Twitter ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਕਾਊਂਟ ਮੁੜ ਕੀਤਾ verified
ਟਵਿੱਟਰ ਨੇ ਆਪਣੀ ਗਲਤੀ ਮੰਨ ਕੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਖਾਤੇ ਨੂੰ ਵੈਰੀਫਾਈਡ ਕੀਤੀ।
ਨਵੀਂ ਦਿੱਲੀ: ਆਪਣੀ ਗਲਤੀ ਨੂੰ ਸਵੀਕਾਰਦਿਆਂ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਖਾਤੇ ਨੂੰ ਮੁੜ ਵੈਰੀਫਾਈਡ ਕਰ ਦਿੱਤਾ ਹੈ। ਸਰਕਾਰ ਦੀ ਨਾਰਾਜ਼ਗੀ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਵਲੋਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਉਪ ਰਾਸ਼ਟਰਪਤੀ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਹੈ। ਸੰਵਿਧਾਨਕ ਅਹੁਦੇ ਰੱਖਣ ਵਾਲੇ ਵਿਅਕਤੀ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਨ। ਇਸੇ ਲਈ ਸਰਕਾਰ ਟਵਿਟਰ ਦੇ ਇਸ ਕਾਰਜ ਨੂੰ ਸੰਵਿਧਾਨਕ ਬੇਅਦਬੀ ਦੇ ਨਜ਼ਰੀਏ ਨਾਲ ਦੇਖਦੀ ਹੈ।
ਇਸ ਤੋਂ ਬਾਅਦ ਟਵਿੱਟਰ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਨੂੰ ਸਵੀਕਾਰ ਅਤੇ ਵੈਰੀਫਾਈਡ ਕੀਤਾ ਗਿਆ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਖਾਤੇ ਨੂੰ ਅਣ-ਪ੍ਰਮਾਣਿਤ ਕਰ ਦਿੱਤਾ ਸੀ। ਸਰਕਾਰ ਦੇ ਸਖ਼ਤ ਰੁਖ ਤੋਂ ਬਾਅਦ ਟਵਿੱਟਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ।
ਭਾਜਪਾ ਨੇਤਾ ਸੁਰੇਸ਼ ਨਖੂਆ ਨੇ ਪੁੱਛਿਆ ਹੈ, 'ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਖਾਤੇ ਤੋਂ ਬੱਲੂ ਟਿੱਕ ਕਿਉਂ ਹਟਾਇਆ ਗਿਆ? ਇਹ ਭਾਰਤ ਦੇ ਸੰਵਿਧਾਨ 'ਤੇ ਹਮਲਾ ਹੈ। ਹਾਲਾਂਕਿ, ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਖਾਤਾ ਐਕਟਿਵ ਨਹੀਂ ਸੀ, ਜਿਸ ਕਾਰਨ ਇਸਦੀ ਤਸਦੀਕ ਨਹੀਂ ਕੀਤੀ ਗਈ।
ਦੱਸ ਦੇਈਏ ਕਿ ਟਵਿੱਟਰ 'ਤੇ ਐਕਟਿਵ ਰਹਿਣ ਨਾਲ ਇਸਦਾ ਅਰਥ ਇਹ ਹੈ ਕਿ ਜੇ ਤੁਸੀਂ ਪਿਛਲੇ ਛੇ ਮਹੀਨਿਆਂ ਤੋਂ ਅਕਾਊਂਟ ਨੂੰ ਲਗਾਤਾਰ ਵਰਤ ਰਹੇ ਹੋ, ਤਾਂ ਇਸਦਾ ਮਤਲਬ ਇਹ ਪੂਰੀ ਤਰ੍ਹਾਂ ਐਕਟਿਵ ਹੋ। ਇੱਕ ਉਪਭੋਗਤਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਭਾਰਤ ਦੇ ਉਪ ਰਾਸ਼ਟਰਪਤੀ ਨੇ 23 ਜੁਲਾਈ 2020 ਤੋਂ ਬਾਅਦ ਕੁਝ ਵੀ ਟਵੀਟ ਨਹੀਂ ਕੀਤਾ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦਾ ਅਕਾਊਂਟ ਪਿਛਲੇ 10 ਮਹੀਨਿਆਂ ਤੋਂ ਐਕਟਿਵ ਨਹੀਂ ਹੈ। ਟਵਿੱਟਰ ਪਾਲਿਸੀ ਮੁਤਾਬਕ ਬੱਲੂ ਟਿੱਕ ਆਪਣੇ ਆਪ ਹੀ ਅਨ-ਐਕਟਿਵ ਖਾਤਿਆਂ ਤੋਂ ਹਟ ਜਾਂਦਾ ਹੈ। ਇਸ ਲਈ ਬੱਲੂ ਟਿੱਕਨੂੰ ਉਪ ਰਾਸ਼ਟਰਪਤੀ ਦੇ ਖਾਤੇ ਚੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਫ੍ਰੀਸਟਾਈਲ ਰੇਸਲਿੰਗ 'ਚ ਭਾਰਤ ਨੂੰ ਵੱਡਾ ਝਟਕਾ, ਭਲਵਾਨ Sumit Malik ਡੋਪ ਟੈਸਟ 'ਚ ਫੇਲ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904