ਪੜਚੋਲ ਕਰੋ
Advertisement
ਦਿੱਲੀ 'ਚ ਅਕਾਲੀ ਦਲ ਨੂੰ ਝਟਕਾ, ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਤੇ ਰੋਕ
ਨਵੀਂ ਦਿੱਲੀ: ਕੋਰ ਕਮੇਟੀ ਭੰਗ ਕੀਤੇ ਜਾਣ ਮਗਰੋਂ ਮੁੜ ਕਾਇਮ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੁਣ ਹੋਰ ਸਮਾਂ ਲੱਗੇਗਾ। ਦਰਅਸਲ, ਇਨ੍ਹਾਂ ਚੋਣਾਂ 'ਤੇ ਹੁਣ ਅਦਾਲਤ ਨੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ: ਦਿੱਲੀ ਗੁਰਦੁਆਰਾ ਕਮੇਟੀ ਭੰਗ, ਨਵੇਂ ਸਿਰਿਓਂ ਹੋਣਗੀਆਂ ਚੋਣਾਂ
ਪਹਿਲਾਂ 19 ਜਨਵਰੀ ਨੂੰ ਡੀਐਸਜੀਐਮਸੀ ਦੀ ਕੋਰ ਕਮੇਟੀ ਚੁਣਨ ਲਈ ਜਨਰਲ ਇਜਲਾਸ ਸੱਦਿਆ ਗਿਆ ਸੀ ਤੇ ਚੋਣ ਵੀ ਹੋਣੀ ਸੀ। ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਚੋਣਾਂ 'ਤੇ ਰੋਕ ਲਾ ਦਿੱਤੀ ਹੈ।
ਸਬੰਧਤ ਖ਼ਬਰ: ਮਨਜੀਤ ਸਿੰਘ ਜੀਕੇ ਲਈ ਫਿਰ ਖੜ੍ਹੀ ਮੁਸੀਬਤ, ਅਦਾਲਤ ਦਾ ਵੱਡ਼ਾ ਝਟਕਾ
ਸ਼ੰਟੀ ਨੇ ਆਪਣੀ ਪਟੀਸ਼ਨ ਵਿੱਚ ਇਲਜ਼ਾਮ ਲਾਇਆ ਸੀ ਕਿ ਇਹ ਚੋਣਾਂ ਗੁਰਦੁਆਰਾ ਐਕਟ ਦੇ ਉਲਟ ਜਾ ਕੇ ਕਰਵਾਈਆਂ ਜਾ ਰਹੀਆਂ ਹਨ। ਹੁਣ ਅਗਲੇ ਫੈਸਲੇ ਤਕ ਚੋਣਾਂ 'ਤੇ ਰੋਕ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਦੀ ਹੀ ਸ਼ਿਕਾਇਤ 'ਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement