ਪੜਚੋਲ ਕਰੋ
Advertisement
ਮਹਾਰਾਸ਼ਟਰ 'ਚ 10 ਨਵਜਨਮੇ ਬੱਚਿਆਂ ਦੀ ਦਰਦਨਾਕ ਮੌਤ, ਠਾਕਰੇ ਸਰਕਾਰ ਵਲੋਂ 5-5 ਲੱਖ ਮੁਆਵਜ਼ੇ ਦਾ ਐਲਾਨ
ਮਹਾਰਾਸ਼ਟਰ ਦੇ ਭੰਡਾਰਾ ਵਿਖੇ ਬੀਤੀ ਰਾਤ 2 ਵਜੇ ਬੱਚਿਆਂ ਦੇ ਵਾਰਡ ਵਿੱਚ ਅੱਗ ਲੱਗ ਗਈ। ਅੱਗ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।
ਮੁੰਬਈ: ਮਹਾਰਾਸ਼ਟਰ ਦੇ ਭੰਡਾਰਾ ਵਿਖੇ ਬੀਤੀ ਰਾਤ 2 ਵਜੇ ਬੱਚਿਆਂ ਦੇ ਵਾਰਡ ਵਿੱਚ ਅੱਗ ਲੱਗ ਗਈ। ਅੱਗ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ 3 ਮਹੀਨੇ ਦੱਸੀ ਜਾ ਰਹੀ ਹੈ। ਉਹ ਬੱਚੇ ਜਿਨ੍ਹਾਂ ਨੇ ਅਜੇ ਤੱਕ ਜ਼ਿੰਦਗੀ ਦਾ ਚਿਹਰਾ ਸਹੀ ਢੰਗ ਨਾਲ ਵੀ ਨਹੀਂ ਵੇਖਿਆ ਸੀ, ਉਨ੍ਹਾਂ ਨੇ ਅਜਿਹੀ ਦੁਖਾਂਤ ਵਿੱਚ ਆਪਣੀ ਜਾਨ ਗੁਆ ਦਿੱਤੀ।
ਨਿਊਜ਼ ਏਜੰਸੀ ਏਐਨਆਈ ਨੇ ਮਹਾਰਾਸ਼ਟਰ ਦੇ ਭੰਡਾਰਾ ਦੇ ਸਿਵਲ ਸਰਜਨ ਪ੍ਰਮੋਦ ਖੰਡੇ ਦੇ ਹਵਾਲੇ ਨਾਲ ਦੱਸਿਆ ਗਿਆ, "ਅੱਜ ਸਵੇਰੇ 2 ਵਜੇ ਭੰਡਾਰਾ ਜ਼ਿਲ੍ਹਾ ਜਨਰਲ ਹਸਪਤਾਲ ਦੀ ਸਿਕ ਨਿਊਬੋਰਨ ਕੇਅਰ ਯੂਨਿਟ (ਐਸ ਐਨ ਸੀ ਯੂ) ਵਿੱਚ ਲੱਗੀ ਅੱਗ ਨਾਲ ਦਸ ਬੱਚਿਆਂ ਦੀ ਮੌਤ ਹੋ ਗਈ। ਸੱਤ ਬੱਚਿਆਂ ਨੂੰ ਯੂਨਿਟ ਤੋਂ ਬਚਾਇਆ ਗਿਆ।"
ਪੀਐਮ ਮੋਦੀ ਨੇ ਟਵਿੱਟਰ ਕਿਹਾ, "ਮਹਾਰਾਸ਼ਟਰ ਦੇ ਭੰਡਾਰਾ' ਚ ਦਿਲ ਦਹਿਲਾਉਣ ਵਾਲਾ ਦੁਖਾਂਤ, ਜਿਥੇ ਅਸੀਂ ਕੀਮਤੀ ਜਾਨਾਂ ਗੁਆਈਆਂ।ਸਾਰੇ ਦੁਖੀ ਪਰਿਵਾਰਾਂ ਨਾਲ ਸੋਗ।ਮੈਨੂੰ ਉਮੀਦ ਹੈ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣਗੇ।" ਮਹਾਰਾਸ਼ਟਰ ਸਰਕਾਰ ਨੇ 5 ਲੱਖ ਐਕਸ ਗਰੇਸ਼ੀਆ ਦਾ ਐਲਾਨ ਕੀਤਾ ਰਾਜੇਸ਼ ਟੋਪ, ਸਿਹਤ ਮੰਤਰੀ, ਮਹਾਰਾਸ਼ਟਰ ਨੇ ਜ਼ਿਲ੍ਹਾ ਭੰਡਾਰਾ ਜਨਰਲ ਹਸਪਤਾਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਐਲਾਨ ਕੀਤਾ ਹੈ।Ten children died in a fire that broke out at Sick Newborn Care Unit (SNCU) of Bhandara District General Hospital at 2 am today. Seven children were rescued from the unit: Pramod Khandate, Civil Surgeon, Bhandara, Maharashtra pic.twitter.com/bTokrNQ28t
— ANI (@ANI) January 9, 2021
Ex-gratia of Rs 5 lakhs each to be provided to the kin of the deceased in the fire incident at Bhandara District General Hospital: Rajesh Tope, Health Minister, Maharashtra pic.twitter.com/Qnsct8zeEj
— ANI (@ANI) January 9, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement