(Source: ECI/ABP News)
Tamil Nadu Election Results: ਤਾਮਿਲ ਨਾਡੂ ’ਚ ਕੌਣ ਬਣੇਗਾ ਮੁੱਖ ਮੰਤਰੀ, 234 ਸੀਟਾਂ ਲਈ ਇੱਕੋ ਗੇੜ 'ਚ ਪਈਆਂ ਵੋਟਾਂ
Tamil Nadu Election Results 2016 vs Exit Poll: ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਵੀ ਸ਼ਾਮਲ ਹੈ ਤੇ ਇੱਥੋਂ ਦੀ ਜਨਤਾ ਆਪਣਾ ਫ਼ੈਸਲਾ ਦੇ ਚੁੱਕੀ ਹੈ। ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ।
![Tamil Nadu Election Results: ਤਾਮਿਲ ਨਾਡੂ ’ਚ ਕੌਣ ਬਣੇਗਾ ਮੁੱਖ ਮੰਤਰੀ, 234 ਸੀਟਾਂ ਲਈ ਇੱਕੋ ਗੇੜ 'ਚ ਪਈਆਂ ਵੋਟਾਂ TN Election Results 2021 Date Tomorrow See Tamil Nadu Election Counting Results 2016 vs ABP Cvoter Exit Poll 2021 Congress BJP DMK AIADMK Winners List details Tamil Nadu Election Results: ਤਾਮਿਲ ਨਾਡੂ ’ਚ ਕੌਣ ਬਣੇਗਾ ਮੁੱਖ ਮੰਤਰੀ, 234 ਸੀਟਾਂ ਲਈ ਇੱਕੋ ਗੇੜ 'ਚ ਪਈਆਂ ਵੋਟਾਂ](https://feeds.abplive.com/onecms/images/uploaded-images/2021/05/01/211793f441a217c588503d5c3b4aac90_original.jpg?impolicy=abp_cdn&imwidth=1200&height=675)
ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਵੀ ਸ਼ਾਮਲ ਹੈ ਤੇ ਇੱਥੋਂ ਦੀ ਜਨਤਾ ਆਪਣਾ ਫ਼ੈਸਲਾ ਦੇ ਚੁੱਕੀ ਹੈ। ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆੱਲ ਇੰਡੀਆ ਅੰਨਾ ਡੀਐਮਕੇ, ਡੀਐਮਕੇ ਤੇ ਭਾਜਪਾ ਮੁੱਖ ਤੌਰ ’ਤੇ ਚੋਣ ਮੈਦਾਨ ’ਚ ਹਨ।
2016 ਦੀਆਂ ਚੋਣਾਂ ’ਚ ਸੀ ਇਹ ਹਾਲ
ਸਾਲ 2016 ਦੀਆਂ ਚੋਣਾਂ ਦੌਰਾਨ ਆਲ ਇੰਡੀਆ ਅੰਨਾ ਡੀਐਮਕੇ ਨੇ ਜੈਲਲਿਤਾ ਦੀ ਅਗਵਾਈ ਹੇਠ ਜਿੱਤ ਹਾਸਲ ਕੀਤੀ ਸੀ ਪਰ 5 ਦਸੰਬਰ, 2016 ਨੂੰ ਜੈਲਲਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਓ. ਪਨੀਰਸੇਲਵਮ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਸਨ ਪਰ 73 ਦਿਨਾਂ ਪਿੱਛੋਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਗਏ। 16 ਦਸੰਬਰ, 2017 ਨੂੰ ਈ. ਪਲਾਨੀਸਵਾਮੀ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ 2021 ਦੀਆਂ ਮੌਜਦਾ ਚੋਣਾਂ ਲੜੀਆਂ ਗਈਆਂ ਹਨ।
ਸਿਆਸੀ ਸਮੀਕਰਨ
ਤਾਮਿਲਨਾਡੂ ’ਚ AIADMK ਤੇ ਭਾਜਪਾ ਦਾ ਸੱਤਾਧਾਰੀ ਗੱਠਜੋੜ ਸਰਕਾਰ ’ਚ ਬਣੇ ਰਹਿਣ ਲਈ ਪੂਰੀ ਲੜਾਈ ਲੜਿਆ ਹੈ ਤੇ ਉੱਧਰ ਡੀਐਮਕੇ-ਕਾਂਗਰਸ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸਥਾਨਕ ਆਗੂਆਂ ਨੇ ਚੋਣ ਦੰਗਲ ਲਈ ਰੈਲੀਆਂ ਕੀਤੀਆਂ। ਕਮਲ ਹਾਸਨ ਦੀ ਸਿਆਸੀ ਪਾਰਟੀ ਨੇ ਪਹਿਲੀ ਵਾਰ ਰਾਜ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਮੱਕਲ ਨਿਧੀ ਮੱਯਮ ਨੇ ਇਸ ਚੁਣਾਵੀ ਜੰਗ ਵਿੱਚ ਭਾਗ ਲਿਆ। ਇਸ ਵਾਰ ਦੇ ਚੋਣ ਨਤੀਜੇ ਦਿਲਚਸਪ ਰਹਿਣ ਦੀ ਆਸ ਕੀਤੀ ਜਾ ਰਹੀ ਹੈ।
ਤਾਮਿਲਨਾਡੂ ਕੁੱਲ ਸੀਟਾਂ - 234, ਬਹੁਮਤ - 118
234 ਸੀਟਾਂ ਦੇ ਨਾਲ ਤਾਮਿਲਨਾਡੂ 'ਚ ਏਆਈਏਡੀਐਮਕੇ ਦਾ ਰਾਜ ਹੈ। ਭਾਜਪਾ ਸੂਬੇ ਵਿਚ ਸਰਕਾਰ ਦੀ ਸਹਿਯੋਗੀ ਹੈ। ਇਸ ਵਾਰ ਵੀ ਦੋਵੇਂ ਇਕੱਠੇ ਚੋਣ ਲੜਿਆ ਹਨ। ਦੂਜੇ ਪਾਸੇ, ਕਾਂਗਰਸ ਅਤੇ ਡੀਐਮਕੇ ਨੇ 2019 ਦੀਆਂ ਚੋਣਾਂ ਦਾ ਆਪਣਾ ਗੱਠਜੋੜ ਅੱਗੇ ਰੱਖਿਆ ਹੈ। 2016 ਵਿਚ ਦੋਵਾਂ ਪਾਰਟੀਆਂ ਨੇ ਵੱਖਰੀਆਂ ਚੋਣਾਂ ਲੜੀਆਂ ਸੀ। ਇਸ ਵਾਰ ਡੀਐਮਕੇ ਦੇ ਨਾਲ ਸੀਪੀਆਈ, ਸੀਪੀਆਈ ਐਮ, ਵਿਦੁਟਾਲੇ ਚੈਰੂਤਗਲ ਕਛੀ, ਆਈਯੂਐਮਐਲ ਅਤੇ ਕੌਂਗੁਨਾਡੂ ਮੁੰਨੇਤਰਾ ਕਾਦੂਗਮ ਵੀ ਹਨ। ਜਦਕਿ ਕਮਲ ਹਸਨ ਦੀ ਪਾਰਟੀ ਮੱਕਲ ਨਿਧੀ ਮਾਇਆਅਮ ਵੀ ਚੋਣ ਮੈਦਾਨ ਵਿਚ ਹੈ।
ਤਾਮਿਲਨਾਡੂ ਵਿੱਚ ਪਿਛਲੇ ਪੰਜ ਦਹਾਕਿਆਂ ਦੀ ਰਾਜਨੀਤੀ ਵਿੱਚ ਦੋ ਪਾਰਟੀਆਂ ਡੀਐਮਕੇ ਅਤੇ ਏਆਈਡੀਐਮਕੇ ਦਾ ਦਬਦਬਾ ਰਿਹਾ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਪਾਰਟੀਆਂ ਆਪਣੇ ਪ੍ਰਮੁੱਖ ਨੇਤਾਵਾਂ ਜੈਲਲਿਤਾ ਅਤੇ ਕਰੁਣਾਨਿਧੀ ਤੋਂ ਬਗੈਰ ਚੋਣ ਮੁਹਿੰਮ ਵਿਚ ਹਿੱਸਾ ਲੈ ਰਹੀਆਂ ਹਨ। ਜੈਲਲਿਤਾ ਦੀ ਮੌਤ 2016 ਵਿੱਚ ਹੋਈ ਸੀ, ਜਦੋਂਕਿ ਕਰੁਣਾਨਿਧੀ ਦੀ ਮੌਤ 2018 ਵਿੱਚ ਹੋਈ ਸੀ।
ਕਿੱਥੇ ਵੇਖ ਸਕਦੇ ਹੋ ਚੋਣ ਨਤੀਜੇ?
ਵੈੱਬਸਾਈਟ (Website)
ਲਾਈਵ ਟੀਵੀ: https://www.abplive.com/live-tv
ਹਿੰਦੀ ਵੈਬਸਾਈਟ: https://www.abplive.com/
ਅੰਗਰੇਜ਼ੀ ਵੈਬਸਾਈਟ: https://news.abplive.com/
ਯੂਟਿਊਬ (Youtube)-
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗ੍ਰੇਜ਼ੀ ਯੂਟਿਊਬ: https://www.youtube.com/user/abpnewstv
ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਚੋਣਾਂ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)