Train Accident: ਰੇਲ ਹਾਦਸੇ 'ਚ ਮੌਤਾਂ ਦੀ ਗਿਣਤੀ ਵਧੀ, PM ਮੋਦੀ ਤੇ ਮਮਤਾ ਬੈਨਰਜੀ ਨੇ ਜਤਾਇਆ ਦੁੱਖ
ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ 'ਚ ਡੋਮੋਹਿਨੀ ਨੇੜੇ ਵੀਰਵਾਰ ਨੂੰ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ।
West Bengal Train Accident: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ 'ਚ ਡੋਮੋਹਿਨੀ ਨੇੜੇ ਵੀਰਵਾਰ ਨੂੰ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ। ਵੀਡੀਓ 'ਚ ਕਈ ਡੱਬੇ ਪਟੜੀ ਤੋਂ ਉਤਰੇ ਅਤੇ ਬਚਾਅ ਕਰਮਚਾਰੀ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।
ਗੁਹਾਟੀ ਵਿੱਚ ਉੱਤਰ-ਪੂਰਬੀ ਸੂਬਾਈ ਰੇਲਵੇ (ਐਨਐਫਆਰ) ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਐਨਐਫਆਰ ਦੇ ਅਲੀਪੁਰਦੁਆਰ ਡਿਵੀਜ਼ਨ ਦੇ ਅਧੀਨ ਇੱਕ ਖੇਤਰ ਵਿੱਚ ਸ਼ਾਮ ਕਰੀਬ 5 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸਾ ਅਲੀਪੁਰਦੁਆਰ ਜੰਕਸ਼ਨ ਤੋਂ 90 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਵਾਪਰਿਆ। ਬੁਲਾਰੇ ਨੇ ਦੱਸਿਆ, ''ਹਾਦਸਾ ਰਾਹਤ ਰੇਲ ਗੱਡੀ ਅਤੇ ਇਕ ਮੈਡੀਕਲ ਟੀਮ ਮੌਕੇ 'ਤੇ ਪਹੁੰਚ ਗਈ ਹੈ।
ਪੀਐਮ ਮੋਦੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਰੇਲ ਹਾਦਸੇ ਦਾ ਜਾਇਜ਼ਾ ਲਿਆ। ਗੁਨੀਤ ਕੌਰ ਚੀਫ ਪੀਆਰਓ ਨਾਰਥ-ਈਸਟ ਫਰੰਟੀਅਰ ਰੇਲਵੇ ਨੇ ਕਿਹਾ ਹੈ ਕਿ ਬਚਾਅ ਕਾਰਜ ਲਗਭਗ ਪੂਰਾ ਹੋ ਗਿਆ ਹੈ। ਸਾਡੀਆਂ ਟੀਮਾਂ ਨੇ ਪ੍ਰਭਾਵਿਤ ਯਾਤਰੀਆਂ ਨੂੰ ਸਫਲਤਾਪੂਰਵਕ ਬਚਾਇਆ ਹੈ। ਪੀਐਮ ਮੋਦੀ ਨੇ ਇੱਕ ਟਵੀਟ ਰਾਹੀਂ ਲਿਖਿਆ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪੱਛਮੀ ਬੰਗਾਲ ਵਿੱਚ ਰੇਲ ਹਾਦਸੇ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ, "ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਪ੍ਰਮਾਤਮਾ ਜ਼ਖਮੀਆਂ ਨੂੰ ਜਲਦੀ ਠੀਕ ਕਰੇ।"
ਮਮਤਾ ਬੈਨਰਜੀ ਨੇ ਕਿਹਾ ਕਿ ਮਾਇਨਾਗੁੜੀ ਵਿੱਚ ਬੀਕਾਨੇਰ-ਗੁਹਾਟੀ ਐਕਸਪ੍ਰੈਸ ਦੇ ਦਰਦਨਾਕ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ, DM/SP/IG ਉੱਤਰੀ ਬੰਗਾਲ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ। ਸੂਬਾ ਹੈੱਡਕੁਆਰਟਰ ਤੋਂ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ ਕਿ ਮੈਂ ਕੱਲ ਸਵੇਰੇ ਘਟਨਾ ਸਥਾਨ 'ਤੇ ਪਹੁੰਚ ਰਿਹਾ ਹਾਂ। ਮੈਡੀਕਲ ਟੀਮ, ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੀਐਮ ਮੋਦੀ ਨੇ ਸਥਿਤੀ ਅਤੇ ਬਚਾਅ ਕਾਰਜ ਦਾ ਜਾਇਜ਼ਾ ਵੀ ਲਿਆ। ਸਾਡਾ ਧਿਆਨ ਬਚਾਅ 'ਤੇ ਹੈ। ਇਸ ਮੰਦਭਾਗੇ ਹਾਦਸੇ ਦੇ ਪੀੜਤਾਂ ਨੂੰ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮਰਨ ਵਾਲਿਆਂ ਦੇ ਵਾਰਸਾਂ ਲਈ 5 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 1 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਲਈ 25,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :