Bhivani news: ਗੋਲੀਆਂ ਚਲਾ ਰਹੇ ਚਾਰ ਬਦਮਾਸ਼ਾਂ ਨੂੰ ਮਹਿਲਾ ਨੇ ਝਾਝੂ ਨਾਲ ਭਜਾਇਆ, ਔਰਤ ਦੀ ਹਿੰਮਤ ਨੂੰ ਸਲਾਮ, ਵੇਖੋ ਵੀਡੀਓ
Bhivani news: ਜਦੋਂ ਦੋ ਬਾਈਕ 'ਤੇ ਆਏ ਚਾਰ ਸ਼ੂਟਰ ਇਕ ਵਿਅਕਤੀ 'ਤੇ ਗੋਲੀਬਾਰੀ ਕਰ ਰਹੇ ਸਨ ਤਾਂ ਇਕ ਔਰਤ ਨੇ ਹਿੰਮਤ ਦਿਖਾਉਂਦਿਆਂ ਹੋਇਆਂ ਉਨ੍ਹਾਂ ਨੂੰ ਝਾੜੂ ਨਾਲ ਮਾਰ ਕੇ ਭਜਾ ਦਿੱਤਾ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ।
Bhivani news: ਦੇਸ਼ ਵਿੱਚ ਆਏ ਦਿਨ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦ ਜਾ ਰਹੇ ਹਨ, ਦਿਨਦਿਹਾੜੇ ਹੀ ਸ਼ਰੇਆਮ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 2 ਬਾਈਕਾਂ ‘ਤੇ ਸਵਾਰ ਹੋ ਕੇ 4 ਵਿਅਕਤੀ ਆਉਂਦੇ ਹਨ ਤੇ ਬਾਹਰ ਖੜ੍ਹੇ ਵਿਅਕਤੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ, ਪਰ ਉੱਥੇ ਹੀ ਉਸ ਵਿਅਕਤੀ ਦੇ ਗੁਆਂਢ ਵਿੱਚ ਰਹਿੰਦੀ ਮਹਿਲਾ ਨੇ ਝਾੜੂ ਨਾਲ ਹੀ ਉਨ੍ਹਾਂ ਬਦਮਾਸ਼ਾਂ ਨੂੰ ਭਜਾ ਦਿੱਤਾ। ਦੱਸ ਦਈਏ ਕਿ ਔਰਤ ਦੀ ਇਸ ਹਿੰਮਤ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
Bravery. Haven't EVER seen anything close to this!
— CA Mayank Parakh (@Mayank_Parakh) November 28, 2023
4 armed men, on a shooting spree, being chased by a middle aged woman, with a BROOM. pic.twitter.com/fbbboLW9jU
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹਰਿਆਣਾ ਦੇ ਭਿਵਾਨੀ ਦੀ ਹੈ ਜਿੱਥੇ ਹਮਲਾ ਕਰਨ ਆਏ ਬਦਮਾਸ਼ਾਂ ਨੂੰ ਮਹਿਲਾ ਨੇ ਹਿੰਮਤ ਦਿਖਾਉਂਦਿਆਂ ਹੋਇਆਂ ਝਾੜੂ ਨਾਲ ਹੀ ਭਜਾ ਦਿੱਤਾ। ਜਾਣਕਾਰੀ ਮੁਤਾਬਕ ਜਿਸ ਵਿਅਕਤੀ 'ਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ, ਉਸ ਦੀ ਪਛਾਣ ਹਰੀਕਿਸ਼ਨ ਵਜੋਂ ਹੋਈ ਹੈ। ਉਸ 'ਤੇ ਮੁੱਕੇਬਾਜ਼ ਰਵੀ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਰੀਕਿਸ਼ਨ ਦਾ ਸਬੰਧ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਹੈ।
ਇਹ ਵੀ ਪੜ੍ਹੋ: Mata Chintapurni Temple: ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ’ਤੇ ਲਿਖੇ ਖ਼ਾਲਿਸਤਾਨੀ ਨਾਅਰੇ, ਪੰਨੂ ਦੀ ਕਾਂਗਰਸੀਆਂ ਨੂੰ ਚਿਤਾਵਨੀ
ਜਦੋਂ ਸੋਮਵਾਰ ਨੂੰ ਬਦਮਾਸ਼ਾਂ ਨੇ ਹਰੀਕਿਸ਼ਨ 'ਤੇ ਗੋਲੀਬਾਰੀ ਕੀਤੀ ਤਾਂ ਸ਼ਾਮ ਦੇ 7.30 ਵਜੇ ਹੋਏ ਸਨ। ਪੁਲਿਸ ਨੇ ਦੱਸਿਆ ਕਿ ਫਿਲਹਾਲ ਹਰੀਕਿਸ਼ਨ ਜ਼ਮਾਨਤ 'ਤੇ ਬਾਹਰ ਹੈ ਅਤੇ ਭਿਵਾਨੀ ਦੀ ਡਾਬਰ ਕਾਲੋਨੀ 'ਚ ਰਹਿੰਦਾ ਹੈ। ਸੋਮਵਾਰ ਸ਼ਾਮ ਨੂੰ ਜਦੋਂ ਹਰੀਕਿਸ਼ਨ ਆਪਣੇ ਦਰਵਾਜ਼ੇ 'ਤੇ ਖੜ੍ਹਾ ਸੀ ਤਾਂ ਦੋ ਬਾਈਕ 'ਤੇ ਸਵਾਰ ਚਾਰ ਬਦਮਾਸ਼ ਉਥੇ ਪਹੁੰਚ ਗਏ ਅਤੇ ਪਿੱਛੇ ਬੈਠੇ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਉਨ੍ਹਾਂ ਤੋਂ ਬਚਣ ਲਈ ਦਰਵਾਜ਼ੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਉਸ ਨੂੰ ਗੋਲੀ ਲੱਗ ਚੁੱਕੀ ਸੀ। ਇਸ ਗੋਲੀਬਾਰੀ ਵਿੱਚ ਉਸ ਨੂੰ ਚਾਰ ਗੋਲੀਆਂ ਲੱਗੀਆਂ।
ਇਹ ਵੀ ਪੜ੍ਹੋ: Gurpatwant Singh Pannun: ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜਿਸ਼ ਦੇ ਦੋਸ਼ਾਂ ਮਗਰੋਂ ਭਾਰਤ ਨੇ ਚੁੱਕਿਆ ਵੱਡਾ ਕਦਮ