Third Wave of Coronavirus: ਅਗਲੇ 6 ਤੋਂ 8 ਹਫ਼ਤੇ ਅਹਿਮ, ਪੜ੍ਹੋ ਏਮਜ਼ ਦੇ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਨੇ ਕੋਰੋਨਾ 'ਤੇ ਕੀ ਕਿਹਾ
ਏਮਜ਼ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦੀ ਚੇਤਾਵਨੀ- ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਭਾਰਤ ਲਈ ਅਗਲੇ 6 ਤੋਂ 8 ਹਫ਼ਤੇ ਬੇਹੱਦ ਅਹਿਮ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਗਲੇ ਡੇਢ ਮਹੀਨੇ ਚੌਕਸੀ ਨਹੀਂ ਵਰਤਦੇ ਤਾਂ ਨੁਕਸਾਨਦਾਇਕ ਹੋ ਸਕਦਾ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਅਜੇ ਵੀ ਜਾਰੀ ਹੈ। ਇਹ ਰਾਹਤ ਦੀ ਗੱਲ ਹੈ ਕਿ ਇੱਕ ਹਫ਼ਤੇ ਤੋਂ ਹਰ ਰੋਜ਼ ਨਵੇਂ ਕੇਸਾਂ ਦੀ ਗਿਣਤੀ 30 ਹਜ਼ਾਰ ਤੋਂ ਹੇਠਾਂ ਰਹਿ ਰਹੀ ਹੈ। ਹਾਲਾਂਕਿ, ਅੱਗੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਜੋ ਮਹਾਂਮਾਰੀ ਨੂੰ ਹੁਲਾਰਾ ਦੇ ਸਕਦਾ ਹੈ ਅਤੇ ਇਸ ਨਾਲ ਤੀਜੀ ਲਹਿਰ ਵੀ ਆ ਸਕਦੀ ਹੈ।
ਰਾਜਧਾਨੀ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਇਸ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ 6 ਤੋਂ 8 ਹਫ਼ਤੇ ਬਹੁਤ ਅਹਿਮ ਹਨ। ਜੇ ਉਦੋਂ ਤੱਕ ਕੋਰੋਨਾ ਖਿਲਾਫ ਸਾਵਧਾਨੀਆਂ ਪਹਿਲਾਂ ਵਾਂਗ ਨਹੀਂ ਲਗਾਈਆਂ ਜਾਂ ਲਾਪਰਵਾਹੀ ਵਰਤੀ ਗਈ, ਤਾਂ ਸਥਿਤੀ ਵਿਗੜ ਸਕਦੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਰੋਜ਼ਾਨਾ ਕੋਰੋਨਾ ਦੇ ਮਾਮਲੇ ਹੋਰ ਵੀ ਘੱਟ ਹੋ ਜਾਣਗੇ।
ਏਮਜ਼ ਦੇ ਨਿਰਦੇਸ਼ਕ ਦੀ ਚਿਤਾਵਨੀ
ਗੁਲੇਰੀਆ ਨੇ ਕਿਹਾ, 'ਸਾਨੂੰ ਤਿਉਹਾਰਾਂ ਦੇ ਮੌਸਮ 'ਚ ਸਾਵਧਾਨ ਅਤੇ ਚੌਕਸ ਰਹਿਣਾ ਹੋਵੇਗਾ। ਜੇ ਅਸੀਂ ਅਗਲੇ 6-8 ਹਫਤਿਆਂ ਲਈ ਚੌਕਸ ਰਹਾਂਗੇ, ਤਾਂ ਅਸੀਂ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਵੇਖ ਸਕਦੇ ਹਾਂ.।ਏਮਜ਼ ਦੇ ਨਿਰਦੇਸ਼ਕ ਦੀ ਇਹ ਚਿਤਾਵਨੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਤਿਉਹਾਰਾਂ ਦੇ ਦੌਰਾਨ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਜੋ ਵਾਇਰਸ ਦੇ ਫੈਲਣ ਲਈ ਸਭ ਤੋਂ ਅਨੁਕੂਲ ਹੈ। ਅਗਲੇ ਇੱਕ ਜਾਂ ਦੋ ਮਹੀਨਿਆਂ ਵਿੱਚ ਦੁਸਹਿਰੇ, ਦੀਵਾਲੀ, ਛੱਠ, ਕ੍ਰਿਸਮਿਸ ਵਰਗੇ ਬਹੁਤ ਸਾਰੇ ਤਿਉਹਾਰ ਹਨ।
ਕੋਰੋਨਾ ਤੋਂ ਅਜੇ ਤੱਕ ਰਾਹਤ
ਸ਼ੁੱਕਰਵਾਰ ਨੂੰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 26,727 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 28,246 ਮਰੀਜ਼ ਤੰਦਰੁਸਤ ਹੋਏ ਅਤੇ 277 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਵਿੱਚ ਦਿੱਤੇ ਗਏ ਹਨ। ਦੇਸ਼ ਵਿੱਚ ਇਸ ਵੇਲੇ ਕੋਰੋਨਾ ਦੇ 275224 ਐਕਟਿਵ ਮਾਮਲੇ ਹਨ। ਇਹ ਕੁੱਲ ਮਾਮਲਿਆਂ ਦਾ 0.82 ਫੀਸਦੀ ਹੈ ਜੋ ਪਿਛਲੇ 196 ਦਿਨਾਂ ਵਿੱਚ ਸਭ ਤੋਂ ਘੱਟ ਹੈ।
ਕੋਰੋਨਾ ਮਹਾਮਾਰੀ ਤੋਂ ਭਾਰਤ ਦੀ ਰਿਕਵਰੀ ਰੇਟ ਹੁਣ 97.86 ਫੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਰੋਜ਼ਾਨਾ ਪੌਜ਼ੇਟੀਵਿਟੀ ਰੇਟ ਪਿਛਲੇ 32 ਦਿਨਾਂ ਤੋਂ 3 ਪ੍ਰਤੀਸ਼ਤ ਤੋਂ ਘੱਟ ਅਤੇ ਲਗਾਤਾਰ 115 ਦਿਨਾਂ ਲਈ 5 ਪ੍ਰਤੀਸ਼ਤ ਤੋਂ ਘੱਟ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 64,40,451 ਟੀਕੇ ਦੀਆਂ ਖੁਰਾਕਾਂ ਦੇ ਨਾਲ ਭਾਰਤ ਦੀ ਕੁੱਲ ਕੋਵਿਡ ਟੀਕਾਕਰਣ ਕਵਰੇਜ 89,02,08,007 ਤੱਕ ਪਹੁੰਚ ਗਈ ਹੈ। ਇਹ ਪ੍ਰਾਪਤੀ 86,46,674 ਸੈਸ਼ਨਾਂ ਰਾਹੀਂ ਹਾਸਲ ਕੀਤੀ ਗਈ।
ਇਹ ਵੀ ਪੜ੍ਹੋ: NEET PG 2021: NEET PG 2021 ਸਕੋਰ ਕਾਰਡ ਅਤੇ ਰੈਂਕ ਕਾਰਡ 9 ਅਕਤੂਬਰ ਨੂੰ ਹੋਣਗੇ ਜਾਰੀ, ਇੱਥੇ ਵੇਖੋ ਸਾਰੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: