ਪੜਚੋਲ ਕਰੋ
ਇਹ ਜੁਗਾੜ ਲਾਓ ਤਾਂ ਕਦੇ ਨਹੀਂ ਸੜੇਗਾ ਬਲਬ

ਚੰਡੀਗੜ੍ਹ: ਬਲ਼ਬ ਅੱਜਕਲ੍ਹ ਟਿਊਬਲਾਈਟ ਤੋਂ ਜ਼ਿਆਦਾ ਬਿਜਲੀ ਬਚਾਉਣ ਦਾ ਜ਼ਰੀਆ ਬਣਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਬਲ਼ਬਾਂ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਈ ਵਾਰ ਘਰ ਜਾਂ ਕਿਸੇ ਹੋਰ ਜਗ੍ਹਾ ’ਤੇ ਲੱਗਿਆ ਬਲ਼ਬ ਖ਼ਰਾਬ ਹੋ ਜਾਂਦਾ ਹੈ। ਕੀ ਤੁਹਾਨੂੰ ਇਸ ਦੇ ਕਾਰਨਾਂ ਬਾਰੇ ਪਤਾ ਹੈ? ਇਸ ਪੋਸਟ ਵਿੱਚ ਦਿੱਤੇ ਕਾਰਨਾਂ ਨੂੰ ਧਿਆਨ ਵਿੱਚ ਰੱਖ ਕੇ ਬਲ਼ਬਾਂ ਦੇ ਖ਼ਰਾਬ ਹੋਣ ਦੀ ਪ੍ਰੇਸ਼ਾਨੀ ਤੋਂ ਕੁਝ ਹੱਦ ਤਕ ਬਚਿਆ ਜਾ ਸਕਦਾ ਹੈ। ਬਲ਼ਬ ਖਰੀਦਣ ਤੋਂ ਪਹਿਲਾਂ ਵੀ ਜੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਉਨ੍ਹਾਂ ਨੂੰ ਜਲ਼ਦੀ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।
- ਜੇ ਘਰ ਦਾ ਵੋਲਟੇਜ਼ 125 ਵਾਟ ਤੋਂ ਜ਼ਿਆਦਾ ਹੋਵੇ ਤਾਂ ਬਲ਼ਬ ਜਲਦੀ ਖ਼ਰਾਬ ਹੋ ਜਾਂਦਾ ਹੈ।
- ਬਲ਼ਬ ਵਿੱਚ ਜ਼ਿਆਦਾ ਵਾਈਬ੍ਰੇਸ਼ਨ ਹੋਣ ਕਾਰਨ ਵੀ ਉਹ ਜਲ਼ਦੀ ਖ਼ਰਾਬ ਹੋ ਜਾਂਦੇ ਹਨ।
- ਬਲ਼ਬ ਦੇ ਸੌਕਟ ਵਿੱਚ ਥੱਲੇ ਵੱਲ ਲੱਗੇ ਧਾਤ ਦੇ ਟੈਬ ਜੇ ਦੱਬਿਆ ਹੋਇਆ ਹੋਵੇ ਤਾਂ ਵੀ ਬਲ਼ਬ ਦੇ ਜਲਦੀ ਖ਼ਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੈਟਲ ਦੱਬਿਆ ਹੋਣ ਕਾਰਨ ਬਲ਼ਬ ਉਸ ਨਾਲ ਦੂਰ ਤੋਂ ਜੁੜਿਆ ਹੁੰਦਾ ਹੈ ਤੇ ਇਸ ਲਈ ਜਲ਼ਦੀ ਖ਼ਰਾਬ ਹੋ ਜਾਂਦਾ ਹੈ।
- CFL ਬਲ਼ਬ ਵਿੱਚ ਮਰਕਰੀ ਹੁੰਦਾ ਹੈ ਜੋ ਜਲਦੀ ਖ਼ਤਮ ਹੋ ਜਾਂਦਾ ਹੈ। ਇਸ ਦੇ ਮੁਕਾਬਲੇ LED ਬਲ਼ਬ ਜ਼ਿਆਦਾ ਚੱਲਦੇ ਹਨ।
- ਜੇ ਬਲ਼ਬ ਸੌਕਟ ਵਿੱਚ ਠੀਕ ਤਰ੍ਹਾਂ ਨਾ ਲੱਗਿਆ ਹੋਵੇ ਤਾਂ ਫਲਿੱਕਰ ਕਰਦਾ ਹੈ। ਇਸ ਕਾਰਨ ਵੀ ਇਹ ਜਲ਼ਦੀ ਖ਼ਰਾਬ ਹੋ ਜਾਂਦਾ ਹੈ। ਇਸ ਨੂੰ ਕੱਸ ਕੇ ਲਾਓ।
- ਬਲ਼ਬ ਸੌਕਟ ਜਿਸ ਵੋਲਟੇਜ਼ ਲਈ ਬਣੇ ਹੋਣ ਉਸ ਤੋਂ ਜ਼ਿਆਦਾ ਵੋਲਟੇਜ਼ ਦੇ ਬਲ਼ਬ ਨਾ ਲਾਓ। ਬਲ਼ਬਾਂ ਦੇ ਕਰਾਬ ਹੋਣ ਪਿੱਛੇ ਇਹ ਵੀ ਵੱਡਾ ਕਾਰਨ ਹੈ।
- ਕੁਝ ਬਲ਼ਬ ਫਿਕਸਚਰ ਜ਼ਿਆਦਾ ਗਰਮ ਹੁੰਦੇ ਹਨ। ਉਨ੍ਹਾਂ ਨੂੰ ਖੁੱਲ੍ਹੀ ਜਗ੍ਹਾ ਵਿੱਚ ਲਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਹਵਾ ਮਿਲਦੀ ਰਹੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















