Twitter ਅਤੇ ਕੇਂਦਰ ਸਰਕਾਰ ਦੀ ਜੰਗ, ਟਵਿੱਟਰ ਨੂੰ ਸਰਕਾਰ ਨੇ ਦਿੱਤੀ 'ਅੰਤਮ ਚਿਤਾਵਨੀ'
ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਟਕਰਾਅ ਵੱਧਦਾ ਜਾ ਰਿਹਾ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ 90 ਦਿਨਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਟਵਿੱਟਰ ਨੇ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਹੈ।
ਨਵੀਂ ਦਿੱਲੀ: ਮਾਈਕ੍ਰੋਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ ਨਵੇਂ ਆਈਟੀ ਨਿਯਮਾਂ ਸਬੰਧੀ ਸਰਕਾਰ ਨੇ ‘ਆਖਰੀ ਚੇਤਾਵਨੀ’ ਦਿੱਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਟਵਿੱਟਰ ਨੂੰ ਇੱਕ ਭਾਰਤੀ ਅਧਿਕਾਰੀ ਦੀ ਨਿਯੁਕਤੀ ਦਾ ਆਖਰੀ ਮੌਕਾ ਦਿੱਤਾ। ਭਾਰਤ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਟਵਿੱਟਰ ਨੇ ਅਜੇ ਤੱਕ ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ, ਜਦੋਂ ਕਿ ਟਵਿੱਟਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸਨੇ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਹੈ ਅਤੇ ਭਾਰਤ ਵਿੱਚ ਸਥਾਨਕ ਸ਼ਿਕਾਇਤ ਅਧਿਕਾਰੀ ਵੀ ਨਿਯੁਕਤ ਕੀਤਾ ਹੈ। ਇਹ ਨਿਯੁਕਤੀ 28 ਮਈ ਨੂੰ ਹੀ ਕੀਤੀ ਗਈ ਸੀ।
ਭਾਰਤ ਸਰਕਾਰ ਨੇ ਭੇਜਿਆ ਆਖਰੀ ਨੋਟਿਸ
ਇਸ ਵਿਵਾਦ ਦੇ ਵਿਚਕਾਰ ਅੱਜ ਭਾਵ 5 ਜੂਨ ਨੂੰ ਭਾਰਤ ਸਰਕਾਰ ਨੇ ਟਵਿੱਟਰ ਇੰਡੀਆ ਨੂੰ ਅੰਤਮ ਨੋਟਿਸ ਭੇਜਿਆ ਹੈ, ਜਿਸ ਵਿੱਚ ਇੱਕ ਸਥਾਨਕ ਸ਼ਿਕਾਇਤ ਅਧਿਕਾਰੀ ਅਤੇ ਇੱਕ ਨੋਡਲ ਸੰਪਰਕ ਵਿਅਕਤੀ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਨ ਅਤੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਵਲੋਂ ਇਹ ਕਿਹਾ ਗਿਆ ਹੈ ਕਿ ਨਵੀਂ ਦਿਸ਼ਾ ਨਿਰਦੇਸ਼ 26 ਮਈ ਤੋਂ ਲਾਗੂ ਹੋ ਗਏ ਹਨ। ਟਵਿੱਟਰ ਦੇ ਇਸ ਰਵੱਈਏ ਦੇ ਮੱਦੇਨਜ਼ਰ ਟਵਿੱਟਰ ਨੂੰ ਆਖਰੀ ਨੋਟਿਸ ਭੇਜਿਆ ਗਿਆ ਹੈ। ਜੇ ਟਵਿੱਟਰ ਇਸ ਨੋਟਿਸ ਦੇ ਬਾਅਦ ਵੀ ਨਵੇਂ ਨਿਯਮ ਨੂੰ ਲਾਗੂ ਨਹੀਂ ਕਰਦਾ ਹੈ, ਤਾਂ ਇਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਲਿਊ ਟਿਕ ਦੀ ਖੇਡ
ਸ਼ਨੀਵਾਰ ਨੂੰ ਟਵਿੱਟਰ ਨੇ ਉਪ ਰਾਸ਼ਟਰਪਤੀ ਨਾਇਡੂ ਦੇ ਨਿੱਜੀ ਅਕਾਉਂਟ ਤੋਂ ਬਲਿਊ ਟਿੱਕ ਹਟਾ ਦਿੱਤਾ। ਕੰਪਨੀ ਵੱਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਇੱਕ ਵਾਰ ਫਿਰ ਨੇਤਾਵਾਂ ਨੇ ਇਸ ‘ਤੇ ਇਤਰਾਜ਼ ਜਤਾਇਆ। ਕੁਝ ਦਿਨ ਪਹਿਲਾਂ ਟਵਿੱਟਰ ਨੇ ਕੁਝ ਭਾਜਪਾ ਨੇਤਾਵਾਂ ਵੱਲੋਂ ਕੀਤੇ ਟਵੀਟ ਨੂੰ ‘ਮੈਨਿਪੁਲੇਟੇਡ’ ਦੱਸਿਆ ਸੀ। ਉਪ ਰਾਸ਼ਟਰਪਤੀ ਤੋਂ ਇਲਾਵਾ ਟਵਿੱਟਰ ਨੇ ਵੀ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਖਾਤੇ ਤੋਂ ਵੀ ਬਲਿਊ ਟਿੱਕ ਨੂੰ ਹਟਾ ਦਿੱਤਾ ਹੈ। ਇਸ ਮਾਮਲੇ ‘ਤੇ ਯੂਨੀਅਨ ਵੱਲੋਂ ਸਖ਼ਤ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ: ਮਹਿੰਗਾਈ ਖ਼ਿਲਾਫ਼ ਯੂਥ ਕਾਂਗਰਸ ਨੇ ਕੀਤਾ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904