ਪੜਚੋਲ ਕਰੋ

Lok Sabha Election Results: ਨੌਜਵਾਨ ਲੀਡਰ ਨੇ ਚੁਪ-ਚੁਪੀਤੇ ਢਾਅ ਸੁੱਟਿਆ ਬੀਜੇਪੀ ਦਾ ਗੜ੍ਹ! ਹੁਣ ਵੱਡੇ-ਵੱਡੇ ਥਿੰਕ ਟੈਂਕ ਵੀ ਹੈਰਾਨ

Lok Sabha Election Results: ਸਮਾਜਵਾਦੀ ਪਾਰਟੀ ਨੇ ਅਜਿਹਾ ਕੀ ਕੀਤਾ, ਜਿਸ ਕਾਰਨ ਉਸ ਨੇ ਇੰਨੀਆਂ ਸੀਟਾਂ ਜਿੱਤੀਆਂ। ਕਿਹੜੀ ਰਣਨੀਤੀ ਸੀ ਜਿਸ ਰਾਹੀਂ ਸਪਾ ਨੇ ਯੂਪੀ ਚ ਭਾਜਪਾ ਦੇ ਚੋਣ ਰੱਥ ਨੂੰ ਰੋਕਿਆ? ਆਓ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਪਾ ਨੇ 2019 ਵਿੱਚ 5 ਸੀਟਾਂ ਤੋਂ 2024 ਵਿੱਚ 37 ਸੀਟਾਂ ਦਾ ਸਫ਼ਰ ਕਿਵੇਂ ਕੀਤਾ।

Lok Sabha Election Results: ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਲੈ ਕੇ ਵੀ ਬੀਜੇਪੀ ਫਿਕਰਮੰਦ ਨਜ਼ਰ ਆ ਰਹੀ ਹੈ। ਬੀਜੇਪੀ ਨੂੰ ਤੀਜੀ ਵਾਰ ਸਰਕਾਰ ਬਣਾਉਣ ਦੀ ਖੁਸ਼ੀ ਨਾਲੋਂ ਇਸ ਗੱਲ ਦੀ ਚਿੰਤਾ ਵੱਧ ਸਤਾ ਰਹੀ ਹੈ ਕਿ ਉਸ ਦਾ ਹਿੰਦੂ ਕੇਂਦਰਿਤ ਮੁੱਖ ਪੈਂਤੜਾ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਬੀਜੇਪੀ ਦੀ ਪੂਰੀ ਸਿਆਸਤ ਇਸੇ ਪੈਂਤੜੇ ਦੁਆਲੇ ਘੁੰਮਦੀ ਹੈ ਪਰ ਯੂਪੀ ਵਿੱਚ ਜਨਤਾ ਨੇ ਸਾਰੀਆਂ ਗਿਣਤੀਆਂ ਮਿਣਤੀਆਂ ਵਿਗਾੜ ਦਿੱਤੀਆਂ ਹਨ। ਇਸ ਸਭਾ ਦਾ ਸਿਹਰਾ ਇੱਕ ਨੌਜਵਾਨ ਲੀਡਰ ਨੂੰ ਜਾਂਦਾ ਹੈ ਜਿਸ ਨੇ ਚੁਪ-ਚੁਪੀਤੇ ਬੀਜੇਪੀ ਦਾ ਗੜ੍ਹ ਢਾਅ ਸੁੱਟਿਆ।

ਦਰਅਸਲ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਹਰ ਕੋਈ ਕਾਂਗਰਸ ਦੇ ਮੁੜ ਸੁਰਜੀਤ ਹੋਣ ਦੀ ਚਰਚਾ ਕਰ ਰਿਹਾ ਹੈ ਪਰ ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਮਾਜਵਾਦੀ ਪਾਰਟੀ ਨੇ ਵੀ ਆਪਣੇ ਆਪ ਨੂੰ ਮੁੜ ਸੁਰਜੀਤ ਕੀਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਸਮਾਜਵਾਦੀ ਪਾਰਟੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਯੂਪੀ ਵਿੱਚ ਸਪਾ ਨੇ 37 ਸੀਟਾਂ ਜਿੱਤੀਆਂ ਹਨ। ਪਾਰਟੀ ਨੇ ਅਵਧ ਤੋਂ ਪੂਰਵਾਂਚਲ ਤੱਕ ਸੀਟਾਂ ਜਿੱਤੀਆਂ ਹਨ।

ਹਾਲਾਂਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਸਮਾਜਵਾਦੀ ਪਾਰਟੀ ਨੇ ਅਜਿਹਾ ਕੀ ਕੀਤਾ, ਜਿਸ ਕਾਰਨ ਉਸ ਨੇ ਇੰਨੀਆਂ ਸੀਟਾਂ ਜਿੱਤੀਆਂ। ਕਿਹੜੀ ਰਣਨੀਤੀ ਸੀ ਜਿਸ ਰਾਹੀਂ ਸਪਾ ਨੇ ਯੂਪੀ ਵਿੱਚ ਭਾਜਪਾ ਦੇ ਚੋਣ ਰੱਥ ਨੂੰ ਰੋਕਿਆ? ਯੂਪੀ ਵਿੱਚ ਹਾਰ ਕਾਰਨ ਭਾਜਪਾ ਬਹੁਮਤ ਤੋਂ ਦੂਰ ਰਹਿ ਗਈ। ਆਓ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਪਾ ਨੇ 2019 ਵਿੱਚ 5 ਸੀਟਾਂ ਤੋਂ 2024 ਵਿੱਚ 37 ਸੀਟਾਂ ਦਾ ਸਫ਼ਰ ਕਿਵੇਂ ਕੀਤਾ।

ਇਹ ਵੀ ਪੜ੍ਹੋ: Nitish Kumar Tejashwi Yadav in Flight: ਜਿੱਤ ਕੇ ਵੀ ਸਹਿਮੀ ਬੀਜੇਪੀ! ਹਿਲਾ ਕੇ ਰੱਖ ਦੇਵੇਗਾ ਫਲਾਈਟ 'ਚ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਬਾਰੇ ਖੁਲਾਸਾ

ਟਿਕਟ ਵੰਡ ਰਣਨੀਤੀ
ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਸਮਾਜਵਾਦੀ ਪਾਰਟੀ ਨੇ ਟਿਕਟਾਂ ਦੀ ਬਹੁਤ ਵਧੀਆ ਵੰਡ ਕੀਤੀ। ਸਪਾ ਨੇ ਗੈਰ-ਯਾਦਵ ਓਬੀਸੀ ਉਮੀਦਵਾਰਾਂ ਨੂੰ ਬਹੁਤ ਸਾਰੀਆਂ ਟਿਕਟਾਂ ਦਿੱਤੀਆਂ। ਸਿਰਫ਼ ਪੰਜ ਯਾਦਵ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ, ਜੋ ਅਖਿਲੇਸ਼ ਯਾਦਵ ਪਰਿਵਾਰ ਦੇ ਸਨ। 27 ਗੈਰ-ਯਾਦਵ ਓਬੀਸੀ, ਚਾਰ ਬ੍ਰਾਹਮਣ, ਦੋ ਠਾਕੁਰ, ਦੋ ਵੈਸ਼ ਤੇ ਇੱਕ ਖੱਤਰੀ ਸਮੇਤ 11 ਉੱਚ ਜਾਤੀਆਂ, 4 ਮੁਸਲਿਮ ਉਮੀਦਵਾਰਾਂ ਤੋਂ ਇਲਾਵਾ 15 ਦਲਿਤ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਇੱਕ ਸਪਾ ਨੇਤਾ ਨੇ ਕਿਹਾ, "ਸਾਡੀ ਪਾਰਟੀ ਨੂੰ ਯਾਦਵ ਤੇ ਮੁਸਲਮਾਨਾਂ ਦੇ ਸਮਰਥਨ ਦਾ ਭਰੋਸਾ ਸੀ, ਪਰ ਅਸੀਂ ਆਪਣੇ ਅਧਾਰ ਨੂੰ ਇਨ੍ਹਾਂ ਦੋ ਭਾਈਚਾਰਿਆਂ ਤੋਂ ਅੱਗੇ ਵਧਾਉਣਾ ਚਾਹੁੰਦੇ ਸੀ ਤੇ ਗੈਰ-ਯਾਦਵ ਓਬੀਸੀ ਤੇ ਦਲਿਤਾਂ ਤੱਕ ਪਹੁੰਚਣਾ ਚਾਹੁੰਦੇ ਸੀ, ਜੋ ਹੁਣ ਲੱਗਦਾ ਹੈ ਕਿ ਹੋ ਗਿਆ ਹੈ।"

ਚੋਣ ਪ੍ਰਚਾਰ ਦੀ ਸ਼ੈਲੀ ਬਦਲੀ
ਟਿਕਟਾਂ ਦੀ ਵੰਡ ਦੀ ਕਲਾ ਹੀ ਇੱਕ ਅਜਿਹੀ ਰਣਨੀਤੀ ਨਹੀਂ ਜਿਸ ਨੇ ਸਪਾ ਨੂੰ ਜਿੱਤ ਦਿਵਾਈ, ਸਗੋਂ ਚੋਣ ਪ੍ਰਚਾਰ ਦਾ ਤਰੀਕਾ ਵੀ ਹੈ। ਇਸ ਨੇ ਕਿਤੇ ਨਾ ਕਿਤੇ ਜਿੱਤ ਯਕੀਨੀ ਕੀਤੀ ਹੈ। ਜਿੱਥੇ ਭਾਜਪਾ ਨੇ ਵੱਡੀਆਂ ਤੇ ਵਿਸ਼ਾਲ ਰੈਲੀਆਂ 'ਤੇ ਧਿਆਨ ਕੇਂਦਰਿਤ ਕੀਤਾ, ਉਥੇ ਸਪਾ-ਕਾਂਗਰਸ ਨੇ ਮਿਲ ਕੇ ਲੋਕਾਂ ਤੇ ਸਥਾਨਕ ਭਾਈਚਾਰਿਆਂ ਤੱਕ ਪਹੁੰਚਣ 'ਤੇ ਜ਼ੋਰ ਦਿੱਤਾ।

ਇਸ ਦੀ ਉਦਾਹਰਨ ਇਹ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰਾਏਬਰੇਲੀ ਤੇ ਅਮੇਠੀ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ, ਪਰ ਉਨ੍ਹਾਂ ਨੇ ਕੋਈ ਵੱਡੀ ਰੈਲੀ ਨਹੀਂ ਕੀਤੀ। ਇਸ ਦੀ ਬਜਾਏ, ਉਹ ਹਰ ਰੋਜ਼ 20 ਨੁੱਕੜ ਮੀਟਿੰਗਾਂ ਕਰਦੀ ਦਿਖਾਈ ਦਿੱਤੀ, ਜੋ ਸਵੇਰ ਤੋਂ ਦੇਰ ਸ਼ਾਮ ਤੱਕ ਜਾਰੀ ਰਹੀ। ਸਪਾ ਉਮੀਦਵਾਰ ਵੀ ਵੱਡੀਆਂ ਰੈਲੀਆਂ ਦੀ ਬਜਾਏ ਲੋਕਾਂ ਨੂੰ ਮਿਲਣ ਨੂੰ ਜ਼ਿਆਦਾ ਮਹੱਤਵ ਦੇ ਰਹੇ ਸਨ।

ਇਹ ਵੀ ਪੜ੍ਹੋ: Lok Sabha Election Result : ਆਖਰ ਅਯੁੱਧਿਆ 'ਚ ਵੀ ਕਿਉਂ ਹਾਰ ਗਈ ਭਾਜਪਾ? ਰਾਮ ਮੰਦਰ ਦਾ ਮੁੱਦਾ ਵੀ ਨਹੀਂ ਆਇਆ ਕੰਮ, ਜਾਣੋ ਜ਼ਮੀਨੀ ਹਕੀਕਤ

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ

Embed widget