CRIME: ਹੋਸਟਲ 'ਚ ਰਹਿੰਦੀਆਂ ਸੀ 200 ਕੁੜੀਆਂ, ਕਿਸੇ ਨੇ ਚੁੱਕਿਆ ਮੌਕੇ ਦਾ ਫਾਇਦਾ, ਇੱਕ ਹੋਈ ਪ੍ਰੈਗਨੈਂਟ, ਮਾਮਲਾ ਸੁੜ ਕੇ ਉੱਡ ਜਾਣਗੇ ਹੋਸ਼
ਛੱਤੀਸਗੜ੍ਹ ਦੇ ਕਾਂਕੇਰ ਤੋਂ ਇੱਜ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡੇ ਜਾਣਗੇ।
CRIME: ਮਾਪੇ ਆਪਣੇ ਬੱਚਿਆਂ ਨੂੰ ਹੋਸਟਲਾਂ ਵਿੱਚ ਭੇਜਦੇ ਹਨ ਤਾਂ ਜੋ ਉਹ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਕੰਮ ਜਾਂ ਪੜ੍ਹਾਈ ਲਈ ਬਾਹਰ ਜਾਂਦੇ ਹਨ, ਤਾਂ ਉਹ ਹੋਸਟਲਾਂ ਵਿੱਚ ਰਹਿੰਦੇ ਹਨ। ਉੱਥੇ ਹੀ ਲੋਕ ਹੋਸਟਲਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਇੱਕ ਪਲ ਲਈ ਉਹ ਇਹ ਵੀ ਮੰਨ ਲੈਂਦੇ ਹਨ ਜੇਕਰ ਉਹ ਅਨਸੇਫ ਹੋ ਵੀ ਗਏ ਤਾਂ ਉਹ ਆਪਣੀ ਸੇਫਟੀ ਖੁਦ ਕਰ ਲੈਣਗੇ, ਪਰ ਕੁੜੀਆਂ ਦਾ ਕੀ ਹੋਵੇਗਾ?
ਜੀ ਹਾਂ… ਅਜਿਹਾ ਹੀ ਇੱਕ ਮਾਮਲਾ ਛੱਤੀਸਗੜ੍ਹ ਦੇ ਕਾਂਕੇਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੋਸਟਲ ਵਿੱਚ 200 ਲੜਕੀਆਂ ਰਹਿ ਰਹੀਆਂ ਸਨ ਅਤੇ ਰਾਤ ਨੂੰ ਇਸ ਦੀ ਜ਼ਿੰਮੇਵਾਰੀ ਮਹਿਲਾ ਚਪੜਾਸੀ ਕੋਲ ਹੁੰਦੀ ਸੀ। ਫਿਰ ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਅਜਿਹਾ ਕੀ ਹੁੰਦਾ ਹੈ ਕਿ ਪਖਾਂਜੂਰ ਦੇ ਹੋਸਟਲ 'ਚ ਇਕ ਨਾਬਾਲਗ ਲੜਕੀ ਗਰਭਵਤੀ ਹੋ ਗਈ।
ਜਦੋਂ ਹੋਸਟਲ ਸੁਪਰਡੈਂਟ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਮਾਮਲੇ ਨੂੰ ਦਬਾਉਣ ਲਈ ਲੜਕੀ ਨੂੰ ਘਰ ਭੇਜ ਦਿੱਤਾ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਬੱਚੀ ਦਾ ਗਰਭਪਾਤ ਕਰਵਾ ਦਿੱਤਾ।
ਜਿਵੇਂ-ਜਿਵੇਂ ਮਾਮਲਾ ਸਾਹਮਣੇ ਆਇਆ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਲਈ ਕਮੇਟੀ ਬਣਾਈ ਗਈ ਸੀ। ਕਲੈਕਟਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਹੋਸਟਲ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਅੰਜੋਰ ਸਿੰਘ ਪੈਕਰਾ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। 5 ਲੋਕਾਂ ਦੀ ਟੀਮ ਬਣਾਈ ਗਈ ਹੈ ਅਤੇ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਪਿੰਡ ਬੇਠੀਆ ਦੇ ਸਰਪੰਚ ਅਤੇ ਲੋਕਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਕਲੈਕਟਰ ਨੀਲੇਸ਼ ਕਸ਼ੀਰਸਾਗਰ ਨੂੰ ਕੀਤੀ ਸੀ। ਪਿੰਡ ਵਾਸੀਆਂ ਨੇ ਇਸ ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਲਾ ਹੋਸਟਲ ਨੂੰ ਆਪਣੀ ਮਰਜ਼ੀ ਨਾਲ ਚਲਾ ਰਹੀ ਸੀ। ਇੰਨਾ ਹੀ ਨਹੀਂ ਕਹਾਣੀ ਉਦੋਂ ਦਿਲਚਸਪ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਵੀ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਔਰਤ ਰਾਤ ਨੂੰ ਹੋਸਟਲ 'ਚ ਵੀ ਨਹੀਂ ਰਹਿੰਦੀ ਸੀ।
ਦੱਸ ਦਈਏ ਕਿ 200 ਵਿਦਿਆਰਥਣਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇੱਕ ਮਹਿਲਾ ਚਪੜਾਸੀ ਦੀ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਇਸ ਢਿੱਲ ਦਾ ਫਾਇਦਾ ਚੁੱਕਿਆ। ਉਸ ਨੇ ਉਸ ਦਾ ਗਰਭਪਾਤ ਵੀ ਕਰਵਾਇਆ ਅਤੇ ਲੜਕੀ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕ ਦਿੱਤਾ।
ਪਿੰਡ ਵਾਸੀਆਂ ਨੇ ਇੱਕ ਹੋਰ ਗੱਲ ਦਾ ਖੁਲਾਸਾ ਕੀਤਾ ਕਿ ਔਰਤ ਲੜਕੀਆਂ ਨੂੰ ਧਰਮ ਪਰਿਵਰਤਨ ਲਈ ਚਰਚ ਵਿੱਚ ਭੇਜਦੀਆਂ ਸਨ। ਪਿੰਡ ਵਾਲਿਆਂ ਨੂੰ ਅਜੇ ਵੀ ਸ਼ੱਕ ਹੈ ਕਿ ਕੀ ਕਿਸੇ ਹੋਰ ਲੜਕੀ ਨਾਲ ਕੁਝ ਗਲਤ ਹੋਇਆ ਹੈ?