ਥਾਣੇ 'ਚ ਵੜਿਆ ਸੱਪ, ਪੁਲਿਸ ਵਾਲਿਆਂ ਨੂੰ ਪਾਈਆਂ ਭਾਜੜਾਂ
ਯੂਪੀ ਦੇ ਇੱਕ ਪੁਲਿਸ ਥਾਣੇ ਵਿੱਚ ਇੱਕ ਸੱਪ ਵੜ ਗਿਆ ਜਿਸ ਨੇ ਘੰਟਿਆਂਬੱਧੀ ਪੁਲਿਸ ਵਾਲਿਆਂ ਨੂੰ ਡਰਾ ਕੇ ਰੱਖਿਆ। ਆਲਮ ਇਹ ਸੀ ਕਿ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਪਸੀਨੇ ਛੁੱਟ ਗਏ। ਥਾਣੇ ਵਿੱਚ ਸੱਪ ਦੇ ਦਾਖਲ ਹੋਣ ਬਾਅਦ ਪੂਰਾ ਥਾਣਾ ਘੰਟਿਆਂਬੱਧੀ ਪ੍ਰੇਸ਼ਾਨ ਰਿਹਾ। ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬਿਜਨੌਰ: ਯੂਪੀ ਦੇ ਇੱਕ ਪੁਲਿਸ ਥਾਣੇ ਵਿੱਚ ਇੱਕ ਸੱਪ ਵੜ ਗਿਆ ਜਿਸ ਨੇ ਘੰਟਿਆਂਬੱਧੀ ਪੁਲਿਸ ਵਾਲਿਆਂ ਨੂੰ ਡਰਾ ਕੇ ਰੱਖਿਆ। ਆਲਮ ਇਹ ਸੀ ਕਿ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਪਸੀਨੇ ਛੁੱਟ ਗਏ। ਥਾਣੇ ਵਿੱਚ ਸੱਪ ਦੇ ਦਾਖਲ ਹੋਣ ਬਾਅਦ ਪੂਰਾ ਥਾਣਾ ਘੰਟਿਆਂਬੱਧੀ ਪ੍ਰੇਸ਼ਾਨ ਰਿਹਾ। ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬਿਜਨੌਰ ਹਿਮਪੁਰ ਦੀਪਾ ਥਾਣੇ ਦੇ ਮਾਲ ਖਾਨੇ ਵਿੱਚ ਅਚਾਨਕ ਇੱਕ ਸੱਪ ਦਾਖਲ ਹੋ ਗਿਆ, ਜਿਸ ਕਾਰਨ ਥਾਣੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਪਸੀਨੇ ਛੁੱਟ ਪਏ। ਹਾਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਨੂੰ ਸੱਪ ਨੂੰ ਫੜਨ ਲਈ ਸੱਪ ਫੜਨ ਵਾਲੇ ਸੁਪੇਰਿਆਂ ਦੀ ਟੀਮ ਬੁਲਾਉਣੀ ਪਈ।
ਇਸ ਦੌਰਾਨ ਥਾਣੇ ਵਿੱਚ ਮੌਜੂਦ ਸਾਰੇ ਪੁਲਿਸ ਮੁਲਾਜ਼ਮਾਂ ਨੇ ਸੱਪ ਨੂੰ ਫੜਨ ਵਿੱਚ ਸੁਪੇਰਿਆਂ ਦੀ ਮਦਦ ਕੀਤੀ। ਇਨ੍ਹਾਂ ਵਿੱਚੋਂ ਥਾਣੇ ਦਾ ਇੱਕ ਮੁਲਾਜ਼ਮ ਘੰਟਿਆਂਬੱਧੀ ਸੱਪ ਦੀ ਬੀਨ ਵਜਾਉਂਦਾ ਰਿਹਾ। ਸੱਪ ਨੂੰ ਰੈਸਕਿਊ ਕਰਦੇ ਸਮੇਂ ਸੱਪ ਨੇ ਸਪੇਰੇ ਦੇ ਹੱਥ ਨੂੰ ਡੱਸ ਵੀ ਲਿਆ, ਜਿਸ ਤੋਂ ਬਾਅਦ ਸਪੀਰੇ ਨੇ ਬਹੁਤ ਮੁਸ਼ਕਲ ਨਾਲ ਆਪਣਾ ਇਲਾਜ ਕਰਵਾ ਕੇ ਆਪਣੀ ਜਾਨ ਬਚਾਈ।
ਘੰਟਿਆਂ ਤਕ ਚੱਲੇ ਇਸ ਰੈਸਕਿਊ ਦੇ ਬਾਅਦ ਸੱਪ ਨੂੰ ਫੜ ਲਿਆ ਗਿਆ। ਪਰ ਇਸ ਵਜ੍ਹਾ ਕਰਕੇ ਥਾਣੇ ਵਿੱਚ ਪਹੁੰਚੇ ਕਿਸੇ ਵੀ ਫਰਿਆਦੀ ਦੀ ਫਰਿਆਦ 'ਤੇ ਕਾਰਵਾਈ ਨਹੀਂ ਹੋ ਸਕੀ।