ਪੜਚੋਲ ਕਰੋ
Advertisement
ਝੁੱਗੀਆਂ ਤੇ ਨਾ ਪਵੇ ਟਰੰਪ ਦੀ ਨਜ਼ਰ ਇਸ ਦੀਆਂ ਚੱਲ ਰਹੀਆਂ ਤਿਆਰੀਆਂ
ਅਹਿਮਦਾਬਾਦ ਨਗਰ ਨਿਗਮ ਇੰਦਰਾ ਬ੍ਰਿਜ ਤੋਂ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਵਾਲੀ ਸੜਕ ਦੇ ਕਿਨਾਰੇ ਝੁੱਗੀਆਂ ਦੇ ਸਾਹਮਣੇ ਕੰਧ ਬਣਾ ਰਹੀ ਹੈ।
ਨਵੀਂ ਦਿੱਲੀ: ਅਹਿਮਦਾਬਾਦ ਨਗਰ ਨਿਗਮ ਇੰਦਰਾ ਬ੍ਰਿਜ ਤੋਂ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਵਾਲੀ ਸੜਕ ਦੇ ਕਿਨਾਰੇ ਝੁੱਗੀਆਂ ਦੇ ਸਾਹਮਣੇ ਕੰਧ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਧ ਇਸ ਲਈ ਬਣਾਈ ਜਾ ਰਹੀ ਹੈ ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਝੁੱਗੀਆਂ ਨਾ ਦਿੱਖਣ।
ਟਰੰਪ ਆਪਣੇ ਦੋ ਦਿਨਾਂ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਵੀ ਜਾਣਗੇ। ਉਸੇ ਸਮੇਂ, ਅਹਿਮਦਾਬਾਦ ਨਗਰ ਨਿਗਮ ਦੇ ਮੇਅਰ ਬਿਜਲ ਪਟੇਲ ਕਹਿੰਦੇ ਹਨ ਕਿ, 'ਮੈਂ ਨਹੀਂ ਵੇਖਿਆ ਹੈ ਮੈਨੂੰ ਇਸ ਬਾਰੇ ਕੋਈ ਜਾਨਕਾਰੀ ਨਹੀਂ ਹੈ।'
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਦੋ ਦਿਨਾਂ ਦੀ ਯਾਤਰਾ‘ ਤੇ ਭਾਰਤ ਆਉਣਗੇ। ਅਮਰੀਕੀ ਰਾਸ਼ਟਰਪਤੀ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ ਅਤੇ ਉਥੇ ਇੱਕ ਸਟੇਡੀਅਮ ਵਿੱਚ ਮੋਦੀ ਨਾਲ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਦੋਵਾਂ ਨੇਤਾਵਾਂ ਦਾ ਅਹਿਮਦਾਬਾਦ ਦੇ ਨਵੇਂ ਬਣੇ ਮੋਟੇਰਾ ਸਟੇਡੀਅਮ ਵਿੱਚ ਇੱਕ ਸੰਯੁਕਤ ਸੰਬੋਧਨ ਪ੍ਰੋਗਰਾਮ ਹੈ। ਜਿਸ ਵਿੱਚ ਬੈਠਣ ਦੀ ਸਮਰੱਥਾ ਇੱਕ ਲੱਖ 10 ਹਜ਼ਾਰ ਲੋਕਾਂ ਦੀ ਹੈ। ਇਹ ਆਸਟਰੇਲੀਆ ਦੇ ਮੈਲਬਰਨ ਕ੍ਰਿਕਟ ਸਟੇਡਿਅਮ ਤੋਂ ਵੀ ਵੱਡਾ ਹੈ। ਜਿਸ ਵਿੱਚ ਬੈਠਣ ਦੀ ਸਮਰੱਥਾ ਸਿਰਫ 1,00,024 ਲੋਕਾਂ ਦੀ ਹੈ।Ahmedabad Municipal Corp is building a wall in front of slum along the road connecting Sardar Vallabhbhai Patel Intl Airport to Indira Bridge. The US Pres is scheduled to visit Ahmedabad during his 2-day India visit. Bijal Patel,Mayor says,"I haven't seen it,don't know about it". pic.twitter.com/moKjCy0M44
— ANI (@ANI) February 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਜ਼ਬ ਗਜ਼ਬ
ਪੰਜਾਬ
Advertisement