ਪੜਚੋਲ ਕਰੋ

1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ, ਜਾਣੋ ਤੁਹਾਡੀ ਜ਼ਿੰਦਗੀ 'ਤੇ ਕੀ ਪਵੇਗਾ ਅਸਰ?

1 ਅਕਤੂਬਰ ਤੋਂ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਡਿਜ਼ੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ।

ਨਵੀਂ ਦਿੱਲੀ: ਦੋ ਦਿਨਾਂ ਬਾਅਦ ਮਤਲਬ 1 ਅਕਤੂਬਰ 2021 ਤੋਂ 5 ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਪਵੇਗਾ। ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਵਿੱਤੀ, ਬੈਂਕਿੰਗ ਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਤੁਹਾਡੇ ਕੰਮ ਕਰਨ ਦੇ ਤਰੀਕੇ ਵੀ ਬਦਲ ਜਾਣਗੇ। ਪੈਨਸ਼ਨ ਜਾਰੀ ਰੱਖਣ ਲਈ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਜਿਉਂਦੇ ਰਹਿਣ ਦਾ ਸਬੂਤ ਪੇਸ਼ ਕਰਨਾ ਪਵੇਗਾ। ਇਸ ਦੇ ਨਾਲ ਹੀ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਹੁਣ ਆਟੋ ਡੈਬਿਟ ਲਈ ਗਾਹਕਾਂ ਦੀ ਮਨਜ਼ੂਰੀ ਲੈਣੀ ਪਵੇਗੀ।

1. ਪੈਨਸ਼ਨ: ਜਮ੍ਹਾਂ ਕਰਵਾਉਣਾ ਪਵੇਗਾ ਲਾਈਫ਼ ਸਰਟੀਫਿਕੇਟ

1 ਅਕਤੂਬਰ ਤੋਂ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਡਿਜ਼ੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ। ਇਸ ਦੇ ਲਈ 30 ਨਵੰਬਰ 2021 ਤਕ ਦਾ ਸਮਾਂ ਦਿੱਤਾ ਗਿਆ ਹੈ। ਇਹ ਸਰਟੀਫਿਕੇਟ ਦੇਸ਼ ਦੇ ਸਬੰਧਤ ਡਾਕਘਰਾਂ ਦੇ ਸਰਟੀਫਿਕੇਟ ਕੇਂਦਰਾਂ 'ਚ ਜਮ੍ਹਾਂ ਕਰਵਾਉਣਾ ਹੋਵੇਗਾ। ਜੀਵਨ ਸਰਟੀਫਿਕੇਟ ਪੈਨਸ਼ਨਰ ਦੇ ਜਿਊਂਦਾ ਹੋਣ ਦਾ ਸਬੂਤ ਹੁੰਦਾ ਹੈ। ਪੈਨਸ਼ਨ ਜਾਰੀ ਰੱਖਣ ਲਈ ਇਸ ਸਰਟੀਫਿਕੇਟ ਨੂੰ ਹਰ ਸਾਲ ਬੈਂਕ ਜਾਂ ਵਿੱਤੀ ਸੰਸਥਾ 'ਚ ਜਮ੍ਹਾਂ ਕਰਵਾਉਣਾ ਪੈਂਦਾ ਹੈ, ਜਿੱਥੇ ਪੈਨਸ਼ਨ ਆਉਂਦੀ ਹੈ।

2. ਆਟੋ ਡੈਬਿਟ : ਗਾਹਕ ਦੀ ਮਨਜ਼ੂਰੀ ਜ਼ਰੂਰੀ

ਨਵਾਂ ਨਿਯਮ ਡੈਬਿਟ/ਕ੍ਰੈਡਿਟ ਕਾਰਡਾਂ ਰਾਹੀਂ ਆਟੋ ਡੈਬਿਟ ਲਈ ਲਾਗੂ ਹੈ। ਆਰਬੀਆਈ ਦੇ ਆਦੇਸ਼ ਅਨੁਸਾਰ 1 ਅਕਤੂਬਰ, 2021 ਤੋਂ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਡੈਬਿਟ/ਕ੍ਰੈਡਿਟ ਕਾਰਡਾਂ ਜਾਂ ਮੋਬਾਈਲ ਵਾਲਿਟਸ 'ਤੇ 5000 ਰੁਪਏ ਤੋਂ ਵੱਧ ਦੇ ਆਟੋ ਡੈਬਿਟ ਲਈ ਗਾਹਕਾਂ ਤੋਂ ਐਡੀਸ਼ਨਲ ਫੈਕਟਰ ਆਥੈਂਟਿਕੇਸ਼ਨ ਦੀ ਮੰਗ ਕਰਨੀ ਹੋਵੇਗੀ। ਇਸ ਦੇ ਤਹਿਤ ਡੈਬਿਟ/ਕ੍ਰੈਡਿਟ ਕਾਰਡ ਜਾਂ ਮੋਬਾਈਲ ਵਾਲੇਟ ਤੋਂ ਆਟੋ ਡੈਬਿਟ ਉਦੋਂ ਤਕ ਨਹੀਂ ਹੋਵੇਗਾ ਜਦੋਂ ਤਕ ਗਾਹਕ ਆਪਣੀ ਮਨਜ਼ੂਰੀ ਨਹੀਂ ਦਿੰਦਾ। ਮਨਜ਼ੂਰੀ ਲਈ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਨੂੰ ਆਟੋ ਡੈਬਿਟ ਦਾ ਸੰਦੇਸ਼ ਗਾਹਕਾਂ ਨੂੰ 24 ਘੰਟੇ ਪਹਿਲਾਂ ਭੇਜਣਾ ਹੋਵੇਗਾ। ਜੇਕਰ ਆਟੋ ਡੈਬਿਟ ਸਿੱਧਾ ਬੈਂਕ ਖਾਤੇ ਤੋਂ ਕੀਤਾ ਜਾਂਦਾ ਹੈ ਤਾਂ ਨਵੇਂ ਨਿਯਮ ਦਾ ਕੋਈ ਅਸਰ ਨਹੀਂ ਹੋਵੇਗਾ।

3. ਚੈੱਕਬੁੱਕ ਬੰਦ: ਤਿੰਨ ਬੈਂਕਾਂ ਦੇ ਗਾਹਕਾਂ 'ਤੇ ਅਸਰ

ਦੋ ਦਿਨ ਬਾਅਦ ਤਿੰਨ ਬੈਂਕ ਓਰੀਐਂਟਲ ਬੈਂਕ ਆਫ਼ ਕਾਮਰਸ, ਯੂਨਾਈਟਿਡ ਬੈਂਕ ਆਫ਼ ਇੰਡੀਆ ਤੇ ਇਲਾਹਾਬਾਦ ਬੈਂਕ ਦੀ ਪੁਰਾਣੀ ਚੈਕਬੁੱਕ, ਐਮਆਈਸੀਆਰ (ਮੈਗਨੈਟਿਕ ਇੰਕ ਕਰੈਕਟਰ ਰੀਕੋਗਨੀਸ਼ਨ) ਤੇ ਆਈਐਫਐਸ (ਇੰਡੀਅਨ ਫਾਈਨੈਂਸ਼ੀਅਲ ਸਿਸਟਮ) ਕੋਡ ਗ਼ੈਰ-ਮਾਨਤਾ ਪ੍ਰਾਪਤ ਹੋ ਜਾਣਗੇ। ਇਲਾਹਾਬਾਦ ਬੈਂਕ ਨੂੰ 1 ਅਪ੍ਰੈਲ 2020 ਨੂੰ ਇੰਡੀਅਨ ਬੈਂਕ 'ਚ ਮਿਲਾ ਦਿੱਤਾ ਗਿਆ ਹੈ। ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ 'ਚ ਰਲੇਵਾਂ ਹੋ ਗਿਆ ਹੈ। ਇਨ੍ਹਾਂ ਤਿੰਨਾਂ ਪੁਰਾਣੇ ਬੈਂਕਾਂ ਦੇ ਗਾਹਕਾਂ ਨੂੰ 30 ਸਤੰਬਰ ਤਕ ਨਵੀਂ ਚੈੱਕਬੁੱਕ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।

4. ਤਨਖਾਹ ਦਾ 10% ਨਿਵੇਸ਼ ਜ਼ਰੂਰੀ

ਅਸੈਟ ਮੈਨੇਜ਼ਮੈਂਟ ਕੰਪਨੀਆਂ 'ਚ ਕੰਮ ਕਰਨ ਵਾਲੇ ਜੂਨੀਅਰ ਕਰਮਚਾਰੀਆਂ ਨੂੰ ਆਪਣੀ ਕੁੱਲ ਤਨਖਾਹ ਦਾ 10 ਫ਼ੀਸਦੀ ਹਿੱਸਾ ਮਿਊਚੁਅਲ ਫੰਡ ਯੂਨਿਟ 'ਚ ਨਿਵੇਸ਼ ਕਰਨਾ ਹੋਵੇਗਾ। ਐਕਸਚੇਂਜ ਐਂਡ ਸਕਿਓਰਿਟੀਜ਼ ਬੋਰਡ ਆਫ਼ ਇੰਡੀਆ (ਸੇਬੀ) ਦਾ ਇਸ ਸਬੰਧ 'ਚ ਨਵਾਂ ਨਿਯਮ 1 ਅਕਤੂਬਰ 2021 ਤੋਂ ਲਾਗੂ ਹੋ ਰਿਹਾ ਹੈ। ਅਕਤੂਬਰ 2023 ਤੋਂ ਨਿਵੇਸ਼ ਦੀ ਮਾਤਰਾ ਨੂੰ 10 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਜਾਵੇਗਾ।

ਡੀਮੈਟ ਤੇ ਟ੍ਰੇਡਿੰਗ ਖਾਤਾ ਖੋਲ੍ਹਣ ਲਈ ਨਿਵੇਸ਼ਕ ਨੂੰ ਹੁਣ 1 ਅਕਤੂਬਰ ਤੋਂ ਨਾਮਜ਼ਦਗੀ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਜੇ ਕੋਈ ਇਹ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸਬੰਧੀ ਘੋਸ਼ਣਾ ਪੱਤਰ ਭਰ ਕੇ ਦੱਸਣਾ ਪਵੇਗਾ।

ਮਾਰਕੀਟ ਰੈਗੂਲੇਟਰ ਨੇ ਡੀਮੈਟ ਤੇ ਟ੍ਰੇਡਿੰਗ ਖਾਤਾ ਧਾਰਕਾਂ ਨੂੰ ਕੇਵਾਈਸੀ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰਨ ਲਈ 30 ਸਤੰਬਰ 2021 ਤਕ ਦਾ ਸਮਾਂ ਦਿੱਤਾ ਹੈ। ਜੇ ਅਪਡੇਟ ਨਹੀਂ ਕੀਤਾ ਗਿਆ ਤਾਂ ਖਾਤਾ 1 ਅਕਤੂਬਰ ਤੋਂ ਡੀਐਕਟਿਵ ਹੋ ਜਾਵੇਗਾ ਅਤੇ ਖਾਤਾ ਧਾਰਕ ਸ਼ੇਅਰ ਬਾਜ਼ਾਰ 'ਚ ਵਪਾਰ ਨਹੀਂ ਕਰ ਸਕੇਗਾ।

5. ਦਿੱਲੀ : ਨਿੱਜੀ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ

1 ਅਕਤੂਬਰ ਤੋਂ 16 ਨਵੰਬਰ 2021 ਤਕ ਦਿੱਲੀ 'ਚ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲਣਗੀਆਂ। ਨਵਾਂ ਨਿਯਮ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਬਕਾਰੀ ਨੀਤੀ ਦੇ ਤਹਿਤ ਲਾਗੂ ਹੋਣ ਜਾ ਰਿਹਾ ਹੈ। ਇਸ ਦੌਰਾਨ ਸਿਰਫ਼ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ 17 ਨਵੰਬਰ 2021 ਤੋਂ ਦੁਬਾਰਾ ਖੁੱਲ੍ਹਣਗੀਆਂ।

ਟਾਪ ਹੈਡਲਾਈਨ

Liquor Prices Hike: ਪਿਆਕੜਾਂ ਨੂੰ ਵੱਡਾ ਝਟਕਾ, ਹੁਣ ਹੋਰ ਮਹਿੰਗੀ ਮਿਲੇਗੀ ਸ਼ਰਾਬ, ਹਰੇਕ ਬੋਤਲ 'ਤੇ ਦੇਣਗੇ ਪੈਣਗੇ ਵੱਧ ਪੈਸੇ; ਜਾਣੋ ਨਵੇਂ ਰੇਟ...
ਪਿਆਕੜਾਂ ਨੂੰ ਵੱਡਾ ਝਟਕਾ, ਹੁਣ ਹੋਰ ਮਹਿੰਗੀ ਮਿਲੇਗੀ ਸ਼ਰਾਬ, ਹਰੇਕ ਬੋਤਲ 'ਤੇ ਦੇਣਗੇ ਪੈਣਗੇ ਵੱਧ ਪੈਸੇ; ਜਾਣੋ ਨਵੇਂ ਰੇਟ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਕਈ ਜ਼ਿਲ੍ਹਿਆਂ ਦੇ DSP ਅਤੇ ASP ਸਣੇ ਇਨ੍ਹਾਂ 33 ਅਫਸਰਾਂ ਦੇ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਕਈ ਜ਼ਿਲ੍ਹਿਆਂ ਦੇ DSP ਅਤੇ ASP ਸਣੇ ਇਨ੍ਹਾਂ 33 ਅਫਸਰਾਂ ਦੇ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
Political News: ਸਿਆਸਤ 'ਚ ਮਾਤਮ ਦਾ ਮਾਹੌਲ, ਭਾਜਪਾ ਦੇ ਸੀਨੀਅਰ ਆਗੂ ਦੀ ਬ੍ਰੇਨ ਸਟ੍ਰੋਕ ਨਾਲ ਮੌਤ, ਲੰਬੇ ਸਮੇਂ ਤੋਂ ਕੋਮਾ...
ਸਿਆਸਤ 'ਚ ਮਾਤਮ ਦਾ ਮਾਹੌਲ, ਭਾਜਪਾ ਦੇ ਸੀਨੀਅਰ ਆਗੂ ਦੀ ਬ੍ਰੇਨ ਸਟ੍ਰੋਕ ਨਾਲ ਮੌਤ, ਲੰਬੇ ਸਮੇਂ ਤੋਂ ਕੋਮਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
Embed widget