SGPC ਦਾ ਸਖ਼ਤ ਸਟੈਂਡ, ਲੰਗਰ 'ਤੇ ਪ੍ਰਸਾਦਿ ਰਹੇਗਾ ਨਿਰੰਤਰ ਜਾਰੀ
ਅਜਿਹੇ 'ਚ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਪਸ਼ਟ ਕਰ ਦਿੱਤਾ ਕਿ ਗੁਰਦੁਆਰਾ ਸਾਹਿਬਾਨ 'ਚ ਪ੍ਰਸਾਦਿ ਤੇ ਲੰਗਰ ਨਿਰੰਤਰ ਜਾਰੀ ਰਹੇਗਾ।
ਅੰਮ੍ਰਿਤਸਰ: ਅਨਲੌਕ 1 ਤਹਿਤ ਅੱਜ ਦੇਸ਼ ਦੇ ਕਈ ਸੂਬਿਆਂ 'ਚ ਧਰਾਮਿਕ ਸਥਾਨ ਖੁੱਲ੍ਹ ਗਏ ਹਨ। ਇਸ ਤਹਿਤ ਪੰਜਾਬ 'ਚ ਵੀ ਬਾਕੀ ਧਾਰਮਿਕ ਸਥਾਨਾਂ ਸਮੇਤ ਗੁਰਦੁਆਰਿਆਂ 'ਚ ਸੰਗਤ ਦੀ ਆਮਦ ਹੋਈ। ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਉਲਟ ਹਰਿਮੰਦਰ ਸਾਹਿਬ ਵਿਖੇ ਪ੍ਰਸਾਦਿ ਵੀ ਵੰਡਿਆ ਗਿਆ ਤੇ ਲੰਗਰ ਵੀ ਨਿਰੰਤਰ ਜਾਰੀ ਹੈ।
ਅਜਿਹੇ 'ਚ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਪਸ਼ਟ ਕਰ ਦਿੱਤਾ ਕਿ ਗੁਰਦੁਆਰਾ ਸਾਹਿਬਾਨ 'ਚ ਪ੍ਰਸਾਦਿ ਤੇ ਲੰਗਰ ਨਿਰੰਤਰ ਜਾਰੀ ਰਹੇਗਾ।
ਸਬੰਧਤ ਖ਼ਬਰ: ਧਾਰਮਿਕ ਸਥਾਨ ਖੁੱਲ੍ਹਣ 'ਤੇ ਸੰਗਤ ਨੇ ਮਨਾਇਆ ਸ਼ੁਕਰ, ਅਜੇ ਜਾਰੀ ਰਹਿਣਗੀਆਂ ਇਹ ਪਾਬੰਦੀਆਂ
ਲੌਂਗੋਵਾਲ ਨੇ ਕਿਹਾ ਲੰਗਰ ਤੇ ਪੰਗਤ ਗੁਰੂ ਘਰ ਦੀ ਮਰਿਯਾਦਾ ਹੈ ਤੇ ਇਸ 'ਤੇ ਕਾਇਮ ਰਿਹਾ ਜਾਵੇਗਾ। ਉਨ੍ਹਾਂ ਇਸ ਬਾਬਤ ਸਰਕਾਰ ਨੂੰ ਚਿੱਠੀ ਵੀ ਲਿਖ ਦਿੱਤੀ ਹੈ। ਦਰਅਸਲ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਗੁਰਦੁਆਰਿਆਂ 'ਚ ਲੰਗਰ ਤੇ ਪ੍ਰਸਾਦਿ 'ਤੇ ਰੋਕ ਰਹੇਗੀ।
ਇਹ ਵੀ ਪੜ੍ਹੋ: ਅਮਰੀਕਾ ਨੂੰ ਕੋਰੋਨਾ ਨੇ ਸੁੱਟਿਆ ਮੂੱਧੇ ਮੂੰਹ, ਸੱਤ ਦਹਾਕਿਆਂ ਮਗਰੋਂ ਇੰਨੀ ਮੰਦੀ ਲੌਕਡਾਊਨ ਖੁੱਲ੍ਹਦਿਆਂ ਹੀ ਭਾਰਤ 'ਚ ਵਰ੍ਹਿਆ ਕਹਿਰ, ਹਫਤੇ 'ਚ ਵਧੇ 30 ਫੀਸਦੀ ਕੋਰੋਨਾ ਮਰੀਜ਼ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ