(Source: ECI/ABP News/ABP Majha)
ਦਰਦਨਾਕ ਹਾਦਸਾ: ਪੁਲ਼ ਤੋਂ ਡਿੱਗੀ ਕਾਰ, ਵਿਧਾਇਕ ਦੇ ਬੇਟੇ ਸਣੇ 7 ਵਿਦਿਆਰਥੀਆਂ ਦੀ ਮੌਤ
ਕੇਂਦਰ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੀਐੱਮਐੱਨਆਰਐੱਫ ਵੱਲੋਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ।
ਵਰਧਾ: ਮਹਾਰਾਸ਼ਟਰ ਦੇ ਵਰਧਾ 'ਚ ਬੀਤੀ ਰਾਤ ਕਰੀਬ 11.30 ਵਜੇ ਇੱਕ ਭਿਆਨਕ ਹਾਦਸੇ 'ਚ ਵਿਧਾਇਕ ਦੇ ਬੇਟੇ ਸਮੇਤ ਮੈਡੀਕਲ ਦੇ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਵਰਧਾ ਨੇੜੇ ਨੈਸ਼ਨਲ ਹਾਈਵੇ ਤੁਲਜਾਪੁਰ 'ਤੇ ਸੇਲਸੂਰਾ ਸ਼ਿਵਰ ਵਿਖੇ ਵਾਪਰਿਆ। ਕਾਰ ਵਿੱਚ ਸਵਾਰ ਸਾਰੇ 7 ਵਿਦਿਆਰਥੀ ਸਾਵਾਂਗੀ ਮੇਘੇ ਮੈਡੀਕਲ ਕਾਲਜ ਵਿੱਚ ਪੜ੍ਹਦੇ ਸਨ। ਉਹ ਯਵਤਮਾਲ ਤੋਂ ਸਵਾਂਗੀ ਮੇਘੇ ਪਰਤ ਰਹੇ ਸਨ।
ਕੇਂਦਰ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੀਐੱਮਐੱਨਆਰਐੱਫ ਵੱਲੋਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਸੈਲਸੂਰਾ ਸ਼ਿਵਰ ਤੋਂ ਲੰਘਦੇ ਸਮੇਂ ਅਚਾਨਕ ਪੁਲ ਦੇ ਕੋਲ ਇਕ ਜੰਗਲੀ ਜਾਨਵਰ ਆ ਗਿਆ, ਜਿਸ ਨੂੰ ਬਚਾਉਣ ਲਈ ਕਾਰ ਬੇਕਾਬੂ ਹੋ ਕੇ ਖਾਈ 'ਚ ਜਾ ਡਿੱਗੀ। ਹਾਦਸੇ ਵਿੱਚ ਮਰਨ ਵਾਲੇ ਵਿਦਿਆਰਥੀਆਂ ਵਿੱਚ ਅਵਿਸ਼ਕਾਰ ਰਿਹਾਂਗਦਲੇ (ਭਾਜਪਾ ਵਿਧਾਇਕ ਦਾ ਪੁੱਤਰ), ਨੀਰਜ ਚੌਹਾਨ, ਨਿਤੀਸ਼ ਸਿੰਘ, ਵਿਵੇਕ ਨੰਦਨ, ਪ੍ਰਤਿਊਸ਼ ਸਿੰਘ, ਸ਼ੁਭਮ ਜੇ ਤੇ ਪਵਨ ਸ਼ਕਤੀ ਸ਼ਾਮਲ ਹਨ।
PM @narendramodi announced that Rs. 2 lakh each from PMNRF would be given to the next of kin of those who have lost their lives in the accident near Selsura. Those who are injured would be given Rs. 50,000.
— PMO India (@PMOIndia) January 25, 2022
ਵਰਧਾ ਦੇ ਐਸਪੀ ਪ੍ਰਸ਼ਾਂਤ ਹੋਲਕਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਹਮਣੇ ਤੋਂ ਆ ਰਹੀ ਗੱਡੀ ਬੇਕਾਬੂ ਹੋ ਗਈ। ਹਾਦਸੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦੀ ਹਾਲਤ ਦੇਖ ਕੇ ਹੀ ਹਾਦਸੇ ਦੀ ਤੀਬਰਤਾ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਕਾਰ ਚਲਾ ਰਹੇ ਵਿਅਕਤੀ ਨੇ ਪਸ਼ੂਆਂ ਤੋਂ ਬਚਣ ਲਈ ਜ਼ੋਰਦਾਰ ਢੰਗ ਨਾਲ ਸਟੇਅਰਿੰਗ ਨੂੰ ਘੁਮਾ ਦਿੱਤਾ, ਜਿਸ ਕਾਰਨ ਗੱਡੀ ਪੁਲ ਹੇਠੋਂ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਖਤਰਨਾਕ ਸੀ ਕਿ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰਾਤ ਦਾ ਸਮਾਂ ਹੋਣ ਕਾਰਨ ਹਾਦਸੇ ਦੀ ਸੂਚਨਾ ਨਹੀਂ ਮਿਲੀ। ਹਾਲਾਂਕਿ ਉੱਚੀ ਆਵਾਜ਼ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਨੂੰ ਲੱਗਾ ਕਿ ਹਾਦਸਾ ਵਾਪਰ ਗਿਆ ਹੈ। ਸਥਾਨਕ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦੀ ਮਦਦ ਨਾਲ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin