ਪੜਚੋਲ ਕਰੋ
(Source: ECI/ABP News)
ਮੁੰਬਈ ਪੁਲਿਸ ਦੇ ਖੁਲਾਸੇ ਮਗਰੋਂ TRP 'ਤੇ BARC ਦਾ ਵੱਡਾ ਫੈਸਲਾ
ਮੁੰਬਈ ਪੁਲਿਸ ਦੇ ਖੁਲਾਸੇ ਮਗਰੋਂ BARC ਨੇ ਵੱਡਾ ਫੈਸਲਾ ਲਿਆ ਹੈ। ਹੁਣ TRP ਤੇ ਅਗਲੇ 12 ਹਫਤਿਆਂ ਤਕ ਰੋਕ ਲਾ ਦਿੱਤੀ ਗਈ ਹੈ। NBA ਨੇ BARC ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਮੁੰਬਈ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ TRP ਵਿੱਚ ਘੁਟਾਲਾ ਹੋ ਰਿਹਾ ਸੀ। ਕੁਝ ਚੈਨਲ ਕੋਸ਼ਿਸ਼ ਕਰ ਰਹੇ ਸਨ ਕਿ ਉਹ TRP ਆਪਣੇ ਵੱਲ ਖਿੱਚ ਲੈਣ।
![ਮੁੰਬਈ ਪੁਲਿਸ ਦੇ ਖੁਲਾਸੇ ਮਗਰੋਂ TRP 'ਤੇ BARC ਦਾ ਵੱਡਾ ਫੈਸਲਾ trp suspended for next 12 weeks amid scam ਮੁੰਬਈ ਪੁਲਿਸ ਦੇ ਖੁਲਾਸੇ ਮਗਰੋਂ TRP 'ਤੇ BARC ਦਾ ਵੱਡਾ ਫੈਸਲਾ](https://static.abplive.com/wp-content/uploads/sites/5/2020/10/15183927/LED-TV.jpeg?impolicy=abp_cdn&imwidth=1200&height=675)
ਮੁੰਬਈ: ਮੁੰਬਈ ਪੁਲਿਸ ਦੇ ਖੁਲਾਸੇ ਮਗਰੋਂ BARC ਨੇ ਵੱਡਾ ਫੈਸਲਾ ਲਿਆ ਹੈ। ਹੁਣ TRP ਤੇ ਅਗਲੇ 12 ਹਫਤਿਆਂ ਤਕ ਰੋਕ ਲਾ ਦਿੱਤੀ ਗਈ ਹੈ। NBA ਨੇ BARC ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਮੁੰਬਈ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ TRP ਵਿੱਚ ਘੁਟਾਲਾ ਹੋ ਰਿਹਾ ਸੀ। ਕੁਝ ਚੈਨਲ ਕੋਸ਼ਿਸ਼ ਕਰ ਰਹੇ ਸਨ ਕਿ ਉਹ TRP ਆਪਣੇ ਵੱਲ ਖਿੱਚ ਲੈਣ।
ਹੁਣ ਟੈਲੀਵੀਜ਼ਨ ਰੇਟਿੰਗ ਦੱਸਣ ਵਾਲੀ ਏਜੰਸੀ BARC ਨੇ ਫੈਸਲਾ ਲਿਆ ਕਿ ਅਗਲੇ ਤਿੰਨ ਮਹੀਨਿਆਂ ਤਕ TRP ਜਾਰੀ ਨਹੀਂ ਕੀਤੀ ਜਾਵੇਗੀ।
ਟੀਆਰਪੀ ਕੀ ਹੈ?
ਟੀਆਰਪੀ (ਟਾਰਗੇਟ ਰੇਟਿੰਗ ਪੁਆਇੰਟਸ/ਟੈਲੀਵਿਜ਼ਨ ਰੇਟਿੰਗ ਪੁਆਇੰਟਸ) ਦੀ ਵਰਤੋਂ ਇਹ ਮਾਪਣ ਲਈ ਕੀਤੀ ਜਾਂਦੀ ਹੈ ਕਿ ਇੱਕ ਖਾਸ ਸਮੇਂ ਦੇ ਅੰਤਰਾਲ 'ਤੇ ਕਿੰਨੇ ਲੋਕ/ਦਰਸ਼ਕ ਇੱਕ ਟੀਵੀ ਸ਼ੋਅ ਦੇਖ ਰਹੇ ਹਨ। ਟੀਆਰਪੀ ਸਾਨੂੰ ਲੋਕਾਂ ਦੀ ਪਸੰਦ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਕਿਸੇ ਵਿਸ਼ੇਸ਼ ਚੈਨਲ ਜਾਂ ਸ਼ੋਅ ਦੀ ਪ੍ਰਸਿੱਧੀ ਕਿੰਨੀ ਹੈ।
ਟੀਆਰਪੀ ਨੂੰ ਕਿਵੇਂ ਮਾਪਿਆ ਜਾਂਦਾ ਹੈ?
INTAM ਤੇ BARC ਏਜੰਸੀਆਂ ਕਿਸੇ ਵੀ ਟੀਵੀ ਸ਼ੋਅ ਦੀ ਟੀਆਰਪੀ ਨੂੰ ਮਾਪਦੀਆਂ ਹਨ। TRP ਦੀ ਗਿਣਤੀ ਕਰਨ ਜਾਂ ਮਾਪਣ ਲਈ ਕੁਝ ਥਾਵਾਂ 'ਤੇ ਬੈਰੋਮੀਟਰ ਸਥਾਪਤ ਕੀਤਾ ਗਿਆ ਹੈ। ਜਿਸ ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਸ ਵਕਤ ਕਿਹੜੇ ਟੀਵੀ ਚੈਨਲ 'ਤੇ ਕਿਹੜਾ ਟੀਵੀ ਸ਼ੋਅ ਦੇਖਿਆ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)