13 ਮਹੀਨਿਆਂ 'ਚ ਲਈ ਇੱਕ ਕਰੋੜ ਤਨਖ਼ਾਹ, ਇੱਕੋ ਵੇਲੇ 25 ਸਕੂਲਾਂ 'ਚ ਨੌਕਰੀ ਕਰਨ ਵਾਲੀ ਅਧਿਆਪਕਾ ਦਾ ਪਰਦਾਫਾਸ਼
ਇਹ ਮਾਮਲਾ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਨਾਲ ਸਬੰਧਤ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਮੈਨਪੁਰੀ ਦੀ ਵਸਨੀਕ ਅਨਾਮਿਕਾ ਸ਼ੁਕਲਾ, ਜੋ ਕਿ ਇਕ ਸਾਇੰਸ ਅਧਿਆਪਕ ਹੈ, ਨੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕੀਤਾ। ਇੱਥੇ ਹੀ ਬੱਸ ਨਹੀਂ, ਉਸ ਨੇ ਇਥੋਂ 13 ਮਹੀਨਿਆਂ ਲਈ ਤਕਰੀਬਨ 1 ਕਰੋੜ ਦੀ ਤਨਖਾਹ ਵੀ ਲਈ।
ਮੈਨਪੁਰੀ: ਉੱਤਰ ਪ੍ਰਦੇਸ਼ 'ਚ 13 ਮਹੀਨਿਆਂ ਦੌਰਾਨ ਇਕ ਕਰੋੜ ਰੁਪਏ ਕਮਾਉਣ ਵਾਲੀ ਅਧਿਆਪਕਾ ਪੁਲਿਸ ਦੇ ਅੜਿੱਕੇ ਚੜ੍ਹ ਗਈ। ਦਰਅਸਲ ਮੈਨਪੁਰੀ ਜ਼ਿਲ੍ਹੇ ਦੇ ਹਸਨਪੁਰ ਦੀ ਇਹ ਅਧਿਆਪਕਾ 25 ਸਕੂਲਾਂ ਵਿਚ ਇਕੋ ਵੇਲੇ ਕੰਮ ਕਰ ਰਹੀ ਸੀ।
ਇਹ ਮਾਮਲਾ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਨਾਲ ਸਬੰਧਤ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਮੈਨਪੁਰੀ ਦੀ ਵਸਨੀਕ ਅਨਾਮਿਕਾ ਸ਼ੁਕਲਾ, ਜੋ ਕਿ ਇਕ ਸਾਇੰਸ ਅਧਿਆਪਕ ਹੈ, ਨੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕੀਤਾ। ਇੱਥੇ ਹੀ ਬੱਸ ਨਹੀਂ, ਉਸ ਨੇ ਇਥੋਂ 13 ਮਹੀਨਿਆਂ ਲਈ ਤਕਰੀਬਨ 1 ਕਰੋੜ ਦੀ ਤਨਖਾਹ ਵੀ ਲਈ।
ਦਰਅਸਲ, ਅਧਿਆਪਕਾਂ ਦਾ ਡਾਟਾਬੇਸ ਤਿਆਰ ਕਰਨ ਵੇਲੇ ਇਹ ਧੋਖਾਧੜੀ ਸਾਹਮਣੇ ਆਈ ਸੀ। ਅਜਿਹੀ ਸਥਿਤੀ ਵਿੱਚ, ਯੂਪੀ ਵਿੱਚ ਲਾਗੂ ਕੀਤੇ ਗਏ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਸਿਸਟਮ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਕਾਰਡ ਵਿਚ ਉਸ ਨੂੰ ਇਕ ਸਾਲ ਤੋਂ ਵੀ ਵੱਧ ਸਮੇਂ ਲਈ 25 ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਹੈ।
ਹੁਣ ਸੂਬੇ ਦੇ ਮੁੱਢਲੀ ਸਿੱਖਿਆ ਮੰਤਰੀ ਸਤੀਸ਼ ਦਿਵੇਦੀ ਨੇ ਕਿਹਾ ਕਿ ਉਹ 100 ਫੀਸਦ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਗ੍ਰਿਫਤਾਰ ਕੀਤੀ ਅਧਿਆਪਕਾ ਹੀ ਅਸਲ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੇਕਰ ਕੋਈ ਵਿਭਾਗੀ ਸ਼ਮੂਲੀਅਤ ਵੇਖੀ ਗਈ ਤਾਂ ਉਹ ਆਰਥਿਕ ਅਪਰਾਧ ਵਿੰਗ ਵਰਗੀਆਂ ਬਾਹਰੀ ਏਜੰਸੀਆਂ ਰਾਹੀਂ ਵੀ ਪੂਰੀ ਪੜਤਾਲ ਕਰਵਾਉਣਗੇ।
ਇਹ ਵੀ ਪੜ੍ਹੋ: ਅਮਰੀਕਾ ਨੂੰ ਕੋਰੋਨਾ ਨੇ ਸੁੱਟਿਆ ਮੂੱਧੇ ਮੂੰਹ, ਸੱਤ ਦਹਾਕਿਆਂ ਮਗਰੋਂ ਇੰਨੀ ਮੰਦੀ
ਧਾਰਮਿਕ ਸਥਾਨ ਖੁੱਲ੍ਹਣ 'ਤੇ ਸੰਗਤ ਨੇ ਮਨਾਇਆ ਸ਼ੁਕਰ, ਅਜੇ ਜਾਰੀ ਰਹਿਣਗੀਆਂ ਇਹ ਪਾਬੰਦੀਆਂ
SGPC ਦਾ ਸਖ਼ਤ ਸਟੈਂਡ, ਲੰਗਰ 'ਤੇ ਪ੍ਰਸਾਦਿ ਰਹੇਗਾ ਨਿਰੰਤਰ ਜਾਰੀ ਲੌਕਡਾਊਨ ਖੁੱਲ੍ਹਦਿਆਂ ਹੀ ਭਾਰਤ 'ਚ ਵਰ੍ਹਿਆ ਕਹਿਰ, ਹਫਤੇ 'ਚ ਵਧੇ 30 ਫੀਸਦੀ ਕੋਰੋਨਾ ਮਰੀਜ਼ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ