ਕੋਰੋਨਾ ਦੀ ਆਯੁਰਵੇਦਿਕ ਦਵਾਈ ਲਈ ਇਕੱਠੀ ਹੋਈ ਵੱਡੀ ਭੀੜ, ਗੁਆਂਢੀ ਰਾਜਾਂ ਤੋਂ ਵੀ ਆਏ ਲੋਕ
ਆਂਧਰਾ ਪ੍ਰਦੇਸ਼ ਦੇ ਨੈੱਲੋਰ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਆਯੁਰਵੇਦਿਕ ਦਵਾਈ ਲਈ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਇੱਥੇ ਦੂਰ-ਦੁਰਾਡੇ ਤੋਂ ਆਏ ਲੋਕ ਕੋਰੋਨਾ ਦੇ ਇਲਾਜ ਲਈ ਰੋਜ਼ਾਨਾ ਕਤਾਰਾਂ ਵਿੱਚ ਲੱਗ ਜਾਂਦੇ ਹਨ।
ਹੈਦਰਾਬਾਦ: ਕੋਰੋਨਾਵਾਇਰਸ ਦੀ ਲਾਗ ਨਾਲ ਲੜਨ ਲਈ ਹਰ ਵਿਅਕਤੀ ਇਲਾਜ ਲੱਭ ਰਿਹਾ ਹੈ। ਇਸ ਦੌਰਾਨ ਸੈਂਕੜੇ ਲੋਕ ਕੋਰੋਨਾ ਨਾਲ ਇਲਾਜ ਦਾ ਦਾਅਵਾ ਕਰ ਰਹੇ ਹਨ। ਕੋਈ ਗਊ-ਮੂਤਰ ਪੀਣ ਨਾਲ ਇਲਾਜ ਦਾ ਦਾਅਵਾ ਕਰ ਰਿਹਾ ਹੈ ਤੇ ਕੋਈ ਜਾਦੂ-ਟੂਣੇ ਉੱਤੇ ਵਿਸ਼ਵਾਸ ਕਰ ਰਿਹਾ ਹੈ। ਅਜਿਹਾ ਹੀ ਅੰਧ-ਵਿਸ਼ਵਾਸ ਦਾ ਇੱਕ ਮਾਮਲਾ ਆਂਧਰਾ ਪ੍ਰਦੇਸ਼ ’ਚ ਸਾਹਮਣੇ ਆਇਆ ਹੈ।
ਆਂਧਰਾ ਪ੍ਰਦੇਸ਼ ਦੇ ਨੈੱਲੋਰ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਆਯੁਰਵੇਦਿਕ ਦਵਾਈ ਲਈ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਇੱਥੇ ਦੂਰ-ਦੁਰਾਡੇ ਤੋਂ ਆਏ ਲੋਕ ਕੋਰੋਨਾ ਦੇ ਇਲਾਜ ਲਈ ਰੋਜ਼ਾਨਾ ਕਤਾਰਾਂ ਵਿੱਚ ਲੱਗ ਜਾਂਦੇ ਹਨ।
ਦਰਅਸਲ, ਆਨੰਦਈਆ ਨਾਂ ਦੇ ਇੱਕ ਆਯੁਰਵੇਦਿਕ ਡਾਕਟਰ ਨੇ ਆਪਣੀ ਦਵਾਈ ਨਾਲ ਕੋਰੋਨਾ ਦਾ ਸਫ਼ਲ ਇਲਾਜ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਇਹ ਦਾਅਵਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ, ਜਿਸ ਦੇ ਨਤੀਜੇ ਵਜੋਂ ਇੱਥੇ ਦੂਰ-ਦੁਰਾਡੇ ਤੋਂ ਲੋਕਾਂ ਨੈ ਆਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਗੁਆਂਢੀ ਰਾਜਾਂ ਤੋਂ ਵੀ ਕਈ ਲੋਕ ਇੱਥੇ ਆਏ।
ਆਨੰਦਈਆ ਆਪਣੀ ਆਯੁਰਵੇਦਿਕ ਦਵਾਈ ਲੋਕਾਂ ਨੂੰ ਬਿਲਕੁਲ ਮੁਫ਼ਤ ਦੇ ਰਹੇ ਹਨ। ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਆਈ-ਡ੍ਰੌਪ ਵੀ ਦਿੱਤੇ ਜਾ ਰਹੇ ਹਨ। ਭਾਵੇਂ ਹਾਲੇ ਤੱਕ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇਹ ਆਯੁਰਵੇਦਿਕ ਦਵਾਈ ਕੋਰੋਨਾ ਠੀਕ ਕਰਨ ਵਿੱਚ ਮਦਦ ਕਰ ਸਕਦੀ ਹੈ। ਫਿਰ ਵੀ ਵੱਡੀ ਗਿਣਤੀ ’ਚ ਲੋਕ ਇੱਥੇ ਪੁੱਜ ਰਹੇ ਹਨ।
ਪ੍ਰਸ਼ਾਸਨ ਨੇ ਲਾਈ ਦਵਾਈ ਉੱਤੇ ਰੋਕ
ਇੱਥੇ ਆਉਣ ਵਾਲੇ ਇੱਕ ਵਿਅਕਤੀ ਨੇ ਕਿਹਾ, ਇਸ ਨੂੰ ਅਜ਼ਮਾਉਣ ’ਚ ਕੁਝ ਵੀ ਗ਼ਲਤ ਨਹੀਂ ਹੈ। ਮਰੀਜ਼ ਸਾਹ ਲਈ ਤਰਸ ਰਹੇ ਹਨ, ਆਕਸੀਜਨ ਬਿਸਤਰੇ ਦੀ ਭਾਲ ਵਿੱਚ ਇੱਕ ਤੋਂ ਦੂਜੇ ਹਸਪਤਾਲ ਜਾ ਰਹੇ ਹਨ। ਇਸ ਦੌਰਾਨ ਕਈ ਵਿਅਕਤੀ ਆਪਣੀਆਂ ਜਾਨਾਂ ਗੁਆ ਰਹੇ ਹਨ। ਸਾਨੂੰ ਆਸ ਹੈ ਕਿ ਦਵਾਈ ਕੰਮ ਕਰੇਗੀ।
ਕੁਝ ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਹਾਲ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਇਸ ਦਵਾਈ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਹੈ। ਆਯੁਸ਼ ਆਯੁਰਵੇਦ ਦੇ ਡਾਕਟਰ ਵੀ ਇਸ ਦਵਾਈ ਦੀ ਜਾਂਚ ਕਰ ਰਹੇ ਹਨ। ਜੇ ਨਤੀਜੇ ਹਾਂ-ਪੱਖੀ ਆਉਂਦੇ ਹਨ, ਤਾਂ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਹੁਣ ਟਾਇਰਾਂ ਲਈ ਵੀ ਨਵੇਂ ਨਿਯਮ ਬਣਾਉਣ ਦੀ ਤਿਆਰੀ ਕਰ ਰਹੀ ਸਰਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin