ਪੜਚੋਲ ਕਰੋ
(Source: ECI/ABP News)
ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ
ਕਾਰ ਨੂੰ ਉਸ ਥਾਂ ਤੋਂ ਕਿਤੇ ਹੋਰ ਲਿਜਾਣਾ ਮੁਸ਼ਕਲ ਸੀ। ਇਸ ਲਈ ਇਸ ਕਾਰ ਨੂੰ ਵਿਸਫੋਟਕ ਜ਼ਰੀਏ ਉੱਥੋਂ ਹੀ ਉਡਾ ਦਿੱਤਾ ਸੀ। ਇਸ ਕਾਰ 'ਚ ਇੰਨਾ ਵਿਸਫੋਟ ਭਰਿਆ ਹੋਇਆ ਸੀ ਕਿ ਜਦੋਂ ਇਸ ਨੂੰ ਉਡਾਇਆ ਗਿਆ ਤਾਂ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਗਈ।
![ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ Terrotist attack averted-IED explosives recovered from centro car ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ](https://static.abplive.com/wp-content/uploads/sites/5/2020/05/28164151/army.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਪੁਲਵਾਮਾ ਜਿਹੇ ਇੱਕ ਹੋਰ ਹਮਲੇ ਦੀ ਸਾਜ਼ਿਸ਼ ਨਾਕਾਮ ਹੋਈ ਹੈ। ਫੌਜ ਨੇ ਪੁਲਵਾਮਾ ਦੇ ਅਯਾਨਗੁੰਡ ਇਲਾਕੇ 'ਚ ਸੈਂਟਰੋ ਕਾਰ 'ਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਮਾਦ ਕੀਤੇ। ਇਸ ਕਾਰ 'ਚ ਆਈਈਡੀ ਦਾ ਵੀ ਇਸਤੇਮਾਲ ਕੀਤਾ ਗਿਆ। ਸੁਰੱਖਿਆ ਬਲਾਂ ਨੇ ਕਾਰ ਨੂੰ ਸ਼ੱਕੀ ਹਾਲਤ 'ਚ ਪਾਇਆ ਤੇ ਇਸ ਦੀ ਜਾਂਚ ਕੀਤੀ ਤਾਂ ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ ਹੋਏ।
ਕਾਰ ਨੂੰ ਉਸ ਥਾਂ ਤੋਂ ਕਿਤੇ ਹੋਰ ਲਿਜਾਣਾ ਮੁਸ਼ਕਲ ਸੀ। ਇਸ ਲਈ ਇਸ ਕਾਰ ਨੂੰ ਵਿਸਫੋਟਕ ਜ਼ਰੀਏ ਉੱਥੋਂ ਹੀ ਉਡਾ ਦਿੱਤਾ ਸੀ। ਇਸ ਕਾਰ 'ਚ ਇੰਨਾ ਵਿਸਫੋਟ ਭਰਿਆ ਹੋਇਆ ਸੀ ਕਿ ਜਦੋਂ ਇਸ ਨੂੰ ਉਡਾਇਆ ਗਿਆ ਤਾਂ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਗਈ।
ਹਾਲਾਂਕਿ ਕਾਰ 'ਚ ਵਿਸਫੋਟ ਤੋਂ ਪਹਿਲਾਂ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਗੱਡੀ 'ਚ ਵਿਸਫੋਟ ਇੰਨਾ ਜ਼ਿਆਦਾ ਸੀ ਕਿ ਵੱਡੀ ਤਬਾਹੀ ਹੋ ਸਕਦੀ ਸੀ। ਮੰਨਿਆ ਜਾ ਰਿਹਾ ਕਿ ਪੁਲਵਾਮਾ ਜਿਹੇ ਇਕ ਹੋਰ ਅੱਤਵਾਦੀ ਹਮਲੇ ਨੂੰ ਇਸ ਕਾਰ ਜ਼ਰੀਏ ਅੰਜ਼ਾਮ ਦਿੱਤਾ ਜਾਣਾ ਸੀ ਪਰ ਸੁਰੱਖਿਆ ਬਲਾਂ ਨੇ ਇਸ ਨੂੰ ਟਾਲ ਦਿੱਤਾ।
![ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਵਿਸਫੋਟ ਨਾਲ ਭਰੀ ਸੀ ਗੱਡੀ](https://static.abplive.com/wp-content/uploads/sites/5/2020/05/28111300/attack-car.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)