ਤਾਸ਼ ਦੇ ਪੱਤਿਆਂ ਵਾਂਗ ਪਾਣੀ ਵਿੱਚ ਡੁੱਬ ਗਿਆ ਸ਼ਾਨਦਾਰ ਸ਼ਾਪਿੰਗ ਕੰਪਲੈਕਸ, ਸੂਬੇ ‘ਚ ਨਹੀਂ ਰੁਕ ਰਿਹਾ ਬਿਆਸ ਨਦੀ ਦਾ ਕਹਿਰ !
ਬਿਆਸ ਨਦੀ ਪਹਿਲਾਂ ਹੀ ਹੜ੍ਹ ਵਿੱਚ ਹੈ ਅਤੇ ਬਹੁਤ ਜ਼ਿਆਦਾ ਦਹਿਸ਼ਤ ਪੈਦਾ ਕਰ ਰਹੀ ਹੈ। ਦੁਕਾਨਾਂ ਰੁੜ੍ਹ ਗਈਆਂ ਹਨ, ਇਮਾਰਤਾਂ ਢਹਿ ਗਈਆਂ ਹਨ, ਹਾਈਵੇਅ ਕੱਟੇ ਗਏ ਹਨ ਤੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ। ਮਨਾਲੀ ਦੇ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਮੌਸਮ ਵਿਭਾਗ ਨੇ ਰਾਜ ਦੇ ਕਈ ਜ਼ਿਲ੍ਹਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਅੱਜ ਸਵੇਰ ਤੋਂ ਮਨਾਲੀ ਵਿੱਚ ਫਿਰ ਤੋਂ ਮੀਂਹ ਸ਼ੁਰੂ ਹੋ ਗਿਆ ਹ ਜਿਸ ਕਾਰਨ ਲੋਕਾਂ ਦੀ ਚਿੰਤਾ ਇੱਕ ਵਾਰ ਫਿਰ ਵੱਧ ਗਈ ਹੈ।
ਬਿਆਸ ਨਦੀ ਪਹਿਲਾਂ ਹੀ ਹੜ੍ਹ ਵਿੱਚ ਹੈ ਅਤੇ ਬਹੁਤ ਜ਼ਿਆਦਾ ਦਹਿਸ਼ਤ ਪੈਦਾ ਕਰ ਰਹੀ ਹੈ। ਦੁਕਾਨਾਂ ਰੁੜ੍ਹ ਗਈਆਂ ਹਨ, ਇਮਾਰਤਾਂ ਢਹਿ ਗਈਆਂ ਹਨ, ਹਾਈਵੇਅ ਕੱਟੇ ਗਏ ਹਨ ਤੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ। ਮਨਾਲੀ ਦੇ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਹੈ।
ਮਨਾਲੀ ਤੋਂ ਲਗਭਗ 20 ਕਿਲੋਮੀਟਰ ਦੂਰ ਨਾਗਰ ਗ੍ਰਾਮ ਪੰਚਾਇਤ ਵਿੱਚ ਬਿਆਸ ਨਦੀ ਨੇ ਭਾਰੀ ਤਬਾਹੀ ਮਚਾਈ ਹੈ। ਬਿਆਸ ਨਦੀ ਦੇ ਹੜ੍ਹ ਵਿੱਚ ਕਈ ਘਰ ਤੇ ਦੁਕਾਨਾਂ ਤਾਸ਼ ਦੇ ਪੱਤਿਆਂ ਵਾਂਗ ਵਹਿ ਗਈਆਂ ਹਨ। ਨਾਗਰ ਗ੍ਰਾਮ ਪੰਚਾਇਤ ਦੇ ਲੋਕ ਅਜੇ ਵੀ ਸਦਮੇ ਵਿੱਚ ਹਨ। ਇੱਥੇ ਇੱਕ ਸ਼ਾਪਿੰਗ ਕੰਪਲੈਕਸ ਬਿਆਸ ਨਦੀ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਪਾਣੀ ਨਾਲ ਵਹਿ ਗਿਆ ਹੈ।
ਪਿੰਡ ਦੀ ਇੱਕ ਔਰਤ ਨੇ ਰੋਂਦੇ ਹੋਏ ਆਪਣੇ ਦੁੱਖ ਸੁਣਾਏ ਅਤੇ ਦੱਸਿਆ ਕਿ ਕਿਵੇਂ ਉਸਦੀ ਜ਼ਿੰਦਗੀ ਕੁਝ ਮਿੰਟਾਂ ਵਿੱਚ ਬਰਬਾਦ ਹੋ ਗਈ। ਬਿਆਸ ਨਦੀ ਦਾ ਪਾਣੀ ਹੁਣ ਘੱਟ ਰਿਹਾ ਹੈ, ਪਰ ਤਿੰਨ ਪਿੰਡ ਅਜੇ ਵੀ ਖ਼ਤਰੇ ਵਿੱਚ ਦੱਸੇ ਜਾ ਰਹੇ ਹਨ। ਬਿਆਸ ਨਦੀ ਦੇ ਕੰਢੇ ਸਥਿਤ ਕਈ ਪਿੰਡ ਅਜੇ ਵੀ ਖ਼ਤਰੇ ਵਿੱਚ ਹਨ। ਬਿਆਸ ਨਦੀ ਆਪਣਾ ਕੰਢਾ ਛੱਡ ਕੇ ਕੁੱਲੂ ਦੇ ਪਟਲੀ ਕੋਹੁਲ ਸ਼ਹਿਰ ਵੱਲ ਵਧ ਰਹੀ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਹੈ।
ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ 20 ਜੂਨ ਤੋਂ 30 ਅਗਸਤ ਦੇ ਵਿਚਕਾਰ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 320 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਲੋਕ ਲਾਪਤਾ ਹੋ ਗਏ। ਪਿਛਲੇ ਕੁਝ ਦਿਨਾਂ ਵਿੱਚ ਮੀਂਹ ਕਾਰਨ 842 ਸੜਕਾਂ ਬੰਦ ਹੋ ਗਈਆਂ ਹਨ। ਮਨਾਲੀ ਸ਼ਹਿਰ ਦੀ ਸਥਿਤੀ ਅਜੇ ਵੀ ਸੁਧਰੀ ਨਹੀਂ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।





















