ਪੜਚੋਲ ਕਰੋ

ਕੈਨੇਡਾ ਤੋਂ ਮੰਦਭਾਗੀ ਖਬਰ! ਆਸਮਾਨ 'ਚ ਟਕਰਾਏ ਦੋ ਜਹਾਜ਼, ਭਾਰਤੀ ਵਿਦਿਆਰਥੀ ਪਾਇਲਟ ਸਮੇਤ 2 ਦੀ ਮੌਤ

ਕੈਨੇਡਾ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਦੋ ਟ੍ਰੇਨਿੰਗ ਜਹਾਜ਼ਾਂ ਦੀ ਟੱਕਰ ਹੋ ਗਈ ਜਿਸ ਵਿੱਚ ਇੱਕ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ

ਕੈਨੇਡਾ ਵਿੱਚ ਦੋ ਟ੍ਰੇਨਿੰਗ ਜਹਾਜ਼ਾਂ ਦੀ ਟੱਕਰ ਹੋਣ ਨਾਲ 2 ਟ੍ਰੇਨੀ ਪਾਇਲਟਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਵੀ ਸ਼ਾਮਲ ਹੈ। ਟੋਰਾਂਟੋ ਵਿੱਚ ਭਾਰਤੀ ਮਹਾਂਕੌਂਸਲੇਟ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਾਦਸਾ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ 'ਚ ਸਥਿਤ ਸਟਾਈਨਬੈਕ ਸਾਊਥ ਏਅਰਪੋਰਟ ਦੇ ਨੇੜੇ ਵਾਪਰਿਆ। ਜਹਾਜ਼ਾਂ ਦੇ ਮਲਬੇ ਨੂੰ ਉਸ ਰਨਵੇ ਤੋਂ ਲਗਭਗ 400 ਮੀਟਰ ਦੂਰ ਮਿਲਿਆ, ਜਿਸਦਾ ਇਸਤੇਮਾਲ Harv's Air ਪਾਇਲਟ ਸਕੂਲ ਟ੍ਰੇਨਿੰਗ ਲਈ ਕਰਦਾ ਸੀ।

ਮਹਾਂਕੌਂਸਲੇਟ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਕਿਹਾ, "ਡੂੰਘੇ ਦੁੱਖ ਭਰੀ ਭਾਵਨਾਵਾਂ ਨਾਲ ਅਸੀਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਪਾਇਲਟ ਸ਼੍ਰੀਹਰਿ ਸੁਕੇਸ਼ ਦੇ ਦਰਦਨਾਕ ਦਿਹਾਂਤ 'ਤੇ ਸ਼ੋਕ ਵਿਅਕਤ ਕਰਦੇ ਹਾਂ, ਜਿਨ੍ਹਾਂ ਨੇ ਸਟਾਈਨਬੈਕ, ਮੈਨੀਟੋਬਾ ਦੇ ਨੇੜੇ ਆਸਮਾਨ 'ਚ ਹੋਈ ਟੱਕਰ ਵਿੱਚ ਆਪਣੀ ਜਾਨ ਗਵਾ ਲਈ। ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ। ਮਹਾਂਕੌਂਸਲੇਟ ਦੁਖੀ ਪਰਿਵਾਰ, ਪਾਇਲਟ ਟ੍ਰੇਨਿੰਗ ਸਕੂਲ ਅਤੇ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ।"

ਸਥਾਨਕ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟਾਂ ਮੁਤਾਬਕ, ਸ਼੍ਰੀਹਰਿ ਨੇ ਪਹਿਲਾਂ ਹੀ ਆਪਣਾ ਪ੍ਰਾਇਵੇਟ ਪਾਇਲਟ ਲਾਈਸੈਂਸ ਹਾਸਲ ਕਰ ਲਿਆ ਸੀ ਅਤੇ ਹੁਣ ਉਹ ਕਮਰਸ਼ੀਅਲ ਪਾਇਲਟ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। Harv's Air ਪਾਇਲਟ ਟ੍ਰੇਨਿੰਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਅਨੁਸਾਰ, ਹਾਦਸੇ ਦੇ ਸਮੇਂ ਦੋ ਵਿਦਿਆਰਥੀ ਪਾਇਲਟ ਛੋਟੇ Cessna ਸਿੰਗਲ ਇੰਜਣ ਵਾਲੇ ਜਹਾਜ਼ਾਂ ਵਿੱਚ ਟੇਕਆਫ਼ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸਨ। ਪੈਨਰ ਨੇ ਕਿਹਾ, ''ਲੱਗਦਾ ਹੈ ਕਿ ਦੋਵੇਂ ਪਾਇਲਟ ਇਕੋ ਸਮੇਂ ਉਤਰਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਛੋਟੇ ਰਨਵੇ ਤੋਂ ਥੋੜ੍ਹੀ ਦੂਰੀ 'ਤੇ ਟਕਰਾ ਗਏ।''

ਘਟਨਾ ਸਥਲ 'ਤੇ ਹੀ ਹੋ ਗਈ ਸੀ ਮੌਤ

ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ, ਉਨ੍ਹਾਂ ਦੇ ਜਹਾਜ਼ ਵਿੱਚ ਰੇਡੀਓ ਮੌਜੂਦ ਸੀ, ਪਰ ਲੱਗਦਾ ਹੈ ਕਿ ਕਿਸੇ ਵੀ ਪਾਇਲਟ ਨੇ ਦੂਜੇ ਜਹਾਜ਼ ਨੂੰ ਆਉਂਦੇ ਨਹੀਂ ਦੇਖਿਆ। ਹਾਦਸੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਦੋਵੇਂ ਪਾਇਲਟਾਂ ਨੂੰ ਘਟਨਾ ਸਥਲ 'ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ।

Harv’s Air ਪਾਇਲਟ ਟ੍ਰੇਨਿੰਗ ਸਕੂਲ ਦੀ ਸ਼ੁਰੂਆਤ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਐਡਮ ਪੈਨਰ ਦੇ ਮਾਤਾ-ਪਿਤਾ ਵੱਲੋਂ ਕੀਤੀ ਗਈ ਸੀ। ਇਹ ਸਕੂਲ ਹਰ ਸਾਲ ਲਗਭਗ 400 ਵਿਦਿਆਰਥੀ ਪਾਇਲਟਾਂ ਨੂੰ ਟ੍ਰੇਨਿੰਗ ਦਿੰਦਾ ਹੈ। ਦੁਨੀਆ ਭਰ ਤੋਂ ਵਿਦਿਆਰਥੀ ਇੱਥੇ ਜਹਾਜ਼ ਉਡਾਉਣ ਦੀ ਸਿਖਲਾਈ ਲੈਣ ਆਉਂਦੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
Embed widget