ਪੜਚੋਲ ਕਰੋ
Advertisement
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ਸ਼ਾਂਕ ਮਣੀ ਦੀ ਕਿਤਾਬ 'ਭਾਰਤ ਇੱਕ ਸੁਨਹਿਰੀ ਯਾਤਰਾ' ਕੀਤੀ ਰਿਲੀਜ਼
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਕਲੱਬ ਆਫ਼ ਇੰਡੀਆ ਨਵੀਂ ਦਿੱਲੀ ਵਿੱਚ ਉੱਦਮਤਾ ਦੇ ਮਾਧਿਅਮ ਨਾਲ ਪੂਰਵਾਂਚਲ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਵਾਲੇ ਸ਼ਸ਼ਾਂਕ ਮਣੀ ਦੀ ਕਿਤਾਬ 'ਭਾਰਤ ਏਕ ਸੁਨਹਿਰੀ ਯਾਤਰਾ ' ਜਾਰੀ ਕੀਤੀ। ਇਸ ਮੌਕੇ 'ਤੇ ਲਾਲਨਟੌਪ ਦੇ ਸੰਪਾਦਕ ਸੌਰਭ ਦਿਵੇਦੀ ਵੀ ਮੌਜੂਦ ਸਨ।
ਨਵੀਂ ਦਿੱਲੀ : ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਕਲੱਬ ਆਫ਼ ਇੰਡੀਆ ਨਵੀਂ ਦਿੱਲੀ ਵਿੱਚ ਉੱਦਮਤਾ ਦੇ ਮਾਧਿਅਮ ਨਾਲ ਪੂਰਵਾਂਚਲ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਵਾਲੇ ਸ਼ਸ਼ਾਂਕ ਮਣੀ ਦੀ ਕਿਤਾਬ 'ਭਾਰਤ ਏਕ ਸੁਨਹਿਰੀ ਯਾਤਰਾ ' ਜਾਰੀ ਕੀਤੀ। ਇਸ ਮੌਕੇ 'ਤੇ ਲਾਲਨਟੌਪ ਦੇ ਸੰਪਾਦਕ ਸੌਰਭ ਦਿਵੇਦੀ ਵੀ ਮੌਜੂਦ ਸਨ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸ਼ਸ਼ਾਂਕ ਮਣੀ ਨੇ 25 ਸਾਲ ਪਹਿਲਾਂ ਉਹ ਕੰਮ ਕੀਤਾ ਹੈ, ਜਿਸ ਦੀ ਸਰਕਾਰ ਕਲਪਨਾ ਵੀ ਨਹੀਂ ਕਰ ਸਕਦੀ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। 500 ਪੇਂਡੂ ਨੌਜਵਾਨਾਂ ਨੂੰ 22 ਦਿਨਾਂ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾ ਕੇ ਨਵੀਂ ਦੁਨੀਆਂ ਤੋਂ ਜਾਣੂ ਕਰਵਾਉਣਾ ਕੋਈ ਛੋਟਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਪੇਂਡੂ ਮਾਹੌਲ ਵਿੱਚ ਗਿਆਨ ਨੂੰ ਆਧੁਨਿਕ ਤਰੀਕੇ ਨਾਲ ਬਾਹਰ ਲਿਆਉਣ ਦੀ ਲੋੜ ਹੈ।ਸ਼ਸ਼ਾਂਕ ਮਨੀ ਇਸ ਕੰਮ ਨੂੰ ਬਾਖੂਬੀ ਨਿਭਾ ਰਹੇ ਹਨ।
ਇਸ ਸਮੇਂ ਬੋਲਦਿਆਂ ਸ਼ਸ਼ਾਂਕ ਮਣੀ ਨੇ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਨਾ ਸਿਰਫ਼ ਮੇਰੀ ਪੁਸਤਕ ਰਿਲੀਜ਼ ਹੋ ਰਹੀ ਹੈ, ਸਗੋਂ ਅਗਲੇ 25 ਸਾਲਾਂ ਲਈ ਮੇਰਾ ਅਤੇ ਮੇਰੀ ਟੀਮ ਦਾ ਸੰਕਲਪ ਵੀ ਤੈਅ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੁਸਤਕ ਦਾ ਬੀਜ 25 ਸਾਲ ਪਹਿਲਾਂ ਬੀਜਿਆ ਗਿਆ ਸੀ, ਜੋ ਅੱਜ ਰੁੱਖ ਬਣ ਕੇ ਉੱਭਰਿਆ ਹੈ। ਉਨ੍ਹਾਂ ਇਹ ਪੁਸਤਕ ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਪੰਡਿਤ ਜੀ ਅਸਲ ਅਰਥਾਂ ਵਿਚ ਮੱਧ ਵਰਗ ਦੇ ਮਾਰਗ ਦਰਸ਼ਕ ਸਨ। ਪੰਡਿਤ ਦੀਨਦਿਆਲ ਜੀ ਵਿਅਕਤੀਵਾਦ ਦੇ ਵਿਚਾਰ ਨੂੰ ਉੱਦਮਤਾ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਕੰਮ ਨੂੰ ਹੋਰ ਅੱਗੇ ਲਿਜਾਣ ਦੇ ਵਿਚਾਰ ਨਾਲ ਦੇਵਰੀਆ ਦੇ ਬਾਰਪਰ ਪਿੰਡ ਵਿੱਚ ਜਾਗਰੂਕਤਾ ਕੇਂਦਰ ਬਣਾਇਆ ਜਾ ਰਿਹਾ ਹੈ ਤਾਂ ਜੋ ਪੂਰਵਾਂਚਲ ਵਿੱਚ ਉੱਦਮਸ਼ੀਲਤਾ ਨੂੰ ਹੋਰ ਅੱਗੇ ਲੈ ਜਾਵੇਗਾ।
ਭਾਰਤ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਸ਼ੁਭ ਮੌਕੇ 'ਤੇ 1997 ਵਿੱਚ ਆਯੋਜਿਤ ਆਜ਼ਾਦ ਭਾਰਤ ਰੇਲ ਯਾਤਰਾ ਇੱਕ ਸੁਨਹਿਰੀ ਯਾਤਰਾ ਸੀ। ਇਸ ਯਾਤਰਾ ਵਿੱਚ 250 ਮੁਟਿਆਰਾਂ ਅਤੇ ਨੌਜਵਾਨਾਂ ਨੂੰ ਅਸਲੀ ਭਾਰਤ ਦਿਖਾਉਣ ਲਈ ਬੀੜਾ ਕਿਤਾਬ ਦੇ ਲੇਖਕ ਸ਼ਸ਼ਾਂਕ ਮਨੀ ਨੇ ਚੁੱਕਿਆ। ਇਸ ਪੁਸਤਕ ਦੀ ਪ੍ਰੇਰਨਾ ਸਦਕਾ ਜਾਗ੍ਰਿਤੀ ਯਾਤਰਾ ਅਤੇ ਜਾਗ੍ਰਿਤੀ ਉਦਮ ਕੇਂਦਰ - ਪੂਰਵਾਂਚਲ ਦਾ ਗਠਨ ਹੋਇਆ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵਿੱਚ ਇਹ ਪੁਸਤਕ ਸੰਗਿਕ ਹੈ ਕਿਉਂਕਿ ਇਸ ਪੁਸਤਕ 'ਚੋਂ ਨਿਕਲਿਆ ਉੱਦਮਤਾ ਅਭਿਆਨ ਨਾਲ 7 ਹਜ਼ਾਰ ਨੌਜਵਾਨ ਅਤੇ ਲੜਕੀਆਂ ਪ੍ਰਵਾਭਿਤ ਹੋਏ ਹਨ ਅਤੇ ਪੂਰਵਾਂਚਲ ਵਿੱਚ ਉੱਦਮਤਾ ਬਾਰੇ ਜਾਗਰੂਕਤਾ ਵਧੀ ਹੈ। ਭਾਰਤ ਵਿੱਚ ਅੰਮ੍ਰਿਤ ਕਾਲ ਦੌਰਾਨ ਪ੍ਰਕਾਸ਼ਿਤ ਇਹ ਪੁਸਤਕ ਰਾਸ਼ਟਰ ਨਿਰਮਾਣ ਨੂੰ ਹੁਲਾਰਾ ਦੇਵੇਗੀ।
ਲੇਖਕ ਬਾਰੇ :
ਸ਼ਸ਼ਾਂਕ ਮਣੀ ਜਾਗ੍ਰਿਤੀ ਯਾਤਰਾ ਅਤੇ ਜਾਗ੍ਰਿਤੀ ਇੰਟਰਪ੍ਰਾਈਜਿਜ਼ ਕੇਂਦਰ - ਪੂਰਵਾਂਚਲ ਦੇ ਸੰਸਥਾਪਕ ਹਨ। ਉਹ ਪੂਰਬੀ ਉੱਤਰ-ਪ੍ਰਦੇਸ਼ (ਪੂਰਵਾਂਚਲ) ਦੇ ਦੇਵਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਉੱਦਮਤਾ ਦੇ ਵਿਕਾਸ ਲਈ ਜ਼ਮੀਨੀ ਪੱਧਰ 'ਤੇ ਅੰਦੋਲਨ ਖੜੇ ਕੀਤੇ ਹਨ ,ਜਿਸ ਵਿੱਚ ਛੋਟੇ ਸ਼ਹਿਰ ਅਤੇ ਜ਼ਿਲ੍ਹੇ ਸ਼ਾਮਲ ਹਨ ,ਜਿਨ੍ਹਾਂ ਨੂੰ ਅਸੀਂ ਮੱਧ ਭਾਰਤ ਵੀ ਕਹਿ ਸਕਦੇ ਹਾਂ। ਉਹ ਅਤੇ ਉਨ੍ਹਾਂ ਦੀ ਟੀਮ ਹਰ ਸਾਲ
ਜਾਗ੍ਰਿਤੀ ਯਾਤਰਾ ਵਿੱਚ ਸਪੈਸ਼ਲ ਟਰੇਨ ਦੇ ਮਾਧਿਅਮ ਨਾਲ 8000 ਕਿਲੋਮੀਟਰ ਦੀ ਯਾਤਰਾ 500 ਨੌਜਵਾਨਾਂ ਨਾਲ ਕਰਦੇ ਹਨ, ਇਸ ਤਰ੍ਹਾਂ ਉਨ੍ਹਾਂ ਨੇ 13 ਸਾਲਾਂ ਵਿੱਚ ਲਗਭਗ 90000 ਕਿਲੋਮੀਟਰ ਦੀ ਯਾਤਰਾ ਕਰਕੇ ਕਰਕੇ ਰਾਸ਼ਟਰੀ ਪੱਧਰ 'ਤੇ 6000 ਉੱਦਮੀ ਪੈਦਾ ਕੀਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਕਾਰੋਬਾਰ
ਪੰਜਾਬ
ਪੰਜਾਬ
Advertisement