Union Budget 2024 LIVE Updates: ਦੇਸ਼ ਦਾ ਬਜਟ ਅੱਜ, ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਪੇਸ਼ ਕਰਨਗੇ ਮੋਦੀ 3.0 ਦਾ ਪਹਿਲਾ ਆਮ ਬਜਟ
Modi 3.0 First Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ। ਇੱਥੇ ਜਾਣੋ ਬਜਟ ਨਾਲ ਜੁੜੀ ਹਰੇਕ ਅਪਡੇਟ
LIVE
Background
Modi 3.0 First Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ। ਸੰਸਦ ਦਾ ਮਾਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਅਤੇ 12 ਅਗਸਤ ਤੱਕ ਚੱਲੇਗਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅਤੇ ਵਿੱਤ ਮੰਤਰੀ ਸੀਤਾਰਮਨ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ।
ਬਜਟ ਨਾਲ ਸਬੰਧਤ ਸਾਰੇ ਦਸਤਾਵੇਜ਼ indiabudget.gov.in 'ਤੇ ਉਪਲਬਧ ਹੋਣਗੇ। ਬਜਟ ਦੀ ਪੇਸ਼ਕਾਰੀ ਨੂੰ ਦੂਰਦਰਸ਼ਨ, ਸੰਸਦ ਟੀਵੀ ਅਤੇ ਵੱਖ-ਵੱਖ ਸਰਕਾਰੀ ਯੂਟਿਊਬ ਚੈਨਲਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਰਮਲਾ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋੜਨਗੇ। ਹਾਲਾਂਕਿ, ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਅਜੇ ਵੀ ਦੇਸਾਈ ਦੇ ਕੋਲ ਹੈ। ਸੀਤਾਰਮਨ ਅਗਲੇ ਮਹੀਨੇ 65 ਸਾਲ ਦੀ ਹੋ ਜਾਵੇਗੀ।
ਉਨ੍ਹਾਂ ਨੇ 2019 ਵਿੱਚ ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਈ ਹੈ। ਉਦੋਂ ਤੋਂ, ਸੀਤਾਰਮਨ ਨੇ ਇਸ ਸਾਲ ਫਰਵਰੀ ਵਿੱਚ ਇੱਕ ਅੰਤਰਿਮ ਸਣੇ ਲਗਾਤਾਰ ਛੇ ਬਜਟ ਪੇਸ਼ ਕੀਤੇ ਹਨ। ਵਿੱਤੀ ਸਾਲ 2024-25 (ਅਪ੍ਰੈਲ 2024 ਤੋਂ ਮਾਰਚ 2025) ਦਾ ਪੂਰਾ ਬਜਟ ਉਨ੍ਹਾਂ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗੇ ਨਿਕਲ ਜਾਣਗੇ, ਜਿਨ੍ਹਾਂ ਨੇ 1959 ਤੋਂ 1964 ਦਰਮਿਆਨ ਲਗਾਤਾਰ ਪੰਜ ਪੂਰੇ ਬਜਟ ਅਤੇ ਇੱਕ ਅੰਤਰਿਮ ਬਜਟ ਪੇਸ਼ ਕੀਤਾ ਸੀ।
ਲੋਕਾਂ ਦੀ ਬਜਟ ਤੋਂ ਉੱਮੀਦਾਂ
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਹਫਤੇ ਪੇਸ਼ ਹੋਣ ਵਾਲੇ ਆਮ ਬਜਟ ਵਿੱਚ ਨਵੀਂ ਅਪੈਨਸ਼ਨ ਪ੍ਰਣਾਲੀ ਤੇ ਆਯੁਸ਼ਮਾਨ ਭਾਰਤ ਵਰਗੀਆਂ ਸਮਾਜਿਕ ਸੁਰੱਖਿਆ ਨਾਲ ਸਬੰਧਤ ਯੋਜਨਾਵਾਂ ਬਾਰੇ ਕੁਝ ਐਲਾਨ ਹੋ ਸਕਦੇ ਹਨ। ਹਾਲਾਂਕਿ ਇਨਕਮ ਟੈਕਸ ਦੇ ਮਾਮਲੇ 'ਚ ਰਾਹਤ ਦੀ ਉਮੀਦ ਘੱਟ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ 'ਤੇ ਜ਼ੋਰ ਦੇਣ, ਪੇਂਡੂ ਅਤੇ ਖੇਤੀਬਾੜੀ ਵੰਡ ਵਿੱਚ ਵਾਧਾ ਅਤੇ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣ ਦੀ ਸੰਭਾਵਨਾ ਹੈ।
ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਦਾ ਧਿਆਨ ਨਿਵੇਸ਼ ਰਾਹੀਂ ਲੋਕਾਂ ਦੇ ਮਾਨ-ਸਨਮਾਨ ਅਤੇ ਬਿਹਤਰ ਜੀਵਨ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਉਣ 'ਤੇ ਹੈ।
ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਦੇਖੋ ਵੀਡੀਓ
#WATCH | Delhi: Finance Minister Nirmala Sitharaman arrives at the Ministry of Finance
— ANI (@ANI) July 23, 2024
She will present the Union Budget today at around 11 AM at the Parliament. pic.twitter.com/cCNWgf4cl0
Union Budget Live Updates: ਨਿਰਮਲਾ ਸੀਤਾਰਮਨ ਪਹੁੰਚੀ ਵਿੱਤ ਮੰਤਰਾਲੇ
Union Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਪਹੁੰਚ ਚੁੱਕੀ ਹੈ। ਉਹ ਕੁਝ ਸਮੇਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਬਜਟ ਦੀ ਇੱਕ ਕਾਪੀ ਰਾਸ਼ਟਰਪਤੀ ਨੂੰ ਵੀ ਸੌਂਪਣਗੇ।
ਬਜਟ ਵਾਲੇ ਦਿਨ ਸ਼ੇਅਰ ਬਾਜ਼ਾਰ ਦਾ ਰਹੇਗਾ ਆਹ ਹਾਲ
ਬਜਟ ਵਾਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਸੰਕੇਤ ਮਿਲ ਰਹੇ ਹਨ। ਗਿਫਟ ਨਿਫਟੀ ਸਵੇਰੇ 8.18 ਵਜੇ 24537 ਦੇ ਲੈਵਲ 'ਤੇ ਹੈ ਅਤੇ ਇਸ 'ਚ 17.80 ਅੰਕਾਂ ਦਾ ਵਾਧਾ ਦੇਖਿਆ ਜਾ ਰਿਹਾ ਹੈ। ਇਸ 'ਚ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ ਲੱਗਦਾ ਹੈ ਕਿ ਨਿਫਟੀ ਹਰੇ ਨਿਸ਼ਾਨ 'ਤੇ ਹੀ ਸ਼ੁਰੂ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਵਾਲੇ ਦਿਨ ਆਪਣਾ ਘਰ ਤੋਂ ਨਿਕਲਣ ਵਾਲੀ ਹਨ ਅਤੇ ਜਲਦੀ ਹੀ ਬਜਟ ਦੀਆਂ ਸਾਰੀਆਂ ਗਤੀਵਿਧੀਆਂ ਸ਼ੁਰੂ ਹੋਣ ਜਾ ਰਹੀਆਂ ਹਨ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ- ਬਜਟ ਰਾਸ਼ਟਰੀ ਹਿੱਤ 'ਚ ਆਉਂਦਾ ਹੈ ਅਤੇ ਇਦਾਂ ਦਾ ਹੀ ਆਵੇਗਾ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ- ਬਜਟ ਰਾਸ਼ਟਰੀ ਹਿੱਤ 'ਚ ਆਉਂਦਾ ਹੈ ਅਤੇ ਇਦਾਂ ਦਾ ਹੀ ਆਵੇਗਾ
#WATCH दिल्ली: आज पेश होने वाले केंद्रीय बजट 2024 पर वित्त राज्य मंत्री पंकज चौधरी ने कहा, "प्रधानमंत्री मोदी का जो मंत्र है-सबका साथ सबका विकास...आपने देखा है कि बजट राष्ट्रहित में आता है और इसी प्रकार से यह बजट आएगा..." pic.twitter.com/Crfm2jRNXr
— ANI_HindiNews (@AHindinews) July 23, 2024
FY26 ਤੱਕ ਵਿੱਤੀ ਘਾਟਾ ਜੀਡੀਪੀ ਦਾ 4.5% ਜਾਂ ਉਸ ਤੋਂ ਵੀ ਘੱਟ ਰਹਿਣ ਦੀ ਉਮੀਦ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਵਿੱਚ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2024-25 ਵਿੱਚ ਵਿੱਤੀ ਘਾਟਾ 5.1% ਰਹਿਣ ਦਾ ਅਨੁਮਾਨ ਹੈ, ਜੋ ਕਿ 2023-24 ਦੇ ਮੁਕਾਬਲੇ 0.7% ਘੱਟ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2025-26 ਤੱਕ ਵਿੱਤੀ ਘਾਟਾ ਜੀਡੀਪੀ ਦੇ 4.5% ਤੱਕ ਰਹਿ ਜਾਵੇਗਾ। ਇਹ ਗੱਲ ਆਰਥਿਕ ਸਰਵੇਖਣ ਵਿੱਚ ਵੀ ਕਹੀ ਗਈ ਹੈ।