Ram Mandir Pran Pratishtha: ਰਾਮ ਲੱਲਾ ਦੀ ਮੂਰਤੀ ਤੇ ਰਾਮ ਮੰਦਿਰ ਦੀਆਂ ਵਿਸ਼ੇਸ਼ਤਾਵਾਂ ਕਰ ਦੇਣਗੀਆਂ ਹੈਰਾਨ! ਜਾਣੋ ਪੂਰੀ ਡਿਟੇਲ
Ram Mandir Pran Pratishtha: ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਕਾਰਜ ਪੂਰਾ ਹੋ ਗਿਆ ਹੈ। ਰਾਮ ਲੱਲਾ ਅਯੁੱਧਿਆ ਵਿੱਚ ਬਿਰਾਜਮਾਨ ਹੋ ਗਏ ਹਨ। ਰਾਮ ਲੱਲਾ ਦਾ ਮੰਦਰ 'ਚ ਪਹਿਲਾ ਵੀਡੀਓ ਵੀ ਸਾਹਮਣੇ ਆਇਆ ਹੈ।
Ram Mandir Pran Pratishtha: ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਕਾਰਜ ਪੂਰਾ ਹੋ ਗਿਆ ਹੈ। ਰਾਮ ਲੱਲਾ ਅਯੁੱਧਿਆ ਵਿੱਚ ਬਿਰਾਜਮਾਨ ਹੋ ਗਏ ਹਨ। ਰਾਮ ਲੱਲਾ ਦਾ ਮੰਦਰ 'ਚ ਪਹਿਲਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ 'ਚ ਰਾਮ ਲੱਲਾ ਦੀ ਮੂਰਤੀ 'ਤੇ ਇਕ ਖੂਬਸੂਰਤ ਮੁਸਕਰਾਹਟ ਦੇਖੀ ਜਾ ਸਕਦੀ ਹੈ। ਉਨ੍ਹਾਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦਾ ਸੋਨੇ ਦਾ ਬਣਿਆ ਤਾਜ ਵੀ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਹੀਰੇ ਜੜੇ ਹੋਏ ਹਨ।
ਰਾਮ ਲੱਲਾ ਦੀ ਮੂਰਤੀ ਦੀ ਕੀ ਵਿਸ਼ੇਸ਼ਤਾ ?
ਰਾਮ ਮੰਦਰ ਵਿੱਚ ਮੌਜੂਦ ਰਾਮ ਲੱਲਾ ਦੀ ਮੂਰਤੀ ਦੀ ਉਚਾਈ 51 ਇੰਚ ਹੈ। ਇਸ ਮੂਰਤੀ ਨੂੰ ਕਰਨਾਟਕ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਤਿਆਰ ਕੀਤਾ ਹੈ। ਮੂਰਤੀ ਨੂੰ ਕਾਲੇ ਪੱਥਰ ਦਾ ਬਣਾਇਆ ਗਿਆ ਹੈ ਤਾਂ ਜੋ ਜਦੋਂ ਦੁੱਧ ਨਾਲ ਅਭਿਸ਼ੇਕ ਕੀਤਾ ਜਾਵੇ ਤਾਂ ਪੱਥਰ 'ਤੇ ਕੋਈ ਅਸਰ ਨਾ ਪਵੇ। ਕਿਸੇ ਵੀ ਹੋਰ ਪਦਾਰਥ ਦਾ ਵੀ ਮੂਰਤੀ ਉੱਤੇ ਕੋਈ ਅਸਰ ਨਹੀਂ ਹੋਣ ਵਾਲਾ। ਰਾਮ ਲੱਲਾ ਦੀ ਮੂਰਤੀ ਨੂੰ ਤਿਆਰ ਕਰਨ ਲਈ ਸਿਰਫ ਇੱਕ ਪੱਥਰ ਦੀ ਵਰਤੋਂ ਕੀਤੀ ਗਈ ਹੈ। ਯਾਨੀ ਇੱਕ ਪੱਥਰ ਨੂੰ ਤਰਾਸ਼ ਕੇ ਤਿਆਰ ਕੀਤੀ ਗਈ ਹੈ। ਰਾਮ ਲੱਲਾ ਦੀ ਮੂਰਤੀ ਦਾ ਭਾਰ ਲਗਪਗ 200 ਕਿਲੋ ਹੈ।
ਮੰਦਰ ਦੀਆਂ ਖਾਸ ਵਿਸ਼ੇਸ਼ਤਾਵਾਂ ਕੀ?
ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਨਾਗਰ ਸ਼ੈਲੀ ਵਿੱਚ ਕੀਤਾ ਗਿਆ ਹੈ। ਇਸ ਦੀ ਪੂਰਬ ਤੋਂ ਪੱਛਮ ਤੱਕ ਲੰਬਾਈ 380 ਫੁੱਟ ਹੈ, ਜਦੋਂਕਿ ਇਸ ਦੀ ਚੌੜਾਈ 250 ਫੁੱਟ ਤੇ ਉਚਾਈ 161 ਫੁੱਟ ਹੈ। ਰਾਮ ਮੰਦਰ ਵਿੱਚ 392 ਥੰਮ੍ਹ ਬਣਾਏ ਗਏ ਹਨ ਤੇ ਇਸ ਦੇ 44 ਦਰਵਾਜ਼ੇ ਹਨ। ਮੰਦਰ ਦੇ ਥੰਮ੍ਹਾਂ ਤੇ ਕੰਧਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਹੇਠਲੀ ਮੰਜ਼ਿਲ 'ਤੇ ਮੁੱਖ ਪਾਵਨ ਅਸਥਾਨ 'ਚ ਭਗਵਾਨ ਸ਼੍ਰੀ ਰਾਮ ਦੇ ਬਚਪਨ ਦੇ ਰੂਪ ਯਾਨੀ ਸ਼੍ਰੀ ਰਾਮ ਲੱਲਾ ਦੀ ਮੂਰਤੀ ਰੱਖੀ ਗਈ ਹੈ।
ਇਹ ਵੀ ਪੜ੍ਹੋ: Saif Ali Khan: ਬਾਲੀਵੁੱਡ ਐਕਟਰ ਸੈਫ ਅਲੀ ਖਾਨ ਹਸਪਤਾਲ ਹੋਏ ਭਰਤੀ, ਗੋਡੇ ਦੀ ਹੋਈ ਸਰਜਰੀ, ਮੋਢੇ ਵੀ ਟੁੱਟਿਆ, ਜਾਣੋ ਕਿਵੇਂ ਹੋਏ ਜ਼ਖਮੀ
ਮੰਦਰ ਦਾ ਮੁੱਖ ਪ੍ਰਵੇਸ਼ ਦੁਆਰ ਪੂਰਬ ਵਾਲੇ ਪਾਸੇ ਸਥਿਤ ਹੈ, ਜਿਸ 'ਤੇ ਸਿੰਹ ਗੇਟ ਰਾਹੀਂ 32 ਪੌੜੀਆਂ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਮੰਦਰ ਵਿੱਚ ਕੁੱਲ ਪੰਜ ਮੰਡਪ (ਹਾਲ) ਹਨ - ਨ੍ਰਿਤ ਮੰਡਪ, ਰੰਗ ਮੰਡਪ, ਸਭਾ ਮੰਡਪ, ਅਰਦਾਸ ਮੰਡਪ ਤੇ ਕੀਰਤਨ ਮੰਡਪ। ਮੰਦਿਰ ਦੇ ਨੇੜੇ ਇੱਕ ਇਤਿਹਾਸਕ ਖੂਹ (ਸੀਤਾ ਕੁੱਪ) ਹੈ, ਜੋ ਪੁਰਾਣੇ ਸਮੇਂ ਦਾ ਹੈ। ਮੰਦਰ ਕੰਪਲੈਕਸ ਦੇ ਦੱਖਣ-ਪੱਛਮੀ ਹਿੱਸੇ ਵਿੱਚ, ਕੁਬੇਰ ਟਿੱਲਾ ਵਿੱਚ ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰ ਦਾ ਨਵੀਨੀਕਰਨ ਕੀਤਾ ਗਿਆ ਹੈ। ਇੱਥੇ ਜਟਾਯੂ ਦੀ ਮੂਰਤੀ ਵੀ ਲਗਾਈ ਗਈ ਹੈ।
ਇਹ ਵੀ ਪੜ੍ਹੋ: Pran Pratishtha: ਰਾਮ ਰੰਗ 'ਚ ਰੰਗਿਆ ਭਾਰਤ! ਨਵੇਂ ਮੰਦਰ ’ਚ ਰਾਮ ਲੱਲਾ ਹੋਏ ਬਿਰਾਜਮਾਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)