋਵੇ।
ਦੱਸਣਯੋਗ ਹੈ ਕਿ ਬੀਤੇ ਮਹੀਨੇ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਬਾਹਰ ਹੋਏ ਕਾਰ ਬੰਬ ਧਮਾਕੇ ਦੀ ਜ਼ਿੰਮੇਵਾਰੀ ਵੀ ਇਸ ਅੱਤਵਾਦੀ ਸੰਗਠਨ ਨੇ ਲਈ ਸੀ, ਹਾਲਾਂਕਿ ਜਾਂਚ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਸੀ ਆਇਆ। ਹੁਣ ਮੁਕੇਸ਼ ਅੰਬਾਨੀ ਦੇ ਮਾਮਲੇ ਵਿੱਚ ਵੀ ਇਹ ਸੰਗਠਨ ਸਾਹਮਣੇ ਆਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਾਜ਼ਿਸ਼ ਵਿੱਚ ਵਰਤੀ ਗਈ ਸਕਾਰਪੀਓ ਗੱਡੀ, ਜਿਸ ਵਿੱਚ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ, ਉਹ ਚੋਰੀ ਦੀ ਨਿੱਕਲੀ। ਇਸ ਗੱਡੀ ਨੂੰ ਅੰਬਾਨੀ ਦੇ ਘਰ ਕੋਲ ਛੱਡਣ ਵਾਲਾ ਵਿਅਕਤੀ ਇੱਕ ਇਨੋਵਾ ਗੱਡੀ ਦਾ ਸਹਾਰਾ ਲੈ ਕੇ ਫਰਾਰ ਹੋਇਆ ਹੈ। ਪੁਲਿਸ ਮੁਤਾਬਕ ਇਹ ਇਨੋਵਾ ਗੱਡੀ ਟੋਲ ਨਾਕੇ ਤੋਂ ਲੰਘੀ ਹੈ, ਯਾਨੀ ਕਿ ਮੁਲਜ਼ਮ ਮੁੰਬਈ ਤੋਂ ਬਾਹਰ ਜਾ ਚੁੱਕੇ ਹਨ।