ਪੜਚੋਲ ਕਰੋ
Advertisement
Haryana News : ਦੋ ਸਹੇਲੀਆਂ ਕਰਵਾਉਣਾ ਚਾਹੁੰਦੀਆਂ ਸੀ ਸਮਲਿੰਗੀ ਵਿਆਹ , ਨਾ ਹੋਣ 'ਤੇ ਚੁੱਕਿਆ ਇਹ ਕਦਮ
Haryana News : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਸਹੇਲੀਆਂ ਇੱਕ ਦੂਜੇ ਨਾਲ ਸਮਲਿੰਗੀ ਵਿਆਹ ਕਰਵਾ ਕੇ ਜੀਵਨ ਭਰ ਇਕੱਠੇ ਰਹਿਣਾ ਚਾਹੁੰਦੀਆਂ ਸਨ ਪਰ
Haryana News : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਸਹੇਲੀਆਂ ਇੱਕ ਦੂਜੇ ਨਾਲ ਸਮਲਿੰਗੀ ਵਿਆਹ ਕਰਵਾ ਕੇ ਜੀਵਨ ਭਰ ਇਕੱਠੇ ਰਹਿਣਾ ਚਾਹੁੰਦੀਆਂ ਸਨ ਪਰ ਅਜਿਹਾ ਨਾ ਹੋਣ 'ਤੇ ਦੋਵਾਂ ਨੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ 'ਚ ਇਕ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਦੀ ਜਾਨ ਬਚ ਗਈ। ਨਹਿਰ 'ਚੋਂ ਬਚਾਈ ਲੜਕੀ ਨੇ ਜਦੋਂ ਪੁਲਸ ਨੂੰ ਘਟਨਾ ਦਾ ਕਾਰਨ ਦੱਸਿਆ ਤਾਂ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਆਇਆ। ਦੋਵਾਂ ਸਹੇਲੀਆਂ ਦਾ ਪਿਆਰ ਇੰਨਾ ਗੂੜਾ ਸੀ ਕਿ ਉਹ ਸਾਥ ਰਹਿਣ ਅਤੇ ਸਾਥ ਮਰਨ ਲਈ ਰਾਜ਼ੀ ਹੋ ਗਈਆਂ। ਇਨ੍ਹਾਂ ਦੋਵਾਂ ਸਹੇਲੀਆਂ ਨੇ ਫਤਿਹਾਬਾਦ ਦੇ ਪਿੰਡ ਭੋਡਾ ਹੋਸ਼ਨਾਕ ਕੋਲੋਂ ਲੰਘਦੀ ਕਿਸ਼ਨਗੜ੍ਹ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।
ਇਸ ਦੇ ਨਾਲ ਹੀ ਗੰਭੀਰ ਜ਼ਖਮੀ ਲੜਕੀ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਉਮਰ 21 ਸਾਲ ਹੈ। ਉਸ ਨੇ ਦੱਸਿਆ ਕਿ ਦੋਵੇਂ ਸਮਲਿੰਗੀ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਪਰ ਅਜਿਹਾ ਨਹੀਂ ਹੋ ਰਿਹਾ ਸੀ। ਇਕੱਠੇ ਰਹਿਣ ਦੇ ਯੋਗ ਨਾ ਹੋਣ ਕਾਰਨ ਉਹ ਬਹੁਤ ਦੁਖੀ ਸੀ, ਇਸ ਲਈ ਉਨ੍ਹਾਂ ਨੇ ਇਕੱਠੇ ਮਰਨ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸਨੇ ਦੱਸਿਆ ਕਿ ਇਸ ਘਟਨਾ ਵਿੱਚ ਮੇਰੀ ਸਹੇਲੀ ਦੀ ਮੌਤ ਹੋ ਗਈ ਹੈ ਅਤੇ ਮੈਂ ਵੀ ਹੁਣ ਜੀਣਾ ਨਹੀਂ ਚਾਹੁੰਦੀ। ਦੋਵੇਂ ਇਕਠੀਆਂ ਰਹਿਣਾ ਚਾਹੁੰਦੀਆਂ ਸਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਵਿਆਹ ਕਿਤੇ ਹੋਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ। ਸਕੂਲ ਦੀ ਪੜ੍ਹਾਈ ਦੌਰਾਨ ਦੋਵਾਂ ਦੀ ਬਹੁਤ ਡੂੰਘੀ ਦੋਸਤੀ ਹੋ ਗਈ ਜੋ ਪਿਆਰ ਵਿੱਚ ਬਦਲ ਗਈ।
ਆਲੇ-ਦੁਆਲੇ ਦੇ ਲੋਕਾਂ ਨੇ ਇੱਕ ਨੂੰ ਬਚਾਇਆ
ਘਟਨਾ ਤੋਂ ਪਹਿਲਾਂ 22 ਮਾਰਚ ਨੂੰ ਦੋਵੇਂ ਇਹ ਕਹਿ ਕੇ ਘਰੋਂ ਨਿਕਲੀਆਂ ਸਨ ਕਿ ਉਹ ਇੱਕ ਦੂਜੇ ਨੂੰ ਮਿਲਣ ਜਾ ਰਹੀਆਂ ਹਨ। ਇਸ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਹੋ ਗਏ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਖੋਜ ਦੇ ਬਾਅਦ ਵੀ ਜਦੋਂ ਉਨ੍ਹਾਂ ਦਾ ਕੋਈ ਪਤਾ ਨਾ ਲੱਗਾ ਤਾਂ ਰਿਸ਼ਤੇਦਾਰਾਂ ਨੇ ਫਤਿਹਾਬਾਦ ਸਦਰ ਅਤੇ ਆਦਮਪੁਰ ਥਾਣਿਆਂ 'ਚ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਘਰੋਂ ਨਿਕਲਣ ਤੋਂ ਬਾਅਦ ਇਕੱਠੇ ਮਰਨ ਦਾ ਫੈਸਲਾ ਕੀਤਾ ਅਤੇ ਵਗਦੀ ਨਹਿਰ 'ਚ ਛਾਲ ਮਾਰ ਦਿੱਤੀ। ਆਸਪਾਸ ਦੇ ਲੋਕਾਂ ਨੇ ਉਸ ਨੂੰ ਨਹਿਰ ਵਿੱਚ ਡੁੱਬਦੇ ਦੇਖਿਆ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਇਕ ਲੜਕੀ ਨੂੰ ਪਾਣੀ 'ਚੋਂ ਬਾਹਰ ਕੱਢਿਆ, ਜਦਕਿ ਦੂਜੀ ਤੇਜ਼ ਵਹਾਅ 'ਚ ਰੁੜ੍ਹ ਗਈ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement