ਪੜਚੋਲ ਕਰੋ

Indian Air Force: ਭਾਰਤੀ ਹਵਾਈ ਫੌਜ ਨੂੰ ਮਿਲਿਆ ਜਬਰਦਸਤ ਲੜਾਕੂ LCH Helicopter

IAF Get LCH Helicopter: ਭਾਰਤੀ ਹਵਾਈ ਫੌਜ ਦੀ ਤਾਕਤ ਅੱਜ ਉਸ ਵੇਲੇ ਹੋਰ ਵਧ ਗਈ ਜਦੋਂ ਦੇਸ਼ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐਲਸੀਐਚ) ਦੀ ਪਹਿਲੀ ਫਲੀਟ ਫੌਜ ਵਿੱਚ ਸ਼ਾਮਲ ਹੋ ਗਈ।

IAF Get LCH Helicopter: ਭਾਰਤੀ ਹਵਾਈ ਫੌਜ ਦੀ ਤਾਕਤ ਅੱਜ ਉਸ ਵੇਲੇ ਹੋਰ ਵਧ ਗਈ ਜਦੋਂ ਦੇਸ਼ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐਲਸੀਐਚ) ਦੀ ਪਹਿਲੀ ਫਲੀਟ ਫੌਜ ਵਿੱਚ ਸ਼ਾਮਲ ਹੋ ਗਈ। ਐਲਸੀਐਚ ਦੀ ਫਲੀਟ ਰਾਜਸਥਾਨ ਦੇ ਜੋਧਪੁਰ ਵਿੱਚ ਸਮਾਗਮ ਦੌਰਾਨ ਭਾਰਤੀ ਹਵਾਈ ਫੌਜ ਵਿੱਚ ਰਸਮੀ ਤੌਰ ’ਤੇ ਸ਼ਾਮਲ ਕੀਤੀ ਗਈ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਮੌਜੂਦ ਸਨ। ਇਨ੍ਹਾਂ ਹਲਕੇ ਲੜਾਕੂ ਹੈਲੀਕਾਪਟਰਾਂ (ਐਲਸੀਐਚ) ਨਾਲ ਹਵਾਈ ਸੈਨਾ ਦੀ ਤਾਕਤ ਹੋਰ ਵਧੇਗੀ ਕਿਉਂਕਿ ਇਹ ਬਹੁ-ਉਦੇਸ਼ੀ ਹੈਲੀਕਾਪਟਰ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗਣ ਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਐਲਸੀਐਚ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਵੱਲੋਂ ਵਿਕਸਤ ਕੀਤਾ ਗਿਆ ਹੈ ਤੇ ਇਸ ਨੂੰ ਖਾਸਕਰ ਉਚਾਈ ਵਾਲਿਆਂ ਇਲਾਕਿਆਂ ਵਿੱਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਵਿੱਚ ਕਿਹਾ, ‘‘ਨਵੇਂ ਹੈਲੀਕਾਪਟਰ ਨੂੰ ਸ਼ਾਮਲ ਕਰਨ ਨਾਲ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਮਰੱਥਾ ਵਿੱਚ ਵਾਧਾ ਹੋਵੇਗਾ।’’ ਅਧਿਕਾਰੀਆਂ ਨੇ ਦੱਸਿਆ ਕਿ 5.8 ਟਨ ਤੇ ਦੋਹਰੇ ਇੰਜਣ ਵਾਲੇ ਹੈਲੀਕਾਪਟਰ ਤੋਂ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪਰਖ ਕੀਤੀ ਜਾ ਚੁੱਕੀ ਹੈ।

ਦੱਸਣਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਹੋਈ ਸੀ। ਮੋਦੀ 2015 ਵਿੱਚ, 3,887 ਕਰੋੜ ਰੁਪਏ ਵਿੱਚ 15 ਸਵਦੇਸ਼ੀ ਤੌਰ 'ਤੇ ਵਿਕਸਤ ਐਲਸੀਐਚ ਖਰੀਦਣ ਦੀ ਪ੍ਰਵਾਨਗੀ ਦਿੱਤੀ ਗਈ ਸੀ।

LCH ਦੀ ਕੀ ਹੈ ਵਿਸ਼ੇਸ਼ਤਾ ?

ਰੱਖਿਆ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿੱਚੋਂ 10 ਹੈਲੀਕਾਪਟਰ ਹਵਾਈ ਸੈਨਾ ਲਈ ਅਤੇ ਪੰਜ ਥਲ ਫੌਜ ਲਈ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ LCH 'ਐਡਵਾਂਸ ਲਾਈਟ ਹੈਲੀਕਾਪਟਰ' ਧਰੁਵ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਈਆਂ ਵਿੱਚ 'ਸਟੀਲਥ' ਯਾਨੀ ਰਾਡਾਰ ਤੋਂ ਬਚਣ ਦੀ ਵਿਸ਼ੇਸ਼ਤਾ ਹੈ। ਇਸ ਨੂੰ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਬਖਤਰਬੰਦ ਸੁਰੱਖਿਆ ਪ੍ਰਣਾਲੀ, ਰਾਤ ​​ਦੇ ਹਮਲੇ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸੁਰੱਖਿਅਤ ਉਤਰਨ ਦੀ ਸਮਰੱਥਾ ਹੈ।

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?

Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ

Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

for smartphones
and tablets

ਵੀਡੀਓਜ਼

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅArvind Kejriwal| ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ BJP ਨੂੰ ਕੋਸਿਆArvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧGurdaspur Murder| ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
GPF Deposit Limit Rule: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਅਪਡੇਟ; ਜੇਕਰ GPF ਵਿਚ 5 ਲੱਖ ਤੋਂ ਵੱਧ ਜਮ੍ਹਾ ਕਰਵਾਉਂਦੇ ਹੋ ਤਾਂ ਜਾਣ ਲਵੋ ਨਵੇਂ ਨਿਯਮ...

Embed widget