Bharat Jodo Yatra: ਰਾਹੁਲ ਗਾਂਧੀ ਦੀ ਮਹਿੰਗੀ ਟੀ-ਸ਼ਰਟ ਨੂੰ ਲੈ ਕੇ ਛਿੜੀ Twitter war
ਭਾਰਤੀ ਜਨਤਾ ਪਾਰਟੀ ਨੇ ਰਾਹੁਲ ਦੀ ਟੀ-ਸ਼ਰਟ ਦੇ ਬ੍ਰੈਂਡ ਦੀ ਕੀਮਤ ਦੱਸਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਭਾਜਪਾ ਨੇ ਆਰੋਪ ਲਾਇਆ ਹੈ ਕਿ ਇਸ ਟੀ-ਸ਼ਰਟ ਦੀ ਕੀਮਤ 41,257 ਰੁਪਏ ਹੈ।
Twitter war: ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ਦੀ ਟੀ-ਸ਼ਰਟ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਤੇ ਹਮਲਾ ਬੋਲਿਆ ਹੈ। ਭਾਰਤੀ ਜਨਤਾ ਪਾਰਟੀ ਨੇ ਰਾਹੁਲ ਦੀ ਟੀ-ਸ਼ਰਟ ਦੇ ਬ੍ਰੈਂਡ ਦੀ ਕੀਮਤ ਦੱਸਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਭਾਜਪਾ ਨੇ ਆਰੋਪ ਲਾਇਆ ਹੈ ਕਿ ਇਸ ਟੀ-ਸ਼ਰਟ ਦੀ ਕੀਮਤ 41,257 ਰੁਪਏ ਹੈ। ਭਾਜਪਾ ਦੇ ਨਾਲ ਹੀ ਭਾਰਤ ਜੋੜੋ ਯਾਤਰਾ ਤੇ ਤੰਜ ਕਸਦੇ ਹੋਏ ਟਵੀਟ ਦੇ ਨਾਲ ਲਿਖਿਆ ਕਿ, 'ਭਾਰਤ ਦੇਖੋ'
Bharat, dekho! pic.twitter.com/UzBy6LL1pH
— BJP (@BJP4India) September 9, 2022
ਭਾਜਪਾ ਨੇ ਇਸ ਹਮਲੇ ਤੇ ਹੁਣ ਕਾਂਗਰਸ ਨੇ ਵੀ ਪਲਟਵਾਰ ਕੀਤਾ ਹੈ। ਕਾਂਗਰਸ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ, ਓਹੋ...ਘਬਰਾ ਗਏ ਕੀ? ਭਾਰਤ ਜੋੜੋ ਯਾਤਰਾ ਵਿੱਚ ਲੋਕਾਂ ਦੇ ਜਨਸੈਲਾਬ ਨੂੰ ਵੇਖਕੇ। ਮੁੱਦੇ ਦੀ ਗੱਲ ਕਰੋ, ਬੇਰੁਜ਼ਗਾਰੀ ਤੇ ਮਹਿੰਗਾਈ ਤੇ ਬੋਲੋ, ਬਾਕੀ ਕੱਪੜਿਆਂ ਤੇ ਚਰਚਾ ਕਰਨੀ ਹੈ ਤਾਂ ਮੋਦੀ ਜੀ ਦੇ 10 ਲੱਖ ਦੇ ਸੂਟ ਤੇ 1.5 ਲੱਖ ਦੇ ਚਸ਼ਮੇ ਦੀ ਗੱਲ ਕੀਤੀ ਜਾਵੇ, ਦੱਸੋ ਕਰਨੀ ਹੈ ਗੱਲ ਭਾਜਪਾ?
अरे... घबरा गए क्या? भारत जोड़ो यात्रा में उमड़े जनसैलाब को देखकर।
— Congress (@INCIndia) September 9, 2022
मुद्दे की बात करो... बेरोजगारी और महंगाई पर बोलो।
बाकी कपड़ों पर चर्चा करनी है तो मोदी जी के 10 लाख के सूट और 1.5 लाख के चश्मे तक बात जाएगी।
बताओ करनी है? @BJP4India https://t.co/tha3pm9RYc
ਕਾਂਗਰਸ ਸਾਂਸਦ ਨੇ ਵੀ ਸਾਧਿਆ ਨਿਸ਼ਾਨਾ
ਕਾਂਗਰਸ ਸਾਂਸਦ ਜੈਰਾਮ ਰਮੇਸ਼ ਨੇ ਵੀ ਭਾਜਪਾ ਨੂੰ ਜਵਾਬ ਦਿੱਤਾ, ਉਨ੍ਹਾਂ ਭਾਜਪਾ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ, ਇਸ ਤਰ੍ਹਾਂ ਤਰਸ ਆਉਂਦਾ ਹੈ, ਕੰਨਿਆਕੁਮਾਰੀ-ਕਸ਼ਮੀਰ ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤ ਜੋੜੋ ਯਾਤਰਾ ਦਾ ਜਵਾਬ, ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਕੋਲ ਇੱਕ ਟੀ-ਸ਼ਰਟ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਜਦੋਂ ਇੱਕ ਦਲ ਦੇਸ਼ ਨੂੰ ਇੱਕਜੁੱਟ ਕਰ ਰਿਹਾ ਹੈ ਤਾਂ ਵੰਡਣ ਵਾਲਾ ਦਲ ਹੁਣ ਵੀ ਟੀ-ਸ਼ਰਟ ਤੇ ਖਾਕੀ ਨੀਕਰ ਵਿੱਚ ਫਸਿਆ ਹੈ, ਡਰ ਵਧੀਆ ਲੱਗਿਆ"
ਰਾਹੁਲ ਗਾਂਧੀ ਨੇ ਬੀਜੇਪੀ 'ਤੇ ਲਾਏ ਇਲਜ਼ਾਮ
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਂਸਦ ਰਾਹੁਲ ਗਾਂਧੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਜਪਾ ਨੇ ਆਪਣੇ ਲੋਕਾਂ ਨੂੰ ਦੇਸ਼ ਦੀਆਂ ਸੰਸਥਾਵਾਂ ਵਿੱਚ ਨਿਯੁਕਤ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ, ਉਹ ਉਨ੍ਹਾਂ ਲੋਕਾਂ ਤੇ ਦਬਾਅ ਪਾਉਂਦੇ ਹਨ ਜੋ ਉਨ੍ਹਾਂ ਦੇ ਖ਼ਿਲਾਫ਼ ਹਨ। ਅਸੀਂ ਰਾਜਨੀਤਿਕ ਦਲਾਂ ਨਾਲ ਲੜਣ ਦੇ ਆਦੀ ਹਾਂ ਪਰ ਹੁਣ ਲੜਾਈ ਪਾਰਟੀਆਂ ਦੇ ਵਿੱਚ ਨਹੀਂ, ਇਹ ਮੁਕਾਬਲਾ ਭਾਰਚੀ ਢਾਂਚੇ ਤੇ ਵਿਰੋਧ ਦੇ ਵਿਚਾਲੇ ਹੈ। ਇਹ ਇੱਕ ਆਸਾਨ ਲੜਾਈ ਨਹੀਂ ਹੈ ਅਤੇ ਬਹੁਤ ਸਾਰੇ ਲੋਕ ਲੜਣਾ ਨਹੀਂ ਚਾਹੁੰਦੇ।