Ukraine-Russia dispute: ਯੁਕਰੇਨ ਤੋਂ ਵਾਪਸ ਪਰਤੇ ਲੋਕਾਂ 'ਚ ਜ਼ਿਆਦਾਤਰ ਵਿਦਿਆਰਥੀ, ਰਾਹਤ ਦਾ ਲਿਆ ਸਾਹ, ਕਿਹਾ ਕਿਸੇ ਸਮੇਂ ਵੀ ਵਿਗੜ ਸਕਦੀ ਸਥਿਤੀ
Ukraine-Russia Crisis: ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਪੂਰਬੀ ਯੂਰਪੀਅਨ ਦੇਸ਼ ਤੋਂ 242 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਮੰਗਲਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ
Ukraine-Russia Crisis: ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਪੂਰਬੀ ਯੂਰਪੀਅਨ ਦੇਸ਼ ਤੋਂ 242 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਮੰਗਲਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਜਾਣਕਾਰੀ ਅਨੁਸਾਰ ਵਾਪਸ ਲਿਆਂਦੇ ਜਾਣ ਵਾਲਿਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਮੰਗਲਵਾਰ ਰਾਤ ਨੂੰ ਭਾਰਤ ਪਹੁੰਚਣ ਤੋਂ ਬਾਅਦ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਸਥਿਤੀ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਇਸ ਲਈ ਉੱਥੋਂ ਵਾਪਸ ਪਰਤਣਾ ਬਿਹਤਰ ਫੈਸਲਾ ਸੀ।"
ਆਪਣੀ ਧੀ ਦੇ ਯੂਕਰੇਨ ਤੋਂ ਭਾਰਤ ਪਰਤਣ ਬਾਰੇ ਗੱਲ ਕਰਦਿਆਂ ਹਰਿਆਣਾ ਦੀ ਵਸਨੀਕ ਨੇ ਕਿਹਾ, "ਉੱਥੇ ਸਥਿਤੀ ਫਿਲਹਾਲ ਆਮ ਵਾਂਗ ਹੈ ਪਰ ਹੋਰ ਕੋਈ ਜਾਣਕਾਰੀ ਨਹੀਂ ਹੈ। ਅਸੀਂ ਹਾਲਾਤ ਵਿਗੜਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵਾਪਸ ਬੁਲਾ ਲਿਆ ਹੈ।
#WATCH | "The situation is normal there but we decided that she would come back to be on the safe side amid escalating tensions between Russia and Ukraine," a resident of Haryana, whose daughter was returning from Ukraine said pic.twitter.com/7kPcn7vOtA
— ANI (@ANI) February 23, 2022
ਇਸ ਦੇ ਨਾਲ ਹੀ ਭਾਰਤ ਵਾਪਸ ਆਉਣ 'ਤੇ ਇਕ ਹੋਰ ਵਿਅਕਤੀ ਨੇ ਕਿਹਾ, "ਉਥੇ ਦਾ ਮਾਹੌਲ ਇਕਦਮ ਬਦਲ ਗਿਆ ਹੈ। ਫਿਲਹਾਲ ਸਭ ਕੁਝ ਠੀਕ ਹੈ ਪਰ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ, ਜਿਸ ਕਾਰਨ ਅਸੀਂ ਵਾਪਸ ਆਏ ਹਾਂ।
"The situation is normal (in Ukraine). We followed Embassy advisory. Online classes may continue," said Riya, a student who arrived in Delhi from Ukraine pic.twitter.com/UReiXOzE0L
— ANI (@ANI) February 23, 2022
"
ਇਕ ਹੋਰ ਵਿਦਿਆਰਥੀ ਨੇ ਗੱਲਬਾਤ ਕਰਦੇ ਹੋਏ ਕਿਹਾ, "ਯੂਕਰੇਨ-ਰੂਸ ਵਿਚਾਲੇ ਤਣਾਅ ਕਾਰਨ ਮਾਪੇ ਬਹੁਤ ਪਰੇਸ਼ਾਨ ਸਨ। ਉਹ ਸਾਡੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਸਨ, ਇਸ ਲਈ ਮੈਂ ਭਾਰਤ ਪਰਤ ਆਇਆ ਹਾਂ।"
#WATCH | "The situation is peaceful right now but the tension seems to be building up, feeling good after returning home," said Shivam Chaudhary who is pursuing MBBS in Ukraine said at Delhi airport pic.twitter.com/Vsj31sSTzi
— ANI (@ANI) February 23, 2022
ਇਕ ਹੋਰ ਵਿਦਿਆਰਥੀ ਨੇ ਕਿਹਾ, "ਉੱਥੇ ਮੌਜੂਦ ਸਥਿਤੀ ਥੋੜ੍ਹੀ ਚਿੰਤਾਜਨਕ ਹੈ। ਵਿਦਿਆਰਥੀਆਂ ਨੂੰ ਬਿਨਾਂ ਦੇਰੀ ਕੀਤੇ ਵਾਪਸ ਪਰਤਣਾ ਚਾਹੀਦਾ ਹੈ। "
ਦੱਸ ਦਈਏ ਕਿ ਯੂਕਰੇਨ ਤੋਂ ਕਰੀਬ 242 ਭਾਰਤੀਆਂ ਨੂੰ ਮੰਗਲਵਾਰ ਰਾਤ 11.40 ਵਜੇ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ।
ਇਹ ਵੀ ਪੜ੍ਹੋ: Punjab Weather Report: ਪੰਜਾਬ ਦੇ ਮੌਸਮ 'ਚ ਬਦਲਾਅ, ਅਗਲੇ 5 ਦਿਨ ਮੀਂਹ ਪੈਣ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904