Rahul Gandhi ਵੱਲੋਂ ਆਵਾਜ਼ ਦਬਾਉਣ ਦੇ ਇਲਜ਼ਾਮਾਂ ਦਾ Twitter ਨੇ ਦਿੱਤਾ ਇਹ ਜਵਾਬ
Twitter Reply To Rahul Gandhi: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ 'ਤੇ ਇੱਕ ਪੱਤਰ ਲਿਖ ਕੇ ਟਵਿਟਰ 'ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ।ਰਾਹੁਲ ਨੇ ਇਲਜ਼ਾਮ ਲਾਇਆ ਸੀ ਕਿ..
Twitter Reply To Rahul Gandhi: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ 'ਤੇ ਇੱਕ ਪੱਤਰ ਲਿਖ ਕੇ ਟਵਿਟਰ 'ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਇਲਜ਼ਾਮ ਲਾਇਆ ਸੀ ਕਿ ਸਰਕਾਰ ਦੇ ਦਬਾਅ ਹੇਠ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਟਵਿਟਰ 'ਤੇ ਫੌਲੋਅਰਜ਼ ਦੀ ਗਿਣਤੀ ਘਟਾਈ ਜਾ ਰਹੀ ਹੈ।
ਹੁਣ ਟਵਿਟਰ ਨੇ ਰਾਹੁਲ ਗਾਂਧੀ ਦੇ ਇਨ੍ਹਾਂ ਇਲਜ਼ਾਮਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਟਵਿੱਟਰ ਦੇ ਬੁਲਾਰੇ ਨੇ ਕਿਹਾ, 'Followers ਦੀ ਗਿਣਤੀ ਇੱਕ Visible Feature ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਵਿਸ਼ਵਾਸ ਹੋਵੇ ਕਿ ਇਹ ਅੰਕੜੇ ਸਹੀ ਤੇ ਤੱਥਾਂ 'ਤੇ ਹਨ,' ਟਵਿਟਰ ਦੀ ਹੇਰਾਫੇਰੀ ਤੇ ਸਪੈਮ ਲਈ Zero Tolerance ਨੀਤੀ ਹੈ।
Followers ਨੂੰ ਘੱਟ ਕਰਨ ਦੇ ਰਾਹੁਲ ਗਾਂਧੀ ਦੇ ਇਲਜ਼ਾਮ 'ਤੇ ਟਵਿਟਰ ਨੇ ਅੱਗੇ ਕਿਹਾ, 'ਅਸੀਂ ਮਸ਼ੀਨ ਲਰਨਿੰਗ ਟੂਲਸ ਨਾਲ ਰਣਨੀਤਕ ਰੂਪ 'ਚ ਤੇ ਵੱਡੇ ਪੈਮਾਨਿਆਂ 'ਤੇ Spam ਨਾਲ ਲੜਦੇ ਹਾਂ। ਇੱਕ ਸਿਹਤਮੰਦ ਤਰੀਕੇ ਤੇ ਭਰੋਸੇਮੰਦ ਖਾਤਿਆਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਤੇ ਜਾਰੀ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਉਤਰਾਅ-ਚੜ੍ਹਾਅ ਹੋ ਸਕਦਾ ਹੈ।
ਟਵਿਟਰ ਨੇ ਕਿਹਾ ਕਿ ਅਸੀਂ ਹੇਰਾਫੇਰੀ ਤੇ ਸਪੈਮ 'ਤੇ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਲਈ ਹਰ ਹਫ਼ਤੇ ਲੱਖਾਂ ਖਾਤਿਆਂ ਨੂੰ ਹਟਾਉਂਦੇ ਹਾਂ। ਤੁਸੀਂ ਹੋਰ ਵੇਰਵਿਆਂ ਲਈ ਟਵਿੱਟਰ ਦੇ ਨਵੇਂ Transperency center ਅਪਡੇਟ 'ਤੇ ਇੱਕ ਨਜ਼ਰ ਮਾਰ ਸਕਦੇ ਹੋ। ਹਾਲਾਂਕਿ ਕੁਝ ਖਾਤਿਆਂ ਵਿੱਚ ਮਾਮੂਲੀ ਅੰਤਰ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਗਿਣਤੀ ਵੱਧ ਹੋ ਸਕਦੀ ਹੈ।
Follower counts are a visible feature&we want everyone to have confidence that numbers are meaningful&accurate. Twitter has zero-tolerance approach to platform manipulation&spam: Twitter spox on Rahul Gandhi's letter to Twitter stating that no.of his followers seeing a drop (1/3) pic.twitter.com/HiU0QORYcR
— ANI (@ANI) January 27, 2022
ਕੀ ਹੈ ਮਾਮਲਾ -
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਪਿਛਲੇ ਮਹੀਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣ ਵਿੱਚ ਟਵਿੱਟਰ ਦੀ 'ਅਣਜਾਣੇ ਵਿੱਚ ਮਿਲੀਭੁਗਤ' ਹੈ। ਉਨ੍ਹਾਂ ਨੇ ਸਰਕਾਰੀ ਮੁਹਿੰਮ 'ਚ ਪਲੇਟਫਾਰਮ ਤੱਕ ਆਪਣੀ ਪਹੁੰਚ ਨੂੰ ਦਬਾਉਣ ਦਾ ਦੋਸ਼ ਲਾਇਆ ਹੈ।
27 ਦਸੰਬਰ ਦੀ ਇੱਕ ਚਿੱਠੀ ਵਿੱਚ ਉਹਨਾਂ ਦੇ ਟਵਿਟਰ ਅਕਾਊਂਟ ਤੋਂ ਡੇਟਾ ਦੇ ਵਿਸ਼ਲੇਸ਼ਣ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਤੁਲਨਾ ਵੀ ਸ਼ਾਮਲ ਸੀ।
ਇਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ 2021 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਔਸਤਨ 4 ਲੱਖ Followers ਜੋੜੇ ਗਏ ਪਰ ਪਿਛਲੇ ਸਾਲ ਅਗਸਤ ਵਿੱਚ ਅੱਠ ਦਿਨਾਂ ਦੀ ਮੁਅੱਤਲੀ ਤੋਂ ਬਾਅਦ, ਇਹ ਵਾਧਾ ਅਚਾਨਕ ਕਈ ਮਹੀਨਿਆਂ ਲਈ ਰੁਕ ਗਿਆ। ਇਸੇ ਦੌਰਾਨ ਹੋਰ ਸਿਆਸਤਦਾਨਾਂ ਦੇ Followers ਦੀ ਗਿਣਤੀ ਬਰਕਰਾਰ ਰਹੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin