ਕਰੋੜ ਰੁਪਏ ਦੇ ਗਹਿਣੇ ਚੋਰੀ ਕਰਕੇ ਰੇਲ 'ਤੇ ਚੜ੍ਹਿਆ ਸ਼ਖਸ, ਪੁਲਿਸ ਨੇ ਤਰਕੀਬ ਲਾਕੇ ਇੰਝ ਕੀਤਾ ਕਾਬੂ
9 ਅਕਤੂਬਰ ਨੂੰ ਜਦੋਂ ਪਰਿਵਾਰ ਮਰੀਜ਼ ਦੀ ਦੇਖਭਾਲ 'ਚ ਜੁੱਟਾ ਸੀ ਤਾਂ ਕੈਦਿਸ਼ ਨੇ ਕਥਿਤ ਤੌਰ 'ਤੇ 1.3 ਕਰੋੜ ਰੁਪਏ ਦੇ ਗਹਿਣਿਆਂ ਸਮੇਤ ਇਲੈਕਟ੍ਰੌਨਿਕ ਸੇਫ ਚੋਰੀ ਕਰ ਲਿਆ।
ਬੈਂਗਲੁਰੂ: ਆਪਣੇ ਮਾਲਕ ਦੇ ਘਰੋਂ ਗਹਿਣੇ ਤੇ ਸੋਨੇ ਚੋਰੀ ਕਰਕੇ ਭੱਜੇ ਵਿਅਕਤੀ ਨੂੰ ਪੁਲਿਸ ਨੇ ਪੂਰੀ ਤਰਕੀਬ ਲਾਕੇ ਦਬੋਚਿਆ। ਬੈਂਗਲੁਰੂ ਤੋਂ ਇਹ ਵਿਅਕਤੀ ਚੋਰੀ ਕਰਨ ਉਪਰੰਤ ਟਰੇਨ 'ਤੇ ਚੜ੍ਹ ਗਿਆ। ਓਧਰ ਪੁਲਿਸ ਨੇ ਵੀ ਮੌਕਾਂ ਸਾਂਭਦਿਆਂ ਜਹਾਜ਼ ਰਾਹੀਂ ਸਫਰ ਤੈਅ ਕੀਤਾ। ਟਰੇਨ ਦੇ ਪਹੁੰਚਣ ਤੋਂ ਪਹਿਲਾਂ ਚੋਰੀ ਕਰਨ ਵਾਲੇ ਵਿਅਕਤੀ ਦਾ ਹਾਵੜਾ ਰੇਲਵੇ ਸਟੇਸ਼ਨ 'ਤੇ ਪੁਲਿਸ ਇੰਤਜ਼ਾਰ ਕਰ ਰਹੀ ਸੀ।
ਕੈਦਿਸ਼ ਦਾਸ ਨਾਂਅ ਦਾ ਵਿਅਕਤੀ ਪੱਛਮੀ ਬੰਗਾਲ ਦੇ ਬੁਰਧਵਾਨ ਦਾ ਵਸਨੀਕ ਹੈ। ਜੋ ਪਿਛਲੇ ਛੇ ਸਾਲ ਤੋਂ ਬਿਲਡਰ ਰਾਜੇਸ਼ ਬਾਬੂ ਦੇ ਕੋਲ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਰਾਜੇਸ਼ ਦੇ ਪਰਿਵਾਰਕ ਮੈਂਬਰ ਨੂੰ ਕੋਰੋਨਾ ਹੋ ਗਿਆ ਸੀ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਿਸ ਅਧਿਕਾਰੀ ਦੇ ਮੁਤਾਬਕ 9 ਅਕਤੂਬਰ ਨੂੰ ਜਦੋਂ ਪਰਿਵਾਰ ਮਰੀਜ਼ ਦੀ ਦੇਖਭਾਲ 'ਚ ਜੁੱਟਾ ਸੀ ਤਾਂ ਕੈਦਿਸ਼ ਨੇ ਕਥਿਤ ਤੌਰ 'ਤੇ 1.3 ਕਰੋੜ ਰੁਪਏ ਦੇ ਗਹਿਣਿਆਂ ਸਮੇਤ ਇਲੈਕਟ੍ਰੌਨਿਕ ਸੇਫ ਚੋਰੀ ਕਰ ਲਿਆ।
ਚੋਰੀ ਕਰਨ ਤੋਂ ਬਾਅਦ ਉਹ ਉੱਥੋਂ ਮਾਇਸੂਰੂ ਭੱਜ ਗਿਆ। ਜਿੱਥੇ ਉਹ ਕੁਝ ਦਿਨ ਰਿਹਾ ਤੇ ਇਸ ਦੌਰਾਨ ਉਸ ਨੇ ਸਕ੍ਰਿਊਡ੍ਰਾਇਵਰ ਨਾਲ ਲੌਕਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪਰ ਉਹ ਇਸ 'ਚ ਅਸਫਲ ਰਿਹਾ। ਫਿਰ ਉਸ ਨੇ ਆਪਣੇ ਘਰ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਹੀ ਉਹ ਹਾਵੜਾ ਜਾਣ ਵਾਲੀ ਰੇਲ ਗੱਡੀ 'ਚ ਸਵਾਰ ਹੋਇਆ।
ਇਸ ਦੌਰਾਨ ਓਧਰ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਰੇਲਵੇ ਸਟੇਸ਼ਨ 'ਤੇ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਫੁਟੇਜ ਫਰੋਲੀ ਗਈ। ਇਸ ਦੌਰਾਨ ਹੀ ਦਾਸ ਨੂੰ ਯਸ਼ਵੰਤਪੁਰ ਰੇਲ ਗੱਡੀ 'ਚ ਸਵਾਰ ਹੁੰਦੇ ਦੇਖਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਹਾਵੜਾ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਦਾਸ ਨੂੰ ਫੜ੍ਹਨ ਲਈ ਕੋਲਕਾਤਾ ਲਈ ਉਡਾਣ ਭਰਨ ਦਾ ਫੈਸਲਾ ਕੀਤਾ। ਉਸ ਨੇ ਪੁਲਿਸ ਨੂੰ ਦੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਲੌਕਰ ਸਮੇਤ ਬੈਂਗਲੁਰੂ ਲਿਆਂਦਾ ਗਿਆ।
ਵੱਡਾ ਖੁਲਾਸਾ! ਫਰਵਰੀ, 2021 ਤਕ ਦੇਸ਼ ਦੀ ਅੱਧੀ ਆਬਾਦੀ ਹੋ ਸਕਦੀ ਕੋਰੋਨਾ ਦਾ ਸ਼ਿਕਾਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ